ਬਰੈਂਪਟਨ : ਮਗਨੈਟਿਕ ਹਿੱਲ ਜਾਂ ਗਰੈਵਿਟੀ ਹਿਲ ਦੀ ਚਰਚਾ ਸਦੀਆਂ ਤੋਂ ਹੈ। ਕੁਦਰਤ ਦੇ ਇਸ ਕਮਾਲ ਨੂੰ ਦੁਨੀਆਂ ਵਿਚ ਸੈਂਕੜੇ ਜਗ੍ਹਾ ਵੇਖਿਆ ਜਾ ਸਕਦਾ ਹੈ। 10 ਕਨੇਡਾ ਵਿਚ ਅਤੇ ਦੋ ਤਿੰਨ ਅੰਟਾਰੀਓ ਵਿਚ ਅਜਿਹੀਆਂ ਜਗਾਹ ਹਨ। ਇਕ ਜਗਾਹ ਸਾਡੇ ਬਿਲਕੁਲ ਨਜ਼ਦੀਕ ਹੈ, ਕੈਲੇਡਨ ਵਿਚ। ਉਸ ਏਰੀਏ ਵਿਚ ਰਹਿਣ ਵਾਲੇ ਕੁਝ ਲੋਕ, ਇਸਨੂੰ ਦੈਵੀ ਸ਼ਕਤੀ ਆਖਦੇ ਹਨ। ਕੋਈ ਇਸਨੂੰ ਧਰਤੀ ਦੇ ਚੁੰਬਕੀ ਹੋਣ ਦਾ ਕਮਾਲ ਅਤੇ ਕੋਈ ਧਰਤੀ ਦੀ ਗਰੈਵਿਟੀ (ਗਰੁਤਾ) ਖਿਚ ਕਹਿੰਦਾ ਹੈ। ਸਾਇੰਸਦਾਨ ਇਸਨੂੰ ਅਲਿਪਟੀਕਲ ਇਲੁਜ਼ਨ ਕਹਿ ਰਹੇ ਹਨ। ਤੁਸੀ ਕੀ ਆਖੋਗੇ ਇਹ ਜਾਨਣ ਲਈ ਉਸ ਜਗਾਹ ਦਾ ਟਰਿਪ ਲਗਾਇਆ ਜਾ ਰਿਹਾ ਹੈ। ਬੰਦੋਬਸਤ ਕਰਤਾ ‘ਸੀਨੀਅਰਜ਼ ਸੋਸ਼ਿਲ ਸਰਵਿਸ ਗਰੁਪ’ ਦੇ ਖਿਦਮਤਗਾਰ। 30 ਅਪ੍ਰੈਲ, 2016 ਦੇ ਇਸ ਟਰਿਪ ਵਿਚ 2 ਪ੍ਰੋਗਰਾਮ ਸ਼ਾਮਲ ਹਨ। ਇਕ ‘ਕੈਲੇਡਨ ਮੈਗਨੈਟਿਕ ਹਿਲ’ ਦੇ ਦਰਸ਼ਣ ਕਰਨਾ ਅਤੇ ਦੁਸਰਾ, ਸ਼ਾਮ ਨੂੰ ਸਿੱਖ ਹੈਰੀਟੇਜ ਮੰਥ ਦੇ ਸਮਾਪਤੀ ਸਮਾਰੋਹ ਵਿਚ ਸ਼ਾਮਲ ਹੋਣਾ। ਇਸ ਸਮੇ ਕੀਰਤਨ ਦਰਬਾਰ ਹੋਵੇਗਾ। ਬੱਸ, ਦੁਪਿਹਰੇ 3 ਵਜੇ ਚਲਕੇ ਸ਼ਾਮੀ 9 ਵਜੇ ਚਲਣ ਵਾਲੀ ਜਗਾਹ ਉਪਰ ਵਾਪਿਸ ਪਹੁੰਚੇਗੀ। ਸਾਰੇ ਟਰਿਪ ਦਾ ਖਰਚਾ 10 ਡਾਲਰ ਪ੍ਰਤੀ ਸਵਾਰੀ ਹੈ ਜੀ। ਸਭ ਭਾਈਚਾਰੇ ਲਈ ਖੁਲਾ ਸੱਦਾ ਹੈ। ਉਮਰ ਦਾ ਕੋਈ ਤਕਾਜ਼ਾ ਨਹੀਂ। ਟਿਕਟਾਂ, ‘ਪਹਿਲਾਂ ਆਓ ਪਹਿਲਾਂ ਭੁਗਤੋ’ ਦੇ ਹਿਸਾਬ ਨਾਲ ਮਿਲਣਗੀਆਂ। ਬੁਕਿੰਗ ਲਈ ਫੋਨ ਰੱਖੜਾ 905 794 7882 ਜਾਂ ਕੰਬੋਜ 905 673 1009 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …