Breaking News
Home / ਕੈਨੇਡਾ / ਟੋਰਾਂਟੋ ‘ਚ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ, ਬਣੇਗਾ ਨਵਾਂ ਰਿਕਾਰਡ

ਟੋਰਾਂਟੋ ‘ਚ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ, ਬਣੇਗਾ ਨਵਾਂ ਰਿਕਾਰਡ

ਹਜ਼ਾਰਾਂ ਲੋਕਾਂ ਦੇ ਯੋਗ ਦਿਵਸ ‘ਚ ਸ਼ਾਮਲ ਹੋਣ ਦੀ ਉਮੀਦ, ਬਾਬਾ ਰਾਮਦੇਵ ਤੇ ਸਿਸਟਰ ਸ਼ਿਵਾਨੀ ਵੀ ਆਉਣਗੇ ਕੈਨੇਡਾ
ਟੋਰਾਂਟੋ/ ਬਿਊਰੋ ਨਿਊਜ਼ : ਸਾਲ 2017 ‘ਚ 25 ਜੂਨ ਨੂੰ ਨਾਰਥ ਅਮਰੀਕਾ ‘ਚ ਸਭ ਤੋਂ ਵੱਡਾ ਕੌਮਾਂਤਰੀ ਯੋਗ ਦਿਵਸ ਟੋਰਾਂਟੋ ਵਿਚ ਕਰਵਾਇਆ ਜਾ ਰਿਹਾ ਹੈ। ਇਸ ‘ਚ ਲਗਭਗ 10 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕੌਮਾਂਤਰੀ ਯੋਗ ਦਿਵਸ ਕੈਨੇਡਾ (ਆਈ.ਵੀ.ਡੀ.ਸੀ.), ਇਕ ਕੈਨੇਡੀਅਨ ਐਨ.ਜੀ.ਓ. ਹੈ ਅਤੇ 25 ਜੂਨ 2017 ਨੂੰ ਮਿਸੀਸਾਗਾ ‘ਚ ਇੰਟਰਨੈਸ਼ਨਲ ਸੈਂਟਰ ‘ਤੇ ਯੋਗ ਦਿਵਸ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਪੂਰੀ ਦੁਨੀਆ ਵਿਚ ਟੀ.ਵੀ. ਅਤੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਇਹ ਪੂਰੇ ਨਾਰਥ ਅਮਰੀਕਾ ਅਤੇ ਭਾਰਤ ‘ਚ ਕਰੋੜਾਂ ਦਰਸ਼ਕਾਂ ਤੱਕ ਪਹੁੰਚੇਗਾ। ਇਸ ਮੌਕੇ ‘ਤੇ ਇੰਡੀਅਨ ਕੌਂਸਲ ਜਨਰਲ, ਟੋਰਾਂਟੋ ਅਤੇ ਆਈ.ਵੀ.ਡੀ.ਸੀ. ਦੇ ਚੀਫ਼ ਆਨਰੇਰੀ ਪੈਟਰਨ ਅਤੇ ਆਈ.ਵੀ.ਡੀ.ਸੀ. ਦੇ ਐਡਵਾਈਜ਼ਰੀ ਬੋਰਡ ਦੇ ਹੈੱਡ ਦਿਨੇਸ਼ ਭਾਟੀਆ ਨੇ ਕਿਹਾ ਕਿ ਇੰਟਰਨੈਸ਼ਨਲ ਯੋਗ ਦਿਵਸ ਦਾ ਉਦੇਸ਼ ਪੂਰੀ ਦੁਨੀਆ ‘ਚ ਯੋਗ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਦੋ ਸਾਲ ਪਹਿਲਾਂ ਯੂ.ਐੱਨ. ‘ਚ ਭਾਰਤ ਨੇ ਕੌਮਾਂਤਰੀ ਯੋਗ ਦਿਵਸ ਦਾ ਮਤਾ ਰੱਖਿਆ ਸੀ ਅਤੇ ਦੁਨੀਆ ਦੇ 177 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਸੀ। ਯੂ.ਐੱਨ. ਅਸੰਬਲੀ ਦੇ 69ਵੇਂ ਸੈਸ਼ਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਇਸ ਬਾਰੇ ਗੱਲ ਆਖੀ ਅਤੇ ਇਹ ਪੂਰੀ ਦੁਨੀਆ ਵਿਚ ਲਹਿਰ ਬਣ ਚੁੱਕਿਆ ਹੈ। ਅੱਜ ਪੂਰੀ ਦੁਨੀਆ ਦੇ ਲੋਕ ਯੋਗ ਦੇ ਰਾਹੀਂ ਆਪਣੇ ਆਪ ਨੂੰ ਪ੍ਰਕਿਰਤੀ ਨਾਲ ਜੋੜ ਰਹੇ ਹਨ। ਬਾਬਾ ਰਾਮਦੇਵ, ਭਾਰਤੀ ਯੋਗ ਗੁਰੂ ਦੇ ਪੈਰੋਕਾਰ ਅੱਜ ਪੂਰੀ ਦੁਨੀਆ ‘ਚ ਹਨ ਅਤੇ ਉਹ ਰੋਜ਼ਾਨਾ ਸਵੇਰੇ ਉਠ ਕੇ ਯੋਗਾ ਕਰਦੇ ਹਨ। ਉਨ੍ਹਾਂ ਦੇ ਨਾਲ ਹੀ ਸਿਸਟਰ ਸ਼ਿਵਾਨੀ, ਭਾਰਤੀ ਅਧਿਆਤਮਕ ਅਧਿਆਪਕ ਵੀ ਰਾਜ ਯੋਗ ਧਿਆਨ ਸੈਸ਼ਨਾਂ ਲਈ ਪੂਰੀ ਦੁਨੀਆ ਵਿਚ ਮੰਨੀ ਜਾਂਦੀ ਹੈ। ਇਹ ਦੋਵੇਂ ਹਸਤੀਆਂ 25 ਜੂਨ ਨੂੰ ਟੋਰਾਂਟੋ ਵਿਚ ਹੋਣਗੀਆਂ।ਆਈ.ਵਾਈ.ਡੀ.ਸੀ. ਦੇ ਬੋਰਡ ਆਫ਼ ਡਾਇਰੈਕਟਰਸ ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ ਕਿ 2017 ਕੌਮਾਂਤਰੀ ਯੋਗ ਦਿਵਸ ਸਮਾਗਮ ਕੈਨੇਡਾ ਦੇ 150ਵੇਂ ਜਨਮ ਦਿਨ ਦੇ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਕੈਨੇਡੀਅਨ ਸੁਸਾਇਟੀ ਨੂੰ ਵੀ ਇਕ ਸਿਹਤਮੰਦ ਅਤੇ ਪ੍ਰਸੰਨ ਸਮਾਜ ਵਿਚ ਬਦਲਣਾ ਚਾਹੁੰਦੇ ਹਾਂ। ਯੋਗ ਦਿਵਸ ‘ਤੇ ਕੈਨੇਡਾ ਵਿਚ ਯੋਗ ਦੀ ਇਕ ਨਵੀਂ ਲਹਿਰ ਦੀ ਸ਼ੁਰੂਆਤ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …