ਬਰੈਂਪਟਨ : ਪੀਲ ਖੇਤਰ ਵਿੱਚ 22 ਡਿਵੀਜ਼ਨ ਅਪਰਾਧਕ ਜਾਂਚ ਬਿਓਰੋ ਦੇ ਜਾਂਚ ਕਰਤਾਵਾਂ ਨੇ 18 ਵਪਾਰਕ ਥਾਵਾਂ ‘ਤੇ ਭੰਨ ਤੋੜ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 8 ਮਈ ਤੋਂ 3 ਸਤੰਬਰ ਤੱਕ ਇੱਕ ਸ਼ੱਕੀ ਵਿਅਕਤੀ 18 ਵੱਖ ਵੱਖ ਵਪਾਰਕ ਥਾਵਾਂ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ ਦੇ ਸ਼ੀਸੇ ਤੇ ਖਿੜਕੀਆਂ ਤੋੜਨ ਤੋਂ ਇਲਾਵਾ ਨਕਦੀ ਵੀ ਚੋਰੀ ਕੀਤੀ। ਉਸਦੀ ਪਛਾਣ ਬਰੈਂਪਟਨ ਦੇ ਕੋਰੀ ਹੇਮਸਟੇਡ (30 ਸਾਲ) ਵਜੋਂ ਹੋਈ ਹੈ। ਉਸਨੂੰ 5 ਸਤੰਬਰ ਨੂੰ ਬਰੈਂਪਟਨ ਵਿੱਚ ਓਂਟਰਾਈਓ ਅਦਾਲਤ ਵਿੱਚ ਪੇਸ਼ ਕੀਤਾ ਗਿਆ।
18 ਬਿਜਨਸ ਅਦਾਰਿਆਂ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ 1 ਗ੍ਰਿਫ਼ਤਾਰ
RELATED ARTICLES