Breaking News
Home / ਕੈਨੇਡਾ / 150ਵੀਂ ਵਰ੍ਹੇਗੰਢ ‘ਤੇ ਆਨਟੂਅਰ ਕਨਸਰਟ ਮਿਸੀਸਾਗਾ ‘ਚ

150ਵੀਂ ਵਰ੍ਹੇਗੰਢ ‘ਤੇ ਆਨਟੂਅਰ ਕਨਸਰਟ ਮਿਸੀਸਾਗਾ ‘ਚ

ਮਿਸੀਸਾਗਾ/ ਬਿਊਰੋ ਨਿਊਜ਼ : ਓਨਟਾਰੀਓ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਟਾਮ ਕੋਚਰੇਨ ਦਾ ਸਪੈਸ਼ਲ ਫ੍ਰੀ-ਕਨਸਰਟ 2 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਕਈ ਹੋਰ ਕਨਸਰਟ ਵੀ ਹੋਣਗੇ। ਉਹ ਆਪਣਾ ਇਹ ਟੂਰ ਸਮਰ ਆਫ 17 ਦੇ ਸਾਊਂਡਟ੍ਰੈਕ ‘ਤੇ ਕਰਵਾਇਆ ਜਾਵੇਗਾ। ਇਸ ਦੌਰਾਨ ਰਾਜ ਦੀਆਂ 20 ਕਮਿਊਨਿਟੀਜ਼ ਅਤੇ ਮਿਸੀਸਾਗਾ ‘ਚ 2 ਸਤੰਬਰ ਨੂੰ ਸ਼ਾਨਦਾਰ ਸਨਸਰਟ ਹੋਵੇਗਾ। ਇਸ ਦੌਰਾਨ ਓਨਟਾਰੀਓ ਦੀਆਂ ਉਭਰਦੀਆਂ ਸੰਗੀਤ ਪ੍ਰਤਿਭਾਵਾਂ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ। ਆਨ ਟੂਰ ਕਨਸਰਟ ਨੇ ਸਾਊਂਟ ਬਾਈਟਸ ਦੇ ਨਾਲ ਸੈਲੇਬ੍ਰੇਸ਼ਨ ਸਕਵਾਇਰ ਵਿਚ ਸ਼ਾਨਦਾਰ ਉਤਸਵ ਹੋਵੇਗਾ। ਆਨ ਟੂਰ ਮਿਸੀਸਾਗਾ ‘ਚ ਟਾਮ ਕੋਰਚੇਨ, ਫ੍ਰਾਂਸਸਿਸਕੋ ਯੈੱਟਸ ਅਤੇ ਅੰਜ਼ੁਲੀ ਸ਼ਾਮਲ ਹੋਣਗੇ। ਇਹ ਸਾਰੇ ਵਰਗ ਦੇ ਸਰੋਤਿਆਂ ਨੂੰ ਆਪਣੇ ਸੰਗੀਤ ਤੋਂ ਜਾਣੂ ਕਰਵਾਉਣਗੇ ਅਤੇ ਇਹ ਟਿਕਟ ਮੁਫ਼ਤ ਹੈ।
ਆਨ ਟੂਰ ਕਨਸਰਟ ‘ਚ 50 ਤੋਂ ਵਧੇਰੇ ਓਨਟਾਰੀਓ ਦੇ ਕਲਾਕਾਰ ਸ਼ਾਮਲ ਹੋਣਗੇ ਅਤੇ ਇਸ ਦਾ ਅਨੰਦ ਬਲਾਈਂਡ ਰਿਵਰ ਤੋਂ ਲੈ ਕੇ ਇਜੈਕਸ, ਕੇਨੋਰਾ ਤੋਂ ਲੈ ਕੇ ਹੈਮਿਲਟਨ ਤੱਕ ਕਿਤੇ ਵੀ ਲਿਆ ਜਾ ਸਕਦਾ ਹੈ। ਪੂਰੇ ਰਾਜ ‘ਚ ਮੁਫ਼ਤ ਕਨਸਰਟ ‘ਚ 80 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੂਰੇ ਟੂਰ ਬਾਰੇ ਵਧੇਰੇ ਜਾਣਕਾਰੀ ਆਨਟੂਅਰ.ਸੀਏ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …