Home / ਕੈਨੇਡਾ / ਕਾਊਂਸਲੇਟ ਜਨਰਲ ਆਫ ਇੰਡੀਆ ਵਲੋਂ ਕਾਊਂਸਲ ਕੈਂਪਾਂ ਦਾ 7, 20 ਅਤੇ 21 ਨਵੰਬਰ ਨੂੰ ਕੀਤਾ ਜਾਵੇਗਾ ਆਯੋਜਨ

ਕਾਊਂਸਲੇਟ ਜਨਰਲ ਆਫ ਇੰਡੀਆ ਵਲੋਂ ਕਾਊਂਸਲ ਕੈਂਪਾਂ ਦਾ 7, 20 ਅਤੇ 21 ਨਵੰਬਰ ਨੂੰ ਕੀਤਾ ਜਾਵੇਗਾ ਆਯੋਜਨ

ਟੋਰਾਂਟੋ : ਕਾਊਂਸਲੇਟ ਜਨਰਲ ਆਫ ਇੰਡੀਆ ਵਲੋਂ ਆਉਣ ਵਾਲੀ 7, 20 ਅਤੇ 21 ਨਵੰਬਰ ਨੂੰ ਤਿੰਨ ਕਾਊਂਸਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਆਪਣੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਨਿਵਾਸੀਆਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਲਈ ਕਈ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਸ ਦੌਰਾਨ ਕਾਊਂਸਲ ਮਾਮਲਿਆਂ ਨਾਲ ਸਬੰਧਿਤ ਪ੍ਰਸ਼ਨਾਂ ਦਾ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਪਾਸਪੋਰਟ, ਓਸੀਆਈ ਕਾਰਡ ਅਤੇ ਵੈਰੀਫਿਕੇਸ਼ਨ ਸਬੰਧੀ ਕਿਸੇ ਵੀ ਕੰਮ ਦਾ ਮੌਕੇ ‘ਤੇ ਵੀ ਹੱਲ ਪ੍ਰਦਾਨ ਕੀਤਾ ਜਾਵੇਗਾ।
ਪਹਿਲਾ ਕੈਂਪ 7 ਨਵੰਬਰ, 2021 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਾਊਥ ਸਿੱਖ ਸੈਂਟਰ, 1248 ਵਿਲਕੇਸ ਐਵੀਨਿਊ (ਸਿੱਖ ਸੈਂਟਰ ਬੇਅ), ਵਿਨੀਪੈਗ, ਐਮਬੀ ਆਰਐਸ 0ਏ1 ਵਿਚ।
ਦੂਜਾ ਕੈਂਪ 20 ਨਵੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ, ਮੈਰੀਟਾਈਮ ਗੀਤਾ ਭਵਨ, 259 ਡੋਕ ਰੋਡ, ਫੈਡਰਿਕਟਨ, ਐਨਬੀ ਈ3ਸੀ ਵਿਚ।
ਤੀਜਾ ਕੈਂਪ 21 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮੌਨਕਟਨ ‘ਚ ਆਯੋਜਿਤ ਕੀਤਾ ਜਾਵੇਗਾ, ਜਿਸਦੇ ਆਯੋਜਨ ਦੇ ਬਾਰੇ ਵਿਚ ਜਲਦ ਸੂਚਿਤ ਕੀਤਾ ਜਾਵੇਗਾ।
ਅਰਜ਼ੀਆਂ ‘ਤੇ ਉਦੋਂ ਵਿਚਾਰ ਕੀਤਾ ਜਾਵੇਗਾ, ਜਦ ਸਾਰੇ ਦਸਤਾਵੇਜ਼ ਅਤੇ ਫਾਰਮ ਜਮ੍ਹਾਂ ਕਰ ਦਿੱਤੇ ਜਾਣਗੇ। ਅਰਜ਼ੀ ਦੇਣ ਵਾਲਿਆਂ ਲਈ ਜ਼ਰੂਰੀ ਹੈ ਕਿ ਸਾਰੇ ਦਸਤਾਵੇਜ਼ਾਂ ਅਤੇ ਫਾਰਮਾਂ ਦੀ ਫੋਟੋ ਕਾਪੀ ਜਮ੍ਹਾਂ ਕਰਾਉਣ। ਕਿਸੇ ਵੀ ਦਸਤਾਵੇਜ਼ ਦੀ ਸਾਫਟ ਕਾਪੀ ਸਵੀਕਾਰ ਨਹੀਂ ਕੀਤੀ ਜਾਵੇਗੀ। ਫੀਸ ਡਿਮਾਂਡ ਡਰਾਫਟ ਦੇ ਤੌਰ ‘ਤੇ ਲਈ ਜਾਵੇਗੀ। ਕਿਸੇ ਵੀ ਅਰਜ਼ੀ ਨੂੰ ਜਮ੍ਹਾਂ ਕਰਦੇ ਸਮੇਂ ਇਕ ਸੈਲਫ ਪਤੇ ਵਾਲਾ ਭੁਗਤਾਨ ਲਿਫਾਫਾ ਪ੍ਰਦਾਨ ਕਰਨਾ ਜ਼ਰੂਰੀ ਹੈ; ਜਿਸ ਦੇ ਬਿਨਾ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਪੈਨਸ਼ਨ ਆਦਿ ਲਈ ਜੀਵਨ ਪ੍ਰਮਾਣ ਪੱਤਰ ਦੇ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਕੈਂਪ ਵਿਚ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕਾਂ ਨੂੰ ਦੇਖੋ :
PASSPORT : https://www.cgitoronto.gov.in/page/general-info-passport/
PASSPORT FAQs : https://www.cgitoronto.gov.in/page/passport-faqs/
OCI : https://www.cgitoronto.gov.in/page/oci-application/
ATTESTATION : https://www.cgitoronto.gov.in/page/power-of-attorney/
https://www.cgitoronto.gov.in/page/civil-documents/
https://www.cgitoronto.gov.in/page/att-commercial-documents/
https://www.cgitoronto.gov.in/page/general-info-attestation/

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …