Parvasi News, ontario
ਓਨਟਾਰੀਓ ਦੇ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਕੋਵਿਡ-19 ਆਊਟਬ੍ਰੇਕ ਬਾਰੇ ਉਸ ਸਮੇਂ ਹੀ ਪਬਲਿਕ ਹੈਲਥ ਯੂਨਿਟਸ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ ਜਦੋਂ 30 ਫੀ ਸਦੀ ਵਿਦਿਆਰਥੀ ਤੇ ਅਧਿਆਪਕ ਸਕੂਲ ਵਿੱਚੋਂ ਕਿਸੇ ਆਊਟਬ੍ਰੇਕ ਕਾਰਨ ਗੈਰਹਾਜ਼ਰ ਹੋਣਗੇ। ਇਹ ਖੁਲਾਸਾ ਬੁੱਧਵਾਰ ਨੂੰ ਸਿੱਖਿਆ ਮੰਤਰਾਲੇ ਵੱਲੋਂ ਓਨਟਾਰੀਓ ਵਾਸੀਆਂ ਲਈ ਕੀਤਾ ਗਿਆ। ਪ੍ਰੋਵਿੰਸ ਨੇ ਆਖਿਆ ਕਿ ਭਾਵੇਂ ਪਬਲਿਕ ਹੈਲਥ ਯੂਨਿਟਸ ਨੂੰ ਸਕੂਲਾਂ ਵਿੱਚ ਗੈਰਹਾਜ਼ਰੀ 30 ਫੀ ਸਦੀ ਹੋਣ ਉੱਤੇ ਜਾਣਕਾਰੀ ਦਿੱਤੀ ਜਾਵੇਗੀ ਪਰ ਇਹ ਜਾਣਕਾਰੀ ਫਿਰ ਵੀ ਇਸ ਮੁਕਾਮ ਉੱਤੇ ਪਹੁੰਚਣ ਤੋਂ ਪਹਿਲਾਂ ਮੰਤਰਾਲੇ ਰਾਹੀਂ ਹੀ ਦਿੱਤੀ ਜਾਵੇਗੀ।ਇਹ ਪੁੱਛੇ ਜਾਣ ਉੱਤੇ ਕਿ ਸਕੂਲ ਵਿੱਚ ਬੱਚਿਆਂ ਦੇ ਸਟੇਟਸ (ਆਊਟਬ੍ਰੇਕਸ) ਤੋਂ ਮਾਪਿਆਂ ਨੂੰ ਹਨ੍ਹੇਰੇ ਵਿੱਚ ਹੀ ਰੱਖਿਆ ਜਾਵੇਗਾ ਤਾਂ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਪ੍ਰਿੰਸੀਪਲਜ਼ ਨੂੰ ਰੋਜ਼ਾਨਾਂ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਤੇ ਸਟਾਫ ਬਾਰੇ ਸਿਹਤ ਮੰਤਰਾਲੇ ਨੂੰ ਜਾਣੂ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਲਿਚੇ ਨੇ ਇਹ ਵੀ ਆਖਿਆ ਕਿ 17 ਜਨਵਰੀ ਨੂੰ ਵਿਦਿਆਰਥੀਆਂ ਤੇ ਸਟਾਫ ਦੇ ਸਕੂਲਾਂ ਵਿੱਚ ਪਰਤਣ ਨੂੰ ਧਿਆਨ ਵਿੱਚ ਰੱਖਦਿਆਂ ਕਈ ਮਾਪਦੰਡ ਅਪਣਾਏ ਜਾ ਰਹੇ ਹਨ। ਇਨ੍ਹਾਂ ਤਹਿਤ ਤੇਜ਼ੀ ਨਾਲ ਟੈਸਟ ਕਰਨ, ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਤੇ ਵੈਕਸੀਨੇਸ਼ਨਜ਼ ਤੱਕ ਜਿ਼ਆਦਾ ਪਹੁੰਚ ਤੋਂ ਇਲਾਵਾ ਵੱਧ ਤੋਂ ਵੱਧ ਪੀਪੀਈ ਕਿੱਟਾਂ ਦੀ ਵਰਤੋਂ ਆਦਿ ਸ਼ਾਮਲ ਹਨ।
ਸਕੂਲਾਂ ਵਿੱਚ 30 ਫੀ ਸਦੀ ਗੈਰਹਾਜ਼ਰੀ ਮਗਰੋਂ ਹੀ ਹੈਲਥ ਯੂਨਿਟਸ ਨੂੰ ਮਿਲੇਗੀ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ : ਸਿੱਖਿਆ ਮੰਤਰੀ
RELATED ARTICLES