25.9 C
Toronto
Thursday, August 27, 2026
spot_img
Homeਕੈਨੇਡਾਸਿੱਧਵਾਂ ਬੇਟ ਦੀ ਨੂੰਹ ਸੋਨੀਆ ਸਿੱਧੂ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰ

ਸਿੱਧਵਾਂ ਬੇਟ ਦੀ ਨੂੰਹ ਸੋਨੀਆ ਸਿੱਧੂ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰ

ਸਿੱਧਵਾਂ ਬੇਟ ਦੀ ਨੂੰਹ ਸੋਨੀਆ ਸਿੱਧੂ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰਸਿੱਧਵਾਂ ਬੇਟ : ਕੈਨੇਡਾ ‘ਚ ਹੋਈਆਂ ਸੰਸਦੀ ਚੋਣਾਂ ਦੌਰਾਨ ਸਥਾਨਕ ਕਸਬੇ ਦੇ ਮਰਹੂਮ ਮਾ. ਮੁਖਤਿਆਰ ਸਿੰਘ ਸਿੱਧੂ ਦੀ ਨੂੰਹ ਤੇ ਲਾਗਲੇ ਪਿੰਡ ਸਫੀਪੁਰਾ ਦੇ ਪਰਵਾਸੀ ਭਾਰਤੀ ਸਤਨਾਮ ਸਿੰਘ ਰੰਧਾਵਾ ਦੀ ਪੁੱਤਰੀ ਬੀਬੀ ਸੋਨੀਆ ਸਿੱਧੂ ਪਤਨੀ ਗੁਰਜੀਤ ਸਿੰਘ ਸਿੱਧੂ ਇਕ ਵਾਰ ਫਿਰ ਲਿਬਰਲ ਪਾਰਟੀ ਦੀ ਟਿਕਟ ‘ਤੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਸੋਨੀਆ ਸਿੱਧੂ ਦੀ ਸ਼ਾਨਦਾਰ ਜਿੱਤ ‘ਤੇ ਗੁਰਜੀਤ ਸਿੰਘ ਸਿੱਧੂ ਦੇ ਵੱਡੇ ਭਰਾ ਤਰਨਤੇਜ ਸਿੰਘ ਸਿੱਧੂ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧੂ, ਸਿਕੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ(ਅਮਰੀਕਾ), ਪਰਮਿੰਦਰ ਸਿੰਘ ਸਿੱਧੂ, ਭਰਾ ਹਰਵਿੰਦਰ ਸਿੰਘ ਸਿੱਧੂ, ਸਰਪੰਚ ਪਰਮਜੀਤ ਸਿੰਘ ਪੱਪੀ ਸਿੱਧਵਾਂ ਬੇਟ, ਸਰਪੰਚ ਜਤਿੰਦਰਪਾਲ ਸਿੰਘ ਸਿੱਧੂ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਸੁਖਦੀਪ ਸਿੰਘ ਰੰਧਾਵਾ, ਸੁਖਦੇਵ ਸਿੰਘ ਕਲਸੀ ਆਦਿ ਨੇ ਖੁਸੀ ਦਾ ਇਜ਼ਹਾਰ ਕੀਤਾ ਹੈ।

RELATED ARTICLES
POPULAR POSTS