ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਸਮੂਹ ਮੈਂਬਰਾਂ ਤੇ ਖਾਸ ਤੌਰ ‘ਤੇ ਨਵੇਂ ਸ਼ਾਮਲ ਹੋਏ ਕਲੱਬ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਕਲੱਬ ਦੇ ਪ੍ਰਧਾਨ ਪਰਮਜੀਤ ਬੜਿੰਗ ਦੀ ਜੀਵਨ ਸਾਥਣ ਬਲਵੀਰ ਬੜਿੰਗ ਦੇ ਹੋਏ ਸਦੀਵੀ ਵਿਛੋੜੇ ‘ਤੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਮਿਿਟੰਗ ਦੇ ਏਜੰਡੇ ਮੁਤਾਬਕ ਸਾਲਾਨਾ ਫੰਕਸ਼ਨ ਦਾ ਰੀਵਿਊ ਕੀਤਾ ਗਿਆ।
ਰੀਵਿਊ ਦੌਰਾਨ ਵੱਖ ਵੱਖ ਮੈਂਬਰਾਂ ਵਲੋਂ ਵਿਚਾਰ ਦੇਣ ‘ਤੇ ਇਹ ਫੈਸਲਾ ਕੀਤਾ ਗਿਆ ਕਿ ਸਾਲਾਨਾ ਫੰਕਸ਼ਨ ਦਾ ਸਮਾਂ 1:00 ਤੋਂ 4:00 ਤੱਕ ਦਾ ਹੋਣਾ ਚਾਹੀਦਾ ਹੈ। ਪ੍ਰੋਗਰਾਮ ਢੁਕਵੇਂ ਹਾਲ ਵਿੱਚ ਅਤੇ ਸਟੇਜ ਸੈਂਟਰ ਵਿੱਚ ਹੋਵੇ ਤਾਂ ਬਿਹਤਰ ਰਹੇਗਾ। ਕੁਰਸੀਆਂ ਦਾ ਪ੍ਰਬੰਧ ਮਹਿਮਾਨਾਂ ਦੀ ਗਿਣਤੀ ਮੁਤਾਬਕ ਹੋਵੇ। ਇਸ ਤੋਂ ਬਿਨਾਂ ਇਹ ਵੀ ਪਾਸ ਕੀਤਾ ਗਿਆ ਕਿ ਹੋਰ ਵੱਧ ਮਨੋਰੰਜਕ ਗਰੁੱਪਾਂ ਜਾਂ ਟੀਮਾਂ ਦਾ ਪ੍ਰਬੰਧ ਹੋਵੇ। ਪ੍ਰੋਗਰਾਮ ਦੇ ਅਖਬਾਰਾਂ ਵਿੱਚ ਪ੍ਰਚਾਰ ‘ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਦੇ ਨਾਲ ਹੀ ਇਹ ਮਹਿਸੂਸ ਕਤਿਾ ਗਿਆ ਕਿ ਰੇਡੀਓ ਅਤੇ ਟੀ ਵੀ ‘ਤੇ ਪ੍ਰੋਗਰਾਮ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਣ ਲਈ ਹੋਰ ਉਪਰਾਲੇ ਕੀਤੇ ਜਾਣ। ਨੇੜੇ ਦੀਆਂ ਕਲੱਬਾਂ ਨੂੰ ਪ੍ਰੋਗਰਾਮ ਦੇ ਪ੍ਰਬੰਧ ਵਿੱਚ ਵੱਧ ਤੋਂ ਵੱਧ ਸ਼ਾਮਲ ਕੀਤਾ ਜਾਵੇ। ਵਿਚਾਰ ਵਟਾਂਦਰੇ ਵਿੱਚ ਸੁਖਦੇਵ ਸਿੰਘ ਗਿੱਲ, ਕੈਪਟਨ ਇਕਬਾਲ ਸਿੰਘ ਵਿਰਕ, ਮਿਸਟਰ ਕੁਲਾਰ, ਕਰਤਾਰ ਸਿੰਘ ਚਾਹਲ, ਕਸ਼ਮੀਰਾ ਸਿੰਘ ਦਿਓਲ, ਪਰੀਤਮ ਸਿੰਘ ਸਰਾਂ, ਵਤਨ ਸਿੰਘ ਗਿੱਲ, ਹਰਦਿਆਲ ਸਿੰਘ ਸੰਧੂ, ਜੰਗੀਰ ਸਿੰਘ ਸੈਂਭੀ, ਦੇਵ ਸੂਦ ਅਤੇ ਹੋਰਨਾਂ ਨੇ ਆਦਿ ਨੇ ਭਾਗ ਲਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿੱਚ ਸਿਹਤ ਅਤੇ ਸੀਨੀਅਰਜ਼ ਦੀਆਂ ਹੋਰ ਸਮੱਸਿਆਵਾਂ ਬਾਰੇ ਮਾਹਿਰਾਂ ਨੂਂ ਬੁਲਾਇਆ ਜਾਵੇ।
ਪਰਮਜੀਤ ਬੜਿੰਗ ਅਤੇ ਮਿਸਟਰ ਕੁਲਾਰ ਨੇ ਪੀਲ ਸਕੂਲ ਬੋਰਡ ਵਲੋਂ ਸਕੂਲਾਂ ਵਿੱਚ ਸੀਨੀਅਰਜ਼ ਨੂੰ ਅਲਾਟ ਕਮਰਿਆਂ ਦੇ ਕਿਰਾਏ ਵਧਾਉਣ ‘ਤੇ ਚਿੰਤਾ ਪਰਗਟ ਕਰਦੇ ਹੋਏ ਇਸ ਵਾਧੇ ਨੂੰ ਵਾਪਸ ਲੈਣ ਲਈ ਯਤਨ ਕਰਨ ਦਾ ਸੁਝਾਅ ਦਿੱਤਾ। ਫਿਊਨਰਲ ਰਜਿਸਟਰੇਸ਼ਨ ਦੇ ਪੈਸਿਆਂ ਦੀ ਵਾਪਸੀ ਜਾਰੀ ਹੈ। ਰਹਿ ਗਏ ਸਬੰਧਤ ਵਿਅਕਤੀ 10 ਅਕਤੂਬਰ ਨੂੰ ਹੋ ਰਹੀ ਜਨਰਲ ਬਾਡੀ ਮੀਟਿੰਗ ਵਿੱਚ ਇਸ ਸਬੰਧੀ ਤਾਲਮੇਲ ਕਰ ਸਕਦੇ ਹਨ। ਕਸ਼ਮੀਰਾ ਸਿੰਘ ਦਿਓਲ ਨੇ ਸੁਝਾਅ ਦਿੱਤਾ ਕਿ ਸਿਟੀ ਤੋਂ ਗਰਾਂਟ ਲੈਣ ਦਾ ਕੰਮ ਕਾਫੀ ਗੁੰਝਲਦਾਰ ਹੈ ਤੇ ਸੀਨੀਅਰਜ ਕਲੱਬਾਂ ਇਸ ਸਬੰਧੀ ਠੀਕ ਢੰਗ ਨਾਲ ਨਜਿੱਠ ਨਹੀਂ ਸਕਦੀਆਂ ਇਸ ਵਾਸਤੇ ਇਸ ਨੂੰ ਸੁਖਾਲਾ ਕਰਨ ਲਈ ਸਿਟੀ ਅਧਿਕਾਰੀਆਂ, ਮੇਅਰ ਆਦਿ ਨਾਲ ਗੱਲਬਾਤ ਕੀਤੀ ਜਾਵੇ। ਇਸ ਮਸਲੇ ਦੇ ਫੌਰੀ ਹੱਲ ਲਈ ਮਿਸਟਰ ਕੁਲਾਰ ਅਤੇ ਸੈਂਭੀ ਵਾਲੰਟੀਅਰ ਤੌਰ ਤੇ ਗ੍ਰਾਂਟਾਂ ਲਈ ਦੂਸਰੇ ਕਲੱਬਾਂ ਦੀ ਸਹਾਇਤਾ ਕਰਨਗੇ।
ਅੰਤ ਵਿੱਚ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਦੁਬਾਰਾ ਚਾਹ ਪਾਣੀ ਪੀ ਕੇ ਜਾਣ ਲਈ ਬੇਨਤੀ ਕੀਤੀ। ਐਸੋਸੀਏਸ਼ਨ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126, ਦੇਵ ਸੂਦ 416-553-0722, ਕਰਤਾਰ ਚਾਹਲ 647-854-8746, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …