-4.8 C
Toronto
Wednesday, December 31, 2025
spot_img
Homeਕੈਨੇਡਾਗੁਰਦੀਪ ਸੇਖੋਂ ਦਾ ਲਿਖਿਆ ਅਤੇ ਗਾਇਆ ਸਿੰਗਲ ਟਰੈਕ 'ਮੰਨਦੇ ਆਂ ਗੁਰੂ ਨਾਨਕ...

ਗੁਰਦੀਪ ਸੇਖੋਂ ਦਾ ਲਿਖਿਆ ਅਤੇ ਗਾਇਆ ਸਿੰਗਲ ਟਰੈਕ ‘ਮੰਨਦੇ ਆਂ ਗੁਰੂ ਨਾਨਕ ਨੂੰ਼’ ਲੋਕ ਅਰਪਣ ਕੀਤਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਲਾ ਅਤੇ ਗੁਰਦੀਪ ਸਿੰਘ ਸੇਖੋਂ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਉਹ ਕੰਮਾਂ ਕਾਰਾਂ ਦੇ ਨਾਲ-ਨਾਲ ਆਪਣੇ ਸ਼ੌਂਕ ਵੀ ਪੂਰੇ ਕਰ ਰਿਹਾ ਹੈ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸੰਗੀਤਕ ਪ੍ਰੋਜੈਕਟ ਵੀ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਆਪਣੇ ਦੋਸਤ ਕੋਮਲਦੀਪ ਸ਼ਾਰਦਾ (ਕੇ ਡੀ) ਦੇ ਨਾਲ ਮਿਲ ਕੇ ਕੰਮ ਕਰ ਰਹੇ ਗੁਰਦੀਪ ਸੇਖੋਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵੀਡੀਓ ਐਲਬਮ ਤਿਆਰ ਕੀਤੀ ਹੈ ਜਿਸ ਨੂੰ ਲਿਖਿਆ ਅਤੇ ਗਾਇਆ ਵੀ ਖੁਦ ਗੁਰਦੀਪ ਨੇ ਹੀ ਹੈ ਅਤੇ ਜਿਸਦਾ ਸੰਗੀਤ ਤਿਆਰ ਕੀਤਾ ਹੈ ਹਰਪ੍ਰੀਤ ਅਨਾੜੀ ਨੇ।਼ ‘ਮੰਨਦੇ ਆਂ ਗੁਰੂ ਨਾਨਕ ਨੂੰ ਪਰ ਗੁਰੂ ਨਾਨਕ ਦੀ ਕਹੀ ਨਈਂ ਮੰਨਦੇ਼’ ਇਸ ਸਿੰਗਲ ਟਰੈਕ ਵਿੱਚ ਪਾਖੰਡ ਅਤੇ ਅੰਧ ਵਿਸ਼ਵਾਸ਼ਾਂ ਤੇ ਕਰਾਰੀ ਚੋਟ ਕੀਤੀ ਗਈ ਹੈ। ਇਸਦੀ ਵੀਡੀਓ ਵਿੱਚ ਰੰਗਮੰਚ ਦੇ ਇੱਥੇ ਵੱਸਦੇ ਮੰਝੇ ਹੋਏ ਅਦਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ ਜਿਸ ਦੀ ਸਾਰੀ ਦੀ ਸਾਰੀ ਵੀਡੀਓ ਵੇਖਣਯੋਗ ਹੈ ਜਿਸ ਵਿੱਚ ਇਹ ਵੀਡੀਓ ਬੀਤੇ ਦਿਨੀ ਬਰੈਂਪਟਨ ਵਿਖੇ ਪ੍ਰੇਮ ਸਵੀਟਸ ਅਤੇ ਸੁਰਿੰਦਰ ਪਾਬਲਾ ਦੇ ਸਹਿਯੋਗ ਨਾਲ ਕੁਝ ਮੀਡੀਆ ਦੇ ਮਿੱਤਰਾਂ ਅਤੇ ਦੋਸਤਾਂ ਨੂੰ ਵਿਖਾਈ ਗਈ। ਇਸ ਵੀਡੀਓ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ ਜਿੱਥੇ ਤਾੜੀਆਂ ਦੀ ਗੂੰਜ਼ ਵਿੱਚ ਸਭਨਾਂ ਵੱਲੋਂ ਗੁਰਦੀਪ ਸਿੰਘ ਸੇਖੋਂ ਅਤੇ ਸਮੁੱਚੀ ਟੀਮ ਨੂੰ ਵਧਾਈਆਂ ਅਤੇ ਸ਼ਾਬਾਸ਼ ਵੀ ਦਿੱਤੀ ਗਈ।

RELATED ARTICLES
POPULAR POSTS