ਡਾ. ਸੁਰਜੀਤ ਪਾਤਰ ਹੋਰਾਂ ਨੇ ਵੀ ਕੀਤਾ ਸਿੱਧਵਾਂ ਦਾ ਸਨਮਾਨ
ਟੋਰਾਂਟੋ : ਸਤਿੰਦਰਪਾਲ ਸਿੰਘ ਸਿੱਧਵਾਂ ਆਪਣੀ ਕਾਮਯਾਬ ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪਹੁੰਚ ਗਏ ਹਨ। ਇਸ ਪੰਜਾਬ ਦੌਰੇ ਦੌਰਾਨ ਉਨ੍ਹਾਂ ਅਨੇਕਾਂ ਧਾਰਮਿਕ, ਸਭਿਆਚਾਰਕ ਅਤੇ ਐਜੂਕੇਸ਼ਨਲ ਸਮਾਗਮਾਂ ਵਿਚ ਹਿੱਸਾ ਲਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹੋਰਾਂ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਲਾ ਪਰਿਸ਼ਦ ਦੇ ਵਿਹੜੇ ‘ਚ ਸਿੱਧਵਾਂ ਨੇ ਐਮ ਐਸ ਰੰਧਾਵਾ ਮੇਲੇ ਵਿਚ ਬਾਪੂ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਕਵੀਸ਼ਰੀ ‘ਜੱਗ ਜੰਕਸ਼ਨ ਰੇਲਾਂ ਦਾ’ ਗਾ ਕੇ ਸਮਾਂ ਬੰਨ੍ਹਿਆ। ਇਸ ਮੌਕੇ ਡਾ.ਨਿਰਮਲ ਜੌੜਾ, ਜਸਮੇਰ ਸਿੰਘ ਢੱਟ, ਕੇਵਲ ਧਾਲੀਵਾਲ ਅਤੇ ਗੁਲਜ਼ਾਰ ਸੰਧੂ ਵੀ ਹਾਜ਼ਰ ਸਨ। ਸਤਿੰਦਰਪਾਲ ਸਿੰਘ ਸਿੱਧਵਾਂ ਨੇ ਹੰਸ ਰਾਜ ਮਹਿਲਾ ਵਿਦਿਆਲਾ ਜਲੰਧਰ, ਲਾਇਲਪੁਰ ਖਾਲਸਾ ਕਾਲਜ ਜਲੰਧਰ, ਖਾਲਸਾ ਕਾਲਜ ਫਾਰ ਐਜੂਕੇਸ਼ਨ ਗੁਰੂਸਰ ਸੁਧਾਰ, ਐਸ.ਡੀ. ਕਾਲਜ ਫਾਰ ਵੂਮੈਨ ਜਲੰਧਰ, ਕੁਲਾਰ ਨਰਸਿੰਗ ਕਾਲਜ ਅਤੇ ਹੋਰ ਬਹੁਤ ਜਗ੍ਹਾ ‘ਤੇ ਵਿਦਿਆਰਥੀਆਂ ਨਾਲ ਪੰਜਾਬੀ ਸਭਿਆਚਾਰ ਅਤੇ ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਦੀ ਅਣਥੱਕ ਮਿਹਨਤ ਤੇ ਕਾਮਯਾਬੀ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਬਹੁਤ ਸਾਰੇ ਮੇਲਿਆਂ ਅਤੇ ਵਿਆਹ ਸ਼ਾਦੀਆਂ ਵਿਚ ਹਰਭਜਨ ਮਾਨ ਨਾਲ ਮਿਰਜ਼ਾ ਗਾ ਕੇ ਮੇਲੇ ਲੁੱਟੇ। ਵਾਤਾਵਰਣ ਅਤੇ ਪੰਜਾਬ ਵਿਚ ਘਟਦੇ ਹੱਥੀਂ ਕੰਮ ਕਰਨ ਦੇ ਰੁਝਾਨ ਪ੍ਰਤੀ ਵੀ ਜਾਗਰੂਕ ਕੀਤਾ। ਸਿੱਧਵਾਂ ਨੇ ਕਿਹਾ ਕਿ ਨੌਜਵਾਨ ਵੀਆਈਪੀ ਕਲਚਰ ਦੀ ਥਾਂ ਵਰਕ ਕਲਚਰ ਅਪਨਾਉਣ।
Check Also
ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਦੋ ਮੁੱਦਿਆਂ ’ਤੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਦਿੱਤੀ ਸਲਾਹ
ਕਿਹਾ : ਜੇਕਰ ਮਾਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਮਝੋ ਇਨ੍ਹਾਂ ਦੀ ਕੇਂਦਰ ਨਾਲ ਹੈ …