-11.9 C
Toronto
Wednesday, January 28, 2026
spot_img
Homeਕੈਨੇਡਾਡਾ. ਨੇਕੀ ਨੂੰ ਮਿਲਿਆ ਕੈਨੇਡਾ ਵਿਚ ਲੈੱਕਚਰ ਦੇਣ ਲਈ ਸੱਦਾ-ਪੱਤਰ

ਡਾ. ਨੇਕੀ ਨੂੰ ਮਿਲਿਆ ਕੈਨੇਡਾ ਵਿਚ ਲੈੱਕਚਰ ਦੇਣ ਲਈ ਸੱਦਾ-ਪੱਤਰ

ਬਰੈਂਪਟਨ/ਡਾ. ਝੰਡ : ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖ਼ੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ, ਪ੍ਰੋਫ਼ੈਸਰ ਆਫ਼ ਮੈਡੀਸੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਛੇਵੀਂ ਵਿਸ਼ਵ ਕਾਂਗਰਸ ਅਤੇ ਐਕਸਪੋ ਆਨ ਪਬਲਿਕ ਹੈੱਲਥ ਐਪੀਡੀਮੌਲੌਜੀ ਐਂਡ ਨਿਊਟ੍ਰੀਸ਼ਨ (ਡਬਲਿਊ.ਸੀ.ਪੀ.ਈ.ਐੱਨ.) 2020 ਵਿਚ ਲੈੱਕਚਰ ਦੇਣ ਲਈ ਬਤੌਰ ਸਪੀਕਰ ਸੱਦਾ ਮਿਲਿਆ ਹੈ ਜਿਸ ਦੇ ਬਾਰੇ ਲਿਖਤੀ ਸੂਚਨਾ ਇਸ ਕਾਨਫ਼ਰੰਸ ਦੇ ਪ੍ਰੋਗਰਾਮ ਮੈਨੇਜਰ ਜੈਸੀਕਾ ਨੇ ਬਾਕਾਇਦਾ ਡਾ. ਨੇਕੀ ਨੂੰ ਭੇਜੀ ਹੈ। ਇਹ ਕਾਨਫ਼ਰੰਸ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ 17 ਅਤੇ 18 ਸਤੰਬਰ ਨੂੰ ਹੋ ਰਹੀ ਹੈ ਜਿਸ ਵਿਚ ਦੇਸ਼-ਵਿਦੇਸ਼ ਤੋਂ ਡਾਕਟਰ ਭਾਗ ਲੈ ਰਹੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਨੇਕੀ ਇਸ ਤੋਂ ਪਹਿਲਾਂ ਕਈ ਅੰਤਰਰਾਸ਼ਟਰੀ ਕਾਨਫ਼ਰੰ ਵਿਚ ਹਿੱਸਾ ਲੈ ਰਹੇ ਹਨ ਅਤੇ ਉਹ ਕਈ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕ ਵੀ ਹਨ।

RELATED ARTICLES
POPULAR POSTS