ਬਰੈਂਪਟਨ ਸਾਊਥ ਕਾਂਸਟੀਚੂਐਂਸੀ ਤੋਂ ਉਮੀਦਵਾਰ ਪਰਮਜੀਤ ਗਿੱਲ ਐਨ ਡੀ ਪਾਰਟੀ ਦਾ ਸਮਰੱਥ, ਸੁਹਿਰਦ ਤੇ ਸੁਯੋਗ ਉਮੀਦਵਾਰ ਹੈ। ਪਰਾਵਿੰਸ਼ਲ ਐਨ ਡੀ ਪੀ ਪਾਰਟੀ ਦੀ ਆਗੂ ਐਂਡਰੀਆ ਹਾਰਵਥ ਦੀ ਅਗਵਾਈ ਅਤੇ ਜਨ ਸਾਧਾਰਨ ਦੇ ਦਿਲਾਂ ਵਿੱਚ ਵੱਧਦੀ ਤੇ ਚੜ੍ਹਦੀ ਲਹਿਰ ਨੂੰ ਸਮਰਪਿਤ ਪਰਮਜੀਤ ਗਿੱਲ ਹਲਕੇ ਦੇ ਪਰਿਵਾਰਾਂ ਤੇ ਵੋਟਰਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਉਨ੍ਹਾਂ ਦਾ ਹੁੰਗਾਰਾ ਤੇ ਸਮਰਥਨ ਹਾਸਲ ਕਰ ਰਿਹਾ ਹੈ। ਉਹ ਖ਼ੁੱਦ ਵਕਾਲਤ ਤੇ ਐਮ ਬੀ ਏ ਦੀਆਂ ਡਿਗਰੀਆਂ ਨਾਲ ਲੈਸ ਇਮਾਨਦਾਰੀ ਅਤੇ ਜਨ ਸਾਧਾਰਨ ਦੇ ਹਿੱਤ ਨੂੰ ਪਾਲਦਾ ਹੈ-ਕਿੱਤੇ ਕੰਮ ਦੇ ਪੱਖ ਤੋਂ ਅਤੇ ਸਮਾਜਕ ਪੱਖ ਤੋਂ ਵੀ।
ਜੂਨ 7, 2018 ਨੂੰ ਹੋਣ ਵਾਲੀਆਂ ਉਨਟਾਰੀਓ ਚੋਣਾਂ ਇਸ ਵਾਰੀ ਇਸ ਕਰਕੇ ਵੱਧ ਦਿਲਚਸਪੀ ਦਾ ਕੇਂਦਰ ਬਣੀਆਂ ਹੋਈਆਂ ਹਨ ਕਿ ਮੁੱਢ ਤੋਂ ਬਣਿਆ ਦੋ ਪਾਰਟੀ ਵਾਲਾ ਸਿਸਟਮ ਢਹਿ ਢੇਰੀ ਹੋ ਰਿਹਾ ਹੈ ਤੇ ਲੋਕ ਪੱਖੀ ਐਨ ਡੀ ਪੀ ਪਾਰਟੀ ਵੋਟਰਾਂ ਤੇ ਸਮਰਥਕਾਂ ਵਿੱਚ ਲੋਕਪ੍ਰਿਆ ਹੋ ਰਹੀ ਹੈ। ਚੋਣ ਵਾਅਦਿਆਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਰਾਣੀਆਂ ਪਾਰਟੀਆਂ ਸ਼ਹਿਰੀਆਂ ਦਾ ਵਿਸ਼ਵਾਸ ਗਵਾ ਚੁੱਕੀਆਂ ਹਨ ਤੇ ਪ੍ਰਾਂਂਤ ਦੇ ਵੋਟਰ ਪੁਰਾਣੀਆਂ ਘਸੀਆਂ-ਪਿਟੀਆਂ ਪਾਰਟੀਆਂ ਤੋਂ ਮੁੱਖ ਮੋੜ ਰਹੇ। ਵੱਧ ਸੁਹਿਰਦ ਤੇ ਪ੍ਰਤੀਬੱਧ ਐਨ ਡੀ ਪੀ ਉਮੀਦਵਾਰਾਂ ‘ਤੇ ਆਸਾਂ ਤੇ ਅੱਖਾਂ ਟਿਕਾ ਰਹੇ ਰਹੇ ਹਨ। ਪਰਮਜੀਤ ਗਿੱਲ ਦੇ ਦਫ਼ਤਰ ਵਿੱਚ ਤੇ ਬਾਹਰ ਆਲੇ-ਦੁਆਲੇ, ਵਾਤਾਵਰਣ ਦੀ ਸਾਂਭ -ਸੰਭਾਲ ਤੇ ਸੁਰੱਖਿਆ ਨੂੰ ਮਹੱਤਤਾ ਦਿੱਤੀ ਜਾਂਦੀ ਹੈ; ਆਖਰ, ਜੇ ਸਾਹ ਲੈਣ ਲਈ ਹਵਾ ਤੇ ਪੀਣ ਲਈ ਪਾਣੀ ਪ੍ਰਦੂਸ਼ਤ ਹੋ ਗਏ ਤਾਂ ਜੀਵਨ ਦਾ ਕੀ ਬੱਚਿਆ?
ਦਹਾਕਿਆਂ ਤੋਂ, ਦੂਜਿਆਂ ਪਾਰਟੀਆਂ ਨੇ ਆਟੋ-ਇੰਨਸ਼ੁਰੈਂਸ, ਹਾਈਡਰੋ, ਸੜਕਾਂ, ਸਕੂਲਾਂ ਤੇ ਹਸਪਤਾਲਾਂ ਦੀ ਮੰਦੀ ਦਸ਼ਾ, ਵਿਦਿਆਰਥੀਆਂ ਦੇ ਕਰਜ਼ਿਆਂ ਬਾਰੇ ਆਪਣੇ ਵਆਦੇ ਪੂਰੇ ਨਹੀਂ ਕੀਤੇ; ਦੌਲਤਮੰਦ ਕਾਰਪੋਰੇਸ਼ਨਾਂ ਤੇ ਵਿਅਕਤੀਆਂ ਨੂੰ ਟੈਕਸ ਅਤੇ ਹੋਰ ਗ਼ੈਰ-ਵਾਜਿਬ ਤੇ ਨਾਜਾਇਜ਼ ਲਾਭ ਮੁਹੱਈਆ ਕਰਕੇ ਕੇ ਮਿਡਲ ਕਲਾਸ ਨੂੰ ਨਹਿਸ਼-ਤੈਹਸ਼ ਕਰ ਕੇ ਰੱਖ ਦਿੱਤਾ ਹੈ। ਪਰਮਜੀਤ ਗਿੱਲ ਉਸ ਪਾਰਟੀ ਦਾ ਨੁਮਾਇਆਂ ਉਮੀਦਵਾਰ ਹੈ ਜਿਸ ਨੇ ਕੈਨੇਡਾ ਦੀ ਉਸਾਰੀ ਵਿੱਚ ਜੀਵਨ ਸਰਫ਼ ਕਰਕੇ ਹੁਣ ਬਣੀ ਸੀਨੀਅਰ ਸ਼੍ਰੇਣੀ ਵਿੱਚ ਸ਼ਾਮਲ ਉਨਟਾਰੀਓ ਵਾਸੀਆਂ ਦੇ ਹਿੱਤਾਂ ਨੂੰ ਪ੍ਰਮੁਖਤਾ ਦਿੱਤੀ ਹੈ; ਇਸ ਪਾਰਟੀ ਦੇ ਉਮੀਦਵਾਰਾਂ ਨੇ ਦਵਾਈਆਂ ਤੇ ਡਾਕਟਰੀ ਬਿੱਲਾਂ ਥੱਲੇ ਦੱਬੇ ਸੀਨੀਅਰਾਂ ਨੂੰ ਰਾਹਤ ਦਵਾਉਣ ਦਾ ਦ੍ਰਿੜ ਨਿਸ਼ਚਾ ਕੀਤਾ ਹੈ; ਬੱਚਿਆਂ ਦੀ ਵਿਦਿਆ ਤੇ ਉਨ੍ਹਾਂ ਦੇ ਭਵਿੱਖ ਨੂੰ ਅਨਿਸ਼ਚਿਤ ਤੇ ਧੁੰਦਲਾ ਕਰਨ ਦੀ ਬਜਾਏ ਉੱਜਲ ਤੇ ਸੰਵਾਰਨ ਦਾ ਨਿੱਗਰ ਵਚਨ ਦਿੱਤਾ ਹੈ। ਕਾਰਪੋਰੇਸ਼ਨਾਂ ਨਾਲ ਪਰਨਾਈਆਂ ਤੇ ਲੋਕ ਦ੍ਰਿਸ਼ਟੀ ਤੋਂ ਵਾਂਝੀਆਂ ਪਾਰਟੀਆਂ ਨੂੰ ਤਜ ਕੇ ਆਮ ਉਨਟਾਰੀਓ ਵਾਸੀ ਦਾ ਹੱਥ ਫੜਿਆ ਹੈ। ਅਵੱਸ਼ ਹੀ, ਬਰੈਂਪਟਨ ਸਾਊਥ ਦੇ ਵੋਟਰ ਪਰਮਜੀਤ ਗਿੱਲ ਨੂੰ ਵੋਟ ਪਾ ਕੇ ਆਪਣਾ, ਆਪਣੇ ਪਰਿਵਾਰ, ਬੱਚਿਆਂ, ਸਮਾਜ ਦੀ ਸੁਰੱਖਿਆ, ਭਲੇ ਤੇ ਭਵਿੱਖ ਨੂੰ ਯਕੀਨੀ ਬਣਾਉਣਗੇ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …