ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਾਲ 2011 ਵਿੱਚ ਵੈਨਕੂਵਰ ਵਿਖੇ ਸਾਬਕਾ ਦੋਸਤ ਵੱਲੋਂ ਕਤਲ ਕੀਤੀ 19 ਸਾਲਾ ਭਾਰਤੀ ਮੁਟਿਆਰ ਮੇਪਲ ਬਟਾਲੀਆ ਦੇ ਕਤਲ ਕਾਂਡ ‘ਤੇ ਡਿਸਕਵਰੀ ਚੈਨਲ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਫੀਚਰ ਫਿਲਮ ”ਸੀਨੋ ਈਵਲ” ਬਣਾਈ ਜਾ ਰਹੀ ਹੈ ਜਿਸਦੀ ਸ਼ੂਟਿੰਗ ਅੱਜ ਕੱਲ੍ਹ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਲ ਰਹੀ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਰੰਗਮੰਚ ਅਤੇ ਫਿਲਮਾਂ ਦੀ ਜਾਣੀ ਪਹਿਚਾਣੀ ਅਦਾਕਾਰਾ ਗੁਰਬੀਰ ਗੋਗੋ ਬੱਲ ਨੇ ਦੱਸਿਆ ਕਿ ਡਿਸਕਵਰੀ ਚੈਨਲ ਵੱਲੋਂ ਇਸ ਚਰਚਿਤ ਕਤਲ ਕਾਂਡ ‘ਤੇ ਨਿਰਮਾਤਾ ਸਲੂਨ ਮੀਡੀਆ ਦੀ ਦੇਖ-ਰੇਖ ਵਿੱਚ ਨਿਰਦੇਸ਼ਕ ਨਿੱਕ ਡੇਵਿਜ਼ ਦੀ ਨਿਰਦੇਸ਼ਨਾਂ ਹੇਠ ਬਣ ਰਹੀ ਇਸ ਫਿਲਮ ਵਿੱਚ ਗੋਗੋ ਬੱਲ ਤੋਂ ਇਲਾਵਾ ਰੋਜ਼ਲੀਨ ਐਮੈਂਡਾ ਅਤੇ ਮੁਹੰਮਦ ਸ਼ਫੀਕ ਆਦਿ ਬੇਹਤਰੀਨ ਕਲਾਕਾਰ ਵੀ ਕੰਮ ਕਰ ਰਹੇ ਹਨ ਜਦੋਂ ਕਿ ਇਸ ਫਿਲਮ ਦੇ ਇਸ ਸਾਲ ਦੇ ਅੰਤ ਤੱਕ ਰੀਲੀਜ ਹੋਣ ਦੀ ਉਮੀਦ ਹੈ।
ਮੇਪਲ ਬਟਾਲਿਆ ਕਤਲ ਕਾਂਡ ‘ਤੇ ਬਣ ਰਹੀ ਅੰਗਰੇਜ਼ੀ ਫਿਲਮ ‘ਸੀਨੋ ਈਵਲ’
RELATED ARTICLES

