Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੇਲੈਂਟ ਸ਼ੋਅ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੇਲੈਂਟ ਸ਼ੋਅ

KCS_Talent Show_January 2017 Press Release copy copyਮਿਸੀਸਾਗਾ/ਬਿਊਰੋ ਨਿਊਜ਼
ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 28 ਜਨਵਰੀ, ਦਿਨ ਸ਼ਨਿਚਰਵਾਰ ਪੰਦਰਵਾਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ ਹਾਈ ਸਕੂਲ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ-ਛੋਟੇ ਬੱਚਿਆਂ ਨੇ ਰੰਗ ਬਰੰਗੇ ਕੱਪੜਿਆਂ ਵਿੱਚ ਆਪਣੇ-ਆਪਣੇ ਆਈਟਮਜ਼ ਬੜੀ ਅਦਾਇਗੀ ਨਾਲ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਅਤੇ ਨਾਟਕ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ। ਛੋਟੇ-ਛੋਟੇ ਬੱਚਿਆਂ ਦੀ ਅਦਾਕਾਰੀ ਦੇਖ ਕੇ ਬੱਚਿਆਂ ਦੇ ਮਾਤਾ ਪਿਤਾ, ਪਰਿਵਾਰ ਦੇ ਮੈਂਬਰ, ਦੋਸਤ ਮਿੱਤਰ ਅਤੇ ਰਿਸ਼ਤੇਦਾਰ ਬਹੁਤ ਹੀ ਖੁਸ਼ ਹੋਏ ਅਤੇ ਤਾੜੀਆਂ ਮਾਰ ਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਰਹੇ। ਵਿਦਿਆਰਥੀਆਂ ਵੱਲੋਂ ਸਟੇਜ ਸੈਕਟਰੀ ਦੀ ਜੁੰਮੇਵਾਰੀ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਪੰਜਾਬੀ ਦੇ ਨਾਟਕ ‘ਬਦਲਦੇ ਰਿਸ਼ਤੇ’ ਵਿੱਚ ਦਰਸਾਇਆ ਗਿਆ ਕਿ ਪੰਜਾਬੀ ਪਰਿਵਾਰਾਂ ਦੀ ਬਾਹਰ ਆਉਣ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਨੈਤਕ ਕਦਰਾਂ ਕੀਮਤਾਂ ਦੀ ਬੇਪਰਵਾਹੀ ਰਿਸ਼ਤਿਆਂ ਵਿੱਚ ਕੁੜੱਤਣ ਦਾ ਕਾਰਣ ਬਣਦੀ ਹੈ। ਦੂਸਰੇ ਪੰਜਾਬੀ ਦੇ ਨਾਟਕ ‘ਗੁੰਝਲਦਾਰ ਰਿਸ਼ਤੇ’ ਵਿੱਚ ਇਹ ਚਾਨਣਾ ਪਾਇਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਜੇ ਅਸੀ ਘਰ ਲਾਗੂ ਕਰਦੇ ਹਾਂ ਤਾਂ ਸਾਡੇ ਘਰਾਂ ਦਾ ਮਾਹੌਲ ਸੁਖਾਵਾਂ ਹੋ ਸਕਦਾ ਹੈ ਭਾਵ ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਘਰਾਂ ਵਿੱਚ ਲਾਗੂ ਕਰਨ ਦਾ ਬੜੇ ਸੁਚੱਜੇ ਅਤੇ ਵਿਅੰਗਮਈ ਢੰਗ ਨਾਲ ਸੁਨੇਹਾ ਦਿੱਤਾ ਗਿਆ ।ਖਾਲਸਾ ਕਮਿਉਨਿਟੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਸਾਰਾ ਸਾਲ ਵੱਖ 2 ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਹਰ ਸਾਲ ਵਿਦਿਆਰਥੀਆਂ ਵੱਲੋਂ ਟੈਲੈਂਟ ਸ਼ੋਅ ਕੀਤਾ ਜਾਂਦਾ ਹੈ। ਜਿਸ ਵਿੱਚ ਹਰੇਕ ਬੱਚੇ ਨੂੰ ਆਪ ਦੀ ਪ੍ਰਤਿਭਾ ਨੂੰ ਚੰਗੇ ਢੰਗ ਨਾਲ ਉਭਾਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਬੱਚਿਆਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ ਅਤੇ ਬੱਚਿਆਂ ਵਿੱਚ ਜੁੰਮੇਵਾਰੀ, ਸਮਾਜਕ ਅਤੇ ਵਿਸ਼ਵ-ਵਿਆਪੀ ਸੋਚ ਨੂੰ ਵਧਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …