ਮੈਨੀਟੋਬਾ/ਬਿਊਰੋ ਨਿਊਜ਼
ਸਟੇਟ ਅਸੈਂਬਲੀ ਦੇ ਮੈਂਬਰ ਐਮਐਲਏ ਮੋਹਿੰਦਰ ਸਰਨ ਨੂੰ ਸੈਕਸੂਅਲ ਹਰਾਸਮੈਂਟ ਦੇ ਇਕ ਮਾਮਲੇ ਦੀ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਐਨਡੀਪੀ ਨੇ ਆਪਣੇ ਕਾਕਸ ਤੋਂ ਬਾਹਰ ਕਰ ਦਿੱਤਾ ਹੈ। ਮੋਹਿੰਦਰ ਸਰਨ, ਮੈਪਲਸ ਤੋਂ ਐਮਐਲਏ ਹਨ ਅਤੇ ਉਨ੍ਹਾਂ ਨੂੰ ਨਵੰਬਰ ਵਿਚ ਹੀ ਕਾਕਸ ਦੀਆਂ ਬੈਠਕਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹ ਉਨ੍ਹਾਂ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਖਿਲਾਫ ਸ਼ਿਕਾਇਤ ਹੋਈ ਹੈ ਕਿ ਉਨ੍ਹਾਂ ਵਰਕਪਲੇਸ ‘ਤੇ ਕਿਸੇ ਨੂੰ ਪ੍ਰੇਸ਼ਾਨ ਕੀਤਾ ਹੈ।
ਐਨਡੀਪੀ ਕਾਕਸ ਚੇਅਰ ਟਾਮ ਲਿੰਡਸੇ ਨੇ ਮੀਡੀਆ ਦੇ ਨਾਮ ਜਾਰੀ ਬਿਆਨ ਵਿਚ ਕਿਹਾ ਕਿ ਕਾਕਸ ਕਿਸੇ ਵੀ ਤਰ੍ਹਾਂ ਦੀ ਸੈਕਸੂਅਲ ਹਰਾਸਮੈਂਟ ਦੇ ਮਾਮਲੇ ਨੂੰ ਸਹਿਣ ਨਹੀਂ ਕਰ ਸਕਦੀ ਹੈ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਦੀ ਪਹਿਚਾਣ ਗੁਪਤ ਰੱਚਣ ਦੇ ਚੱਲਦਿਆਂ ਐਨਡੀਪੀ ਇਸ ਮਾਮਲੇ ਵਿਚ ਹੋਰ ਕੁਝ ਨਹੀਂ ਕਰੇਗੀ। ਸਰਨ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਹੈ। ਇਸ ਪੂਰੇ ਮਾਮਲੇ ਨੇ ਮੇਰੇ ‘ਤੇ ਪ੍ਰੋਫੈਸ਼ਨਰੀ ਅਤੇ ਵਿਅਕਤੀਗਤ ਤੌਰ ‘ਤੇ ਅਸਰ ਪਾਇਆ ਹੈ। ਹੁਣ ਮੈਂ ਇਕ ਆਜ਼ਾਦ ਐਮਐਲਏ ਦੇ ਤੌਰ ‘ਤੇ ਅਸੈਂਬਲੀ ਵਿਚ ਬੈਠਾਂਗਾ ਅਤੇ ਮੈਂ ਅੱਗੇ ਵੀ ਆਪਣੇ ਖੇਤਰ ਅਤੇ ਭਾਈਂਚਾਰੇ ਪ੍ਰਤੀ ਸੇਵਾਵਾਂ ਦੇਣੀਆਂ ਜਾਰੀ ਰੱਖਾਂਗਾ। ਮੈਂ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਵੀ ਕਰਾਂਗਾ। ਅਸੈਂਬਲੀ ਦੀ ਐਚਆਰ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਰਨ ਵੀ ਜਾਂਚ ਵਿਚ ਸਹਿਯੋਗ ਕਰ ਰਹੇ ਹਨ। ਸਰਨ 2007 ਵਿਚ ਪਹਿਲੀ ਵਾਰ ਚੁਣੇ ਗਏ ਸਨ। ਸਰਨ ਆਪਣੇ ਖੇਤਰ ਵਿਚ ਕਾਫੀ ਲੋਕਪ੍ਰਿਅ ਹਨ ਅਤੇ ਉਹ ਸਰਕਾਰ ਵਿਚ ਹਾਊਸਿੰਗ ਅਤੇ ਕਮਿਊਨਿਟੀ ਡਿਵੈਲਮੈਂਟ ਦਾ ਕੰਮ ਵੀ ਦੇਖ ਚੁੱਕੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …