ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਹਰ ਮਹੀਨੇ ਕਲੱਬ ਮੈਂਬਰਾਂ ਦੇ ਜਨਮ ਦਿਨ ਮਨਾਉਂਦੀ ਹੈ। ਇਸੇ ਸੰਦਰਭ ਵਿਚ ਜਨਰਲ ਸਕੱਤਰ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਭਗਵਾਨ ਦਾਸ, ਅਜੈਬ ਸਿੰਘ ਪੰਨੂ, ਉਜਾਗਰ ਸਿੰਘ ਗਿੱਲ, ਗਿਆਨ ਸਿੰਘ ਰਾਣੂ, ਬਲਦੇਵ ਸਿੰਘ ਧਾਲੀਵਾਲ ਤੇ ਸੁਰਜਿੰਦਰ ਸਿੰਘ ਸਮਰਾ ਦੇ ਜਨਮ ਦਿਨ ਮਨਾਏ। ਇਨ੍ਹਾਂ ਸਾਰੇ ਮੈਂਬਰਾਂ ਨੂੰ ਪ੍ਰਧਾਨ ਸੁਖਦੇਵ ਸਿੰਘ ਗਿੱਲ ਅਤੇ ਬਾਕੀ ਮੈਂਬਰਾਂ ਵਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਲੰਬੀ ਤੇ ਤੰਦਰੁਸਤ ਜ਼ਿੰਦਗੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ‘ਤੇ ਇਨ੍ਹਾਂ ਮੈਂਬਰਾਂ ਨੂੰ ਜਨਮ ਦਿਨ ਦੀਆਂ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਚਾਹ-ਪਾਣੀ ਤੇ ਸਨੈਕਸ ਦੀ ਸੇਵਾ ਬਲਬੀਰ ਸਿੰਘ ਜੌਹਲ, ਭਗਵਾਨ ਦਾਸ ਤੇ ਗਿਆਨ ਸਿੰਘ ਰਾਣੂ ਵਲੋਂ ਕੀਤੀ ਗਈ।
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …