ਮਿਸੀਸਾਗਾ : ਪੁਲਿਸ ਨੇ ਲੰਘੀ 15 ਜਨਵਰੀ ਨੂੰ ਸ਼ਾਂਤਾ ਬਾਰਬਰਾ ਬੁਲੇਵਰਡ ਅਤੇ ਕੋਮੋਸਕੀ ਕ੍ਰਿਸੈਂਟ ‘ਤੇ ਇਕ ਔਰਤ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲਿਜਾਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਸੂਚਨਾ ਦੇਣ ਵਾਲੀ ਔਰਤ ‘ਤੇ ਗਲਤ ਜਾਣਕਾਰੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਸੀ ਅਤੇ ਪੀਲ ਰੀਜ਼ਨਲ ਪੁਲਿਸ ਹਾਈ ਅਲਰਟ ‘ਤੇ ਗਈ ਸੀ। ਬਾਅਦ ਵਿਚ 15 ਸਾਲ ਦੀ ਲੜਕੀ ਪੁਲਿਸ ਨੂੰ ਸਹੀ ਸਲਾਮਤ ਮਿਲ ਗਈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਕਾਰ ਵਿਚ ਬੈਠਣ ਦੀ ਗੱਲ ਦੱਸੀ ਹੈ। ਪੀਲ ਪੁਲਿਸ ਨੇ ਮਾਮਲੇ ਦੀ ਜਾਂਚ ਜਾਰੀ ਰੱਖੀ ਹੈ ਅਤੇ ਇਸ ਵਿਚ ਕਈ ਪੁਲਿਸ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਈ ਹੋਰ ਸੂਤਰਾਂ ਅਤੇ ਜਾਂਚ ਏਜੰਸੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਵਿਸਥਾਰਤ ਜਾਣਕਾਰੀ ਤੋਂ ਬਾਅਦ ਹਾਸਲ ਹੋਏ ਸਬੂਤਾਂ ਦੇ ਅਧਾਰ ‘ਤੇ ਪੁਲਿਸ ਨੇ ਮਿਸੀਸਾਗਾ ਨਿਵਾਸੀ 32 ਸਾਲ ਦੀ ਉਜਮਾ ਖਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ ਪੁਲਿਸ ਨੇ ਧੋਖਾ ਦੇਣ ਦਾ ਆਰੋਪ ਲਗਾਇਆ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਮਾਮਲੇ ਦੀ ਗਲਤ ਰਿਪੋਰਟ ਦੇਣ ਨਾਲ ਪੂਰੀ ਕਮਿਊਨਿਟੀ ਪ੍ਰਭਾਵਿਤ ਹੁੰਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …