26.4 C
Toronto
Thursday, September 18, 2025
spot_img
Homeਕੈਨੇਡਾਮੈਕਸਿਮ ਬਰਨੀਅਰ ਦੀ ਪਾਰਟੀ ਦੇ ਸਮਰਥਨ ਦਾ ਐਲਾਨ

ਮੈਕਸਿਮ ਬਰਨੀਅਰ ਦੀ ਪਾਰਟੀ ਦੇ ਸਮਰਥਨ ਦਾ ਐਲਾਨ

ਬਰੈਂਪਟਨ : ਡਰੈਗਨ, ਮਰੀਜੁਆਨਾ ਕਾਰਜਕਰਤਾ ਅਤੇ ਟੋਰੀ ਤੋਂ ਸਾਬਕਾ ਐੱਮਪੀ ਨੇ ਮੈਵਰਿਕ ਤੋਂ ਐੱਮਪੀ ਮੈਕਸਿਮ ਬਰਨੀਅਰ ਦੀ ਨਵੀਂ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਡਰੈਗਨ ਡੈਨ ਅਤੇ ਬੈਂਕਰ ਮਾਈਕਲ ਵੇਕਰਲੇ, ਉੱਘੇ ਕਾਰਜਕਰਤਾ ਮਾਰਕ ਐਮਰੀ ਅਤੇ ਸਾਬਕਾ ਬ੍ਰਿਟਿਸ਼ ਕੰਲੋਬੀਆ ਕੰਸਰਵੇਟਿਵ ਐੱਮਪੀ ਗੁਰਮੰਤ ਗਰੇਵਾਲ ਨੇ ਕੈਨੇਡੀਅਨ ਪ੍ਰੈਸ ਅੱਗੇ ਬਰਨੀਅਰ ਦੀ ਨਵੀਂ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਬਰਨੀਅਰ ਨੇ ਪਿਛਲੇ ਮਹੀਨੇ ਸਪਲਾਈ ਪ੍ਰਬੰਧ ‘ਤੇ ਪਾਰਟੀ ਨੀਤੀਆਂ ‘ਤੇ ਕੰਸਰਵੇਟਿਵ ਲੀਡਰ ਐਂਡਰਿਊ ਸਕੀਅਰ ਨਾਲ ਹੋਏ ਮਤਭੇਦਾਂ ਤੋਂ ਬਾਅਦ ਪਾਰਟੀ ਛੱਡਣ ਅਤੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਨਾਲ ਕਈ ਪ੍ਰਮੁੱਖ ਵਿਅਕਤੀਆਂ ਦੇ ਹੋਣ ਦੀ ਗੱਲ ਕਹੀ ਸੀ, ਪਰ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ ਸੀ। ਵੇਕਰਲੇ ਨੇ ਕਿਹਾ ਕਿ ਉਹ ਲਗਪਗ ਪੰਜ ਸਾਲ ਪਹਿਲਾਂ ਇੱਕ ਸਮਾਗਮ ਵਿੱਚ ਬਰਨੀਅਰ ਨੂੰ ਮਿਲੇ ਸਨ ਅਤੇ ਹੁਣ ਉਹ ਉਨ੍ਹਾਂ ਦੇ ਪਾਰਟੀ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਪਾਰਟੀ ਲਈ ਦਾਨ ਦੇਣਗੇ। 1997 ਅਤੇ 2006 ਵਿੱਚ ਕੰਸਰਵੇਟਿਵ ਐੱਮਪੀ ਰਹੇ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਰਿਫੌਰਮ ਪਾਰਟੀ ਅਤੇ ਪ੍ਰੌਗਰੈਸਿਵ ਕੰਸਰਵੇਟਿਵ ਪਾਰਟੀ ਨੂੰ ਰਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

RELATED ARTICLES
POPULAR POSTS