-1.8 C
Toronto
Wednesday, December 3, 2025
spot_img
Homeਕੈਨੇਡਾਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਤੋਂ ਪ੍ਰਾਪਤ ਹੋਏ 2.5 ਮਿਲੀਅਨ ਡਾਲਰ

ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਤੋਂ ਪ੍ਰਾਪਤ ਹੋਏ 2.5 ਮਿਲੀਅਨ ਡਾਲਰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਚਾਂ ਪ੍ਰੋਗਰਾਮ ਤੋਂ 2.5 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ। ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਨੇ ਪਾਰਕਾਂ, ਟਰੇਲਾਂ ਅਤੇ ਸੱਭਿਆਚਾਰਕ ਅਤੇ ਕਮਿਊਨਿਟੀ ਸੈਂਟਰਾਂ ਸਮੇਤ ਕੈਨੇਡਾ ਭਰ ਵਿੱਚ ਸਭਿਆਚਾਰਕ ਅਤੇ ਕਮਿਊਨਿਟੀ ਸਥਾਨਾਂ ਨੂੰ ਸੁਧਾਰਨ ਵਿੱਚ ਮਦਦ ਕੀਤੀ ਹੈ ਜਿਸ ਬਦੌਲਤ ਕੈਨੇਡੀਅਨ ਪਰਿਵਾਰ ਖੇਡਾਂ, ਮਨੋਰੰਜਨ ਅਤੇ ਫੁਰਸਤ ਦੇ ਪਲਾਂ ਨੂੰ ਇੱਕਠੇ ਹੋ ਕੇ ਮਨਾਉਂਦੇ ਹਨ। ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਤਹਿਤ ਉਪਲਬਧ 300 ਮਿਲੀਅਨ ਡਾਲਰਾਂ ਵਿੱਚੋਂ 90 ਮਿਲੀਅਨ ਡਾਲਰ ਦੱਖਣੀ ਉਨਟਾਰੀਓ ਨੂੰ ਅਲਾਟ ਹੋਏ ਸਨ। ਫੇਰ ਪ੍ਰੋਜੈਕਟਾਂ ਨੂੰ ਉਹਨਾਂ ਦੀ ਤਿਆਰੀ, ਸਕੋਪ ਅਤੇ ਇਸ ਆਧਾਰ ਉੱਤੇ ਆਧਾਰਿਤ ਚੁਣਿਆ ਗਿਆ ਕਿ ਪ੍ਰੋਜੈਕਟ ਨੂੰ ਹੋਰ ਕਿਹਨਾਂ ਥਾਵਾਂ ਤੋਂ ਫੰਡਿੰਗ ਪ੍ਰਾਪਤ ਕੀਤੀ ਗਈ ਸੀ, ਅਤੇ ਕਿਸ ਹੱਦ ਤੱਕ ਪ੍ਰੋਜੈਕਟ ਨੇ ਸਾਫ ਸੁਥਰੀ ਵਿਕਾਸਮਈ ਆਰਥਕਤਾ ਨੂੰ ਸਹਾਰਾ ਦਿੱਤਾ। ਕੁੱਲ ਫੰਡਾਂ ਵਿੱਚੋਂ 1 ਲੱਖ ਡਾਲਰ ਨਿਵਾਸੀਆਂ ਨੂੰ ਸਰਗਰਮ ਰਹਿਣ ਅਤੇ ਦਿਲ ਲੁਭਾਵਣੀਆਂ ਆਊਟ ਡੋਰ ਲੋਕੇਸ਼ਨਾਂ ਉੱਤੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਵਿੱਚ ਮਦਦ ਦੇਣ ਲਈ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਨਿਵੇਸ਼ ਕੀਤਾ ਗਿਆ। ਇਸ ਵਿੱਚ ਕਰੈਡਿਟਵਿਊ ਅਤੇ ਸੈਂਡਲਵੁੱਡ ਪਾਰਕ ਵਿਖੇ ਨਵਾਂ ਫਿੱਟਨੈੱਸ ਸੈਂਟਰ ਅਤੇ ਕੋਰੇਟਜ਼ ਪਾਰਕ ਵਿਖੇ ਖੇਡ ਮੈਦਾਨ ਨੂੰ ਮੁੜ ਸੁਰਜੀਤ ਕਰਨਾ ਸ਼ਾਮਲ ਹੈ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਜਨਤਕ ਬੁਨਿਆਦੀ ਢਾਂਚੇ ਦੇ ਇਹਨਾਂ ਸੁਧਾਰਾਂ ਨਾਲ ਬਰੈਂਪਟਨ ਵਿੱਚ ਵੱਸਦੇ ਪਰਿਵਾਰ ਲਾਭ ਲੈਣ ਦੇ ਕਾਬਲ ਹੋਣਗੇ ਜਿਸ ਨਾਲ ਬਰੈਂਪਟਨ ਵਿੱਚ ਕਮਿਊਨਿਟੀ ਭਾਵਨਾ ਦੇ ਮਜ਼ਬੂਤ ਹੋਣ ਵੱਚ ਮਦਦ ਮਿਲੇਗੀ।

RELATED ARTICLES
POPULAR POSTS