15.9 C
Toronto
Friday, September 18, 2026
spot_img
Homeਕੈਨੇਡਾਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30 ਸਾਲਾਂ ਦੇ ਸਬੰਧ...

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30 ਸਾਲਾਂ ਦੇ ਸਬੰਧ ਵਿੱਚ ਸਰੀ ਵਿਖੇ 28 ਜੂਨ ਨੂੰ ਸੈਮੀਨਾਰ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30 ਸਾਲਾਂ ਦੇ ਸਬੰਧ ਵਿੱਚ ਸਰੀ ਵਿਖੇ 28 ਜੂਨ ਨੂੰ ਸੈਮੀਨਾਰਸਰੀ/ਡਾ. ਗੁਰਵਿੰਦਰ ਸਿੰਘ
ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਤਿੰਨ ਦਹਾਕਿਆਂ ਬਾਅਦ, ਉਨ੍ਹਾਂ ਦੀ ਸਦੀਵੀ ਵਿਰਾਸਤ ਦੇ ਸਬੰਧ ਵਿੱਚ ਵਿਸ਼ੇਸ਼ ਸੈਮੀਨਾਰ ਵਿਸ਼ਵ ਸਿੱਖ ਸੰਸਥਾ ਵੱਲੋਂ ਪੰਥਕ ਅਲਾਇੰਸ ਨਾਲ ਮਿਲ ਕੇ 28 ਜੂਨ ਦਿਨ ਸਨਿਚਰਵਾਰ ਨੂੰ ਸਰੀ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਹਾਲ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਵਿਖੇ ਸ਼ਾਮੀ 3.30 ਵਜੇ ਹੋ ਰਿਹਾ ਹੈ । ਇਹ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਤੋਂ ਦੋ ਸਾਲ ਬਾਅਦ ਵੀ ਹੈ। ਦੋ ਵਿਸ਼ੇਸ਼ ਮਹਿਮਾਨ ਬੁਲਾਰਿਆਂ ਵਿੱਚ ਸ਼ਾਮਿਲ ਹਨ : ਭਾਈ ਅਮਰਜੀਤ ਸਿੰਘ ਖਾਲੜਾ – ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ। ਭਾਈ ਅਜਮੇਰ ਸਿੰਘ – ਪ੍ਰਸਿੱਧ ਸਿੱਖ ਚਿੰਤਕ, ਲੇਖਕ, ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਰੀਬੀ ਦੋਸਤ।
ਉਹ ਭਾਈ ਖਾਲੜਾ ‘ਤੇ ਆਪਣੀ ਕਿਤਾਬ ਦੇ ਅੰਗਰੇਜ਼ੀ ਐਡੀਸ਼ਨ ਵੀ ਰਿਲੀਜ ਕਰਨਗੇ। ਵਰਲਡ ਸਿੱਖ ਆਰਗਨਾਈਜੇਸ਼ਨ ਵੱਲੋਂ ਪੰਥਕ ਅਲਾਇੰਸ ਆਫ ਬੀਸੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

 

RELATED ARTICLES
POPULAR POSTS