Breaking News
Home / ਕੈਨੇਡਾ / ਪੀਲ ਰੀਜ਼ਨ ਦੇ ਸਕੂਲਾਂ ‘ਚ ਪੰਜਾਬੀ ਕਲਾਸਾਂ ਸ਼ੁਰੂ

ਪੀਲ ਰੀਜ਼ਨ ਦੇ ਸਕੂਲਾਂ ‘ਚ ਪੰਜਾਬੀ ਕਲਾਸਾਂ ਸ਼ੁਰੂ

ਬਰੈਂਪਟਨ/ਡਾ. ਝੰਡ : ਮਾਲਟਨ ਏਰੀਏ ਦੇ ਲਿੰਕਨ ਐੱਮ.ਅਲੈਗ਼ਜ਼ੈਂਡਰ ਸੈਕੰਡਰੀ ਸਕੂਲ ਦੇ ਕੈਮਿਸਟਰੀ ਅਧਿਆਪਕ ਡਾ. ਗੁਰਨਾਮ ਸਿੰਘ ਢਿੱਲੋਂ ਜੋ ਪੰਜਾਬੀ ਕਲਾਸਾਂ ਵੀ ਪੜ੍ਹਾਉਂਦੇ ਹਨ, ਤੋਂ ਪ੍ਰਾਪਤ ਸੂਚਨਾ ਅਨੁਸਾਰ ਸਾਡੀ ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ਼ ਜੋੜਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਲ ਬੋਰਡ ਅਤੇ ਡੱਫ਼ਰਨ ਕੈਥੋਲਿਕ ਪੀਲ ਬੋਰਡ ਦੇ ਸਕੂਲਾਂ ਵਿਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਪੀਲ ਬੋਰਡ ਦੀਆਂ ਕਲਾਸਾਂ ਵਿਚ ਦਾਖ਼ਲਾ www.peelschools.org ‘ਤੇ ਜਾ ਕੇ ਲਿਆ ਜਾ ਸਕਦਾ ਹੈ। ਉੱਥੇ ਦਿੱਤੀ ਹੋਈ ਲਿਸਟ ‘ਚੋਂ ਤੁਸੀਂ ਆਪਣੇ ਨੇੜੇ ਦਾ ਸਕੂਲ ਚੁਣ ਸਕਦੇ ਹੋ। ਇਹ ਕਲਾਸਾਂ ਸਾਰਾ ਸਾਲ ਸਨਿਚਰਵਾਰ ਨੂੰ ਲੱਗਦੀਆਂ ਹਨ ਅਤੇ ਇਨ੍ਹਾਂ ਕਲਾਸਾਂ ਦੀ 20 ਜਾਂ 25 ਡਾਲਰ ਫ਼ੀਸ ਹੈ ਜੋ ਕਰੈਡਿਟ ਕਾਰਡ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡੱਫ਼ਰਨ ਕੈਥੋਲਿਕ ਪੀਲ ਬੋਰਡ ਦੇ ‘ਨੋਟਰੇਡੇਮ’ ਸੈਕੰਡਰੀ ਸਕੂਲ ਵਿਚ ਵੀ ਪੰਜਾਬੀ ਦੀਆਂ ਕਰੈਡਿਟ ਕਲਾਸਾਂ ਦਾ (ਘਰਅਦੲ 9 ਤੋਂ 12) ਦਾ ਪ੍ਰਬੰਧ ਹੈ। ਇਨ੍ਹਾਂ ਕਲਾਸਾਂ ਵਿਚ ਦਾਖ਼ਲਾ ਲੈਣ ਲਈ 8 ਸਤੰਬਰ ਦਿਨ ਸਨਿਚਰਵਾਰ ਨੂੰ ਨੋਟਰੇ ਡੇਮ ਸਕੂਲ, 2 ਨੋਟਰੇ ਡੇਮ ਐਵਨੀਊ, ਬਰੈਂਪਟਨ ਵਿਖੇ ਸਵੇਰ ਦੇ 8:30 ਤੋਂ 12:30 ਵਜੇ ਤੱਕ ਪਹੁੰਚ ਕੇ ਲਿਆ ਜਾ ਸਕਦਾ ਹੈ। ਇਸ ਬੋਰਡ ਵਿਚ ਕੋਈ ਫ਼ੀਸ ਨਹੀਂ ਹੈ ਅਤੇ ਗਰੇਡ 9 ਤੋਂ ਉੱਪਰ ਕਿਸੇ ਵੀ ਉਮਰ ਦੇ ਵਿਅੱਕਤੀ ਦਾਖ਼ਲਾ ਲੈ ਸਕਦੇ ਹਨ। ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲੈਣ ਲਈ 647-287-2577 ‘ਤੇ ਫ਼ੋਨ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰੋਗਰਾਮਾਂ ਨੂੰ ਚੱਲਦਾ ਰੱਖਣ ਅਤੇ ਇਸ ਤਰ੍ਹਾਂ ਦੇ ਹੋਰ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਦਾਖ਼ਲ ਕਰਵਾਉਣਾ ਚਾਹੀਦਾ ਹੈ ਤਾਂ ਤੋਂ ਉਹ ਆਪਣੀ ਮਾਤ-ਭਾਸ਼ਾ ਅਤੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ।

Check Also

ਕੈਨੇਡਾ ਸਰਕਾਰ ਦੇ ‘ਨੈਸ਼ਨਲ ਐਕਸ਼ਨ ਪਲੈਨ’ ਸਦਕਾ ਕਾਰਾਂ ਦੀ ਚੋਰੀ ‘ਚ ਕਮੀ ਹੋਈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕਾਰਾਂ ਦੀ ਚੋਰੀ ਨੂੰ ਨੱਥ ਪਾਉਣ ਹਿਤ ਕੈਨੇਡਾ ਸਰਕਾਰ ਵੱਲੋਂ ਨੈਸ਼ਨਲ ਐੱਕਸ਼ਨ …