Breaking News
Home / ਕੈਨੇਡਾ / 10 ਜੁਲਾਈ ਨੂੰ ਹੋਵੇਗੀ ਜਸਪਾਲ ਢਿੱਲੋਂ ਦੀ ‘ਬਹਿ ਜਾ ਬਹਿ ਜਾ’

10 ਜੁਲਾਈ ਨੂੰ ਹੋਵੇਗੀ ਜਸਪਾਲ ਢਿੱਲੋਂ ਦੀ ‘ਬਹਿ ਜਾ ਬਹਿ ਜਾ’

logo-2-1-300x105ਬਰੈਂਪਟਨ : ਕੋਈ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਿਰਦੇਸ਼ਕ ਜਸਪਾਲ ਢਿੱਲੋਂ ਆਪਣਾ ਨਵਾਂ ਨਾਟਕ ‘ਬਹਿ ਜਾ ਬਹਿ ਜਾ ਹੋ ਗਈ’ ਦ੍ਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਨੇ। ‘ਉਨਟਾਰੀਓ ਪੰਜਾਬੀ ਥੀਏਟਰ’ ਅਤੇ ‘ਫੁਲਕਾਰੀ ਮੀਡੀਆ’ ਦੀ ਸਾਂਝੀ ਪੇਸ਼ਕਸ਼ ਇਹ ਨਾਟਕ 10 ਜੁਲਾਈ ਨੂੰ ਲੈਸਟਰ ਬੀ. ਪੀਅਰਸਨ ਥੀਏਟਰ (150 ਸੈਂਟਰਲ ਪਾਰਕ ਡਰਾਈਵ, ਬਰੈਂਪਟਨ) ਵਿੱਚ ਦੁਪਹਿਰ 2.30 ਵਜੇ ਖੇਡਿਆ ਜਾਵੇਗਾ। ਕੁਲਵਿੰਦਰ ਖਹਿਰਾ ਅਤੇ ਗੁਰਦਾਸ ਮਿਨਹਾਸ ਦੇ ਲਿਖੇ ਗੀਤਾਂ ਨੂੰ ਜਿੱਥੇ ਰਾਜ ਘੁੰਮਣ ਸੰਗੀਤ-ਬੱਧ ਕਰਨਗੇ ਓਥੇ ਇਸ ਨਾਟਕ ਵਿੱਚ ਸੁਰਜੀਤ ਢੀਂਡਸਾ, ਲਿਵਲੀਨ, ਜੈਗ ਧਾਲੀਵਾਲ਼, ਜੇ ਸਿੰਘ, ਵਿਵੇਕ ਕੋਹਲੀ, ਪਰਮਜੀਤ ਦਿਓਲ, ਮਨਪ੍ਰੀਤ ਦਿਓਲ, ਜੋਗੀ ਸੰਘੇੜਾ, ਰਜਿੰਦਰ ਸਿੰਘ, ਕਮਲ ਸ਼ਰਮਾ, ਅਤੇ ਇੰਦਰਜੀਤ ਢਿੱਲੋਂ ਕਿਰਦਾਰ ਨਿਭਾਉਣਗੇ। ਇਸ ਨਾਟਕ ਬਾਰੇ ਵਧੇਰੇ ਜਾਣਕਾਰੀ ਲਈ ਜਸਪਾਲ ਢਿੱਲੋਂ (905-799-8088) ਜਾਂ ਰਾਜ ਘੁੰਮਣ (647-457-1320) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …