Breaking News
Home / ਕੈਨੇਡਾ / ਮਲੌਦ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਦੇ ਭੋਗ 26 ਅਕਤੂਬਰ ਨੂੰ

ਮਲੌਦ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਦੇ ਭੋਗ 26 ਅਕਤੂਬਰ ਨੂੰ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ
ਸ. ਗੁਰਦਰਸ਼ਨ ਸਿੰਘ ਸੋਮਲ ਵਲੋਂ ਸੂਚਨਾ ਦਿੱਤੀ ਗਈ ਹੈ ਕਿ ਮਲੌਦ ਇਲਾਕੇ ਦੀਆਂ ਸੰਗਤ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਜਗਤ ਦੀ ਚੜਦੀ ਕਲਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਰਖਾਏ ਜਾ ਰਹੇ ਹਨ। ਇਹ 24 ਅਕਤੂਬਰ ਵੀਰਵਾਰ ਨੂੰ ਸਵੇਰੇ 10 ਵਜੇ ਸ੍ਰੀ ਗੁਰੁ ਨਾਨਕ ਸਿੱਖ ਸੈਂਟਰ 99 ਗਲਿਡਨ ਰੋਡ ਵਿਖੇ ਆਰੰਭ ਹੋਣਗੇ ਅਤੇ 26 ਅਕਤੂਬਰ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਪਾਠਾਂ ਦੇ ਭੋਗ ਪੈਣਗੇ। ਭੋਗ ਉਪਰੰਤ ਕਥਾ, ਕੀਤਰਨ ਅਤੇ ਅਰਦਾਸ 10 ਤੋਂ 12 ਵਜੇ ਤੱਕ ਹੋਵੇਗਾ। ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਜਾਵੇਗਾ। ਸੋਮਲ ਅਤੇ ਮਲੌਦ ਨਿਵਾਸੀਆਂ ਵਲੋਂ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਦਿਨਾਂ ਵਿਚ ਗੁਰੂਘਰ ਪਹੁੰਚ ਕੇ ਧੁਰ ਕੀ ਬਾਣੀ ਆਈ। ਤਿਨਿ ਸਗਲੀ ਚਿੰਤ ਮਿਟਾਈ। ਇਲਾਹੀ ਬਾਣੀ ਦੇ ਕਥਾ ਅਤੇ ਕੀਰਤਨ ਦਾ ਇਲਾਹਾ ਲੈਂਦੇ ਹੋਏ ਅਤੇ 550ਵੇਂ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਮਿਲ ਕੇ ਉਹਨਾਂ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ , ਜੋਦੜੀ , ਬੇਨਤੀ ਇਕ ਦਿਲੋਂ ਅਰਜ਼ੋਈ ਕਰੀਏ। ਇਸ ਪ੍ਰੋਗਰਾਮ ਨੂੰ ਤੇ ਸਰਬੱਤ ਦੇ ਭਲੇ ਅਤੇ ਚੜਦੀ ਕਲਾਂ ਲਈ ਸ੍ਰੀ ਆਖੰਡ ਪਾਠਾਂ ਦੀ ਸੇਵਾ ਲਈ ਗੁਰੂ ਪਿਆਰੇ ਬਲਦੇਵ ਸਿੰਘ ਸਰਪੰਚ ਸੇਖਾ, ਸੈਕਟਰੀ ਮਲਵਿੰਦਰ ਸਿੰਘ ਸੇਖਾ, ਸਿਕੰਦਰ ਸਿੰਘ ਚੋਮੋ, ਪ੍ਰਿਥੀ ਸਿੰਘ ਚੋਮੋ, ਤੇਜਿੰਦਰ ਸਿੰਘ ਮਦਨੀਪੁਰ, ਚੇਅਰਮੈਨ, ਬਲਵਿੰਦਰ ਸਿੰਘ, ਸੋਨੀ ਗਰੇਵਾਲ ਇੰਜਨੀਅਰ, ਨੰਬਰਦਾਰ ਪ੍ਰਿਤੀਪਾਲ ਸਿੰਘ , ਮਲੌਦ, ਸ਼ਰਨਦੀਪ ਸਿੰਘ ਬੇਰ, ਫਰਜਿੰਦਰ ਸਿੰਘ ਨਵਾਂ ਪਿੰਡ, ਬੇਅੰਤ ਸਿੰਘ ਚੋਮੋ, ਇੰਦਰਜੀਤ ਸਿੰਘ ਚੋਮੋ, ਕਰਮਜੀਤ ਸਿੰਘ ਗੋਸਲ, ਸਰਪੰਚ ਬਲਵਿੰਦਰ ਸਿੰਘ ਮਦਨੀਪੁਰ, ਡੀ.ਪੀ. ਸਿੰਘ ਸ਼ੇਰਗਿੱਲ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਪੂਰਣ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਸੋਮਲ ਅਤੇ ਸਮੂੰਹ ਸਹਿਯੋਗੀਆਂ ਵਲੋਂ ਮਲੌਦ ਅਤੇ ਆਸ ਪਾਸ ਦੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਪਰੋਕਤ ਪ੍ਰੋਗਰਾਮ ਵਿਚ ਵੱਧ ਚੜ ਕੇ ਪਹੁੰਚੋ ਅਤੇ ਧੁਰ ਕੀ ਬਾਣੀ ਦਾ ਲਾਹਾ ਲਉ। ਵਧੇਰੇ ਜਾਣਕਾਰੀ ਲਈ ਤੁਸੀਂ 647-859-2324 ਜਾਂ 437-984-1152 ‘ਤੇ ਸੰਪਰਕ ਕਰ ਸਕਦੇ ਹੋ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …