ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗਮ ਇਸ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਉਣ ਲਈ 17 ਤਰੀਕ ਐਤਵਾਰ ਨੂੰ ਰੱਖੀ ਗਈ ਹੈ। ਸਮਾਗਮ ਵਿੱਚ ਮਹਾਨ ਸਿੱਖ ਵਿਰਸੇ ਬਾਰੇ ਸੰਜੀਦਾ ਵਿਚਾਰਾਂ ਹੋਣਗੀਆਂ ਅਤੇ ਕਵੀਆਂ ਅਤੇ ਗਾਇਕਾਂ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਵੀ ਏਸੇ ਵਿਸ਼ੇ ਨਾਲ ਸਬੰਧਿਤ ਪੇਸ਼ ਕੀਤੇ ਜਾਣਗੇ। ਇਹ ਇਕੱਤਰਤਾ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਹੋਣ ਵਾਲੀਆਂ ਮੀਟਿੰਗਾਂ ਦੀ ਲੜੀ ਵਿੱਚ ਬਾਅਦ ਦੁਪਹਿਰ 1.00 ਵਜੇ ਤੋਂ ਸ਼ਾਮ 4.00 ਵਜੇ ਤੀਕ ਹੋਵੇਗੀ ਅਤੇ ਇਸ ਦਾ ਸਥਾਨ ਇਸ ਵਾਰ ਜਗਮੀਤ ਸਿੰਘ ਐੱਮ.ਪੀ.ਪੀ. ਦਾ ਦਫ਼ਤਰ-ਹਾਲ, 470 ਕਰਾਈਸਲਰ ਡਰਾਈਵ ਯੂਨਿਟ ਨੰਬਰ 18 ਰੱਖਿਆ ਗਿਆ ਹੈ। ਸਾਰਿਆਂ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 905-497-1216 ਜਾਂ 647-567-9128 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਮਹੀਨੇ ਦਾ ਸਮਾਗਮ 17 ਅਪ੍ਰੈਲ ਨੂੰ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਹੋਵੇਗਾ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …