ਬਰੈਂਪਟਨ : ਲੰਘੀ 9 ਸਤੰਬਰ 2019 ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਟੋਰਾਂਟੋ ਚਿੜ੍ਹੀਆ ਘਰ ਦਾ ਟੂਰ ਲਾਇਆ। ਸਵੇਰੇ ਸਾਰੇ ਮੈਂਬਰ ਡੌਨ ਮਿਨੇਕਰ ਪਾਰਕ ਵਿਚ ਇਕੱਠੇ ਹੋਏ। ਸਾਰਿਆਂ ਨੂੰ ਸਨੈਕਸ ਦੇ ਪੈਕਟ ਅਤੇ ਪਾਣੀ ਵਰਤਾਇਆ ਗਿਆ। ਸਾਰਿਆਂ ਵਿਚ ਉਸ ਜਗ੍ਹਾ ਨੂੰ ਦੇਖਣ ਦਾ ਬੜਾ ਉਤਸ਼ਾਹ ਸੀ। ਇਕ ਘੰਟੇ ਵਿਚ ਉਥੇ ਪਹੁੰਚੇ ਅਤੇ ਸਾਰੇ ਆਪਣੇ ਵੱਖ-ਵੱਖ ਗਰੁੱਪਾਂ ਵਿਚ ਚਿੜੀਆ ਘਰ ਦੇਖਣ ਲਈ ਨਿਕਲੇ। ਜਿਨ੍ਹਾਂ ਪੁਰਸ਼ਾਂ ਤੇ ਔਰਤਾਂ ਨੂੰ ਚੱਲਣ ਵਿਚ ਔਖ ਸੀ, ਉਹ ਬਾਹਰਵਾਰ ਟਰੇਨ ਵਿਚ ਬੈਠ ਕੇ ਜਾਨਵਰ ਦੇਖਦੇ ਗਏ।
ਬਾਕੀਆਂ ਨੇ ਪੈਦਲ ਚੱਲ ਕੇ ਅੰਦਰਂ ਘੁੰਮ ਕੇ ਸੈਂਕੜੇ ਪ੍ਰਕਾਰ ਦੇ ਜੀਵ, ਜਾਨਵਰ ਦੇਖੇ, ਜਿਨ੍ਹਾਂ ਵਿਚ ਖਾਸ ਤੌਰ ‘ਤੇ ਬੱਬਰ ਸ਼ੇਰ, ਚੀਤੇ, ਕੱਛੂ ਕੁੰਮੇ, ਜੈਬਰਾ, ਜਿਰਾਫ, ਗੈਂਡਾ, ਦੋ ਬੰਨਾਂ ਵਾਲੇ ਊਠ, ਕਈ ਤਰ੍ਹਾਂ ਦੇ ਸੱਪ, ਮੱਛੀਆਂ, ਬਾਂਦਰ, ਚੈਮਪੈਜੀ ਸ਼ਾਮਲ ਸਨ।
ਕਈ ਜਾਨਵਰਾਂ ਦੇ ਤਾਂ ਬਹੁਤਿਆਂ ਨੂੰ ਨਾਂ ਵੀ ਨਹੀਂ ਪਤਾ ਸਨ। ਸ਼ਾਮ ਨੂੰ ਸਾਰਿਆਂ ਨੂੰ ਗਰਮ-ਗਰਮ ਕੌਫੀ, ਚਾਹ ਪਿਲਾਈਗਈ ਅਤੇ ਗਰੁੱਪ ਫੋਟੋ ਖਿੱਚੀ। ਕਈ ਬੀਬੀਆਂ ਨੇ ਉਥੇ ਗਿੱਧਾ ਵੀ ਪਾਇਆ। ਅਖੀਰ ਵਿਚ ਤਕਰੀਬਨ ਪੰਜ ਵਜੇ ਬੱਸ ਵਿਚ ਸਵਾਰ ਹੋ ਗਏ। ਅਮਰੀਕ ਸਿੰਘ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬੱਸ ਸਾਢੇ ਛੇਵਜੇ ਮੁੜ ਪਾਰਕ ਵਿਚ ਪਹੁੰਚੇ ਤੇ ਸਾਰੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਚੱਲ ਪਏ। ਇਸ ਟੂਰ ਨੂੰ ਕਾਮਯਾਬ ਕਰਨ ਲਈ ਨਵੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਆਪਣਾ ਯੋਗਦਾਨ ਪਾਇਆ ਅਤੇ ਖਾਸ ਯੋਗਦਾਨ ਜਗਦੇਵ ਸਿੰਘ ਗਰੇਵਾਲ ਕੈਸ਼ੀਅਰ ਦਾ ਵੀ ਰਿਹਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …