Breaking News
Home / ਕੈਨੇਡਾ / ਰੂਬੀ ਸਹੋਤਾ ਬਰੈਂਪਟਨ ਯੂਨੀਵਰਸਿਟੀ ਦੀ ਲੋਕੇਸ਼ਨ ਨੂੰ ਲੈ ਕੇ ਉਤਸ਼ਾਹਿਤ

ਰੂਬੀ ਸਹੋਤਾ ਬਰੈਂਪਟਨ ਯੂਨੀਵਰਸਿਟੀ ਦੀ ਲੋਕੇਸ਼ਨ ਨੂੰ ਲੈ ਕੇ ਉਤਸ਼ਾਹਿਤ

ਓਟਾਵਾ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਨੂੰ ਲੈ ਕੇ ਆਪਣੀ ਖ਼ੁਸ਼ੀ ਬਿਆਨ ਕਰਦਿਆਂ ਕਿਹਾ ਕਿ ਇਹ ਬਰੈਂਪਟਨ ‘ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਬਰੈਂਪਟਨ ਸਿਟੀ ‘ਚ ਰੇਅਰਸਨ ਯੂਨੀਵਰਸਿਟੀ ਅਤੇ ਸ਼ੇਰੀਅਡਨ ਕਾਲਜ ਦੀ ਆਮਦ ਅਤੇ ਨਵੀਂ ਯੂਨੀਵਰਸਿਟੀ ਦੀ ਲੋਕੇਸ਼ਨ ਅਤੇ ਫੰਡਿੰਗ ਨਾਲ ਸ਼ਹਿਰ ‘ਚ ਖ਼ੁਸ਼ੀ ਦੀ ਲਹਿਰ ਹੈ।
ਅੱਜ ਦਾ ਦਿਨ ਬਰੈਂਪਟਨ ਲਈ ਕਾਫ਼ੀ ਚੰਗਾ ਹੈ ਅਤੇ ਜਲਦੀ ਹੀ ਆਫ਼ ਮੈਨ ਸਟਰੀਟ ‘ਤੇ ਨਵੀਂ ਯੂਨੀਵਰਸਿਟੀ ਵਿਖਾਈ ਦੇਵੇਗੀ। ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ ‘ਚ ਮਦਦ ਮਿਲੇਗੀ ਅਤੇ ਸ਼ਹਿਰ ਦਾ ਸੱਭਿਆਚਾਰਕ ਮਾਹੌਲ ਵੀ ਬਦਲੇਗਾ। ਇਹ ਡਾਊਨ ਟਾਊਨ ਬਰੈਂਪਟਨ ਟ੍ਰਾਂਜਿਟ ਟਰਮੀਨਲ ਅਤੇ ਬਰੈਂਪਟਨ ਗੋ ਟਰਮੀਨਲ ਤੋਂ ਵੀ ਵਧੇਰੇ ਦੂਰ ਨਹੀਂ ਹੈ। ਐਮ.ਪੀ. ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਫੈਡਰਲ ਸਰਕਾਰ ਬਰੈਂਪਟਨ ‘ਚ ਕਾਫ਼ੀ ਵਧੇਰੇ ਨਿਵੇਸ਼ ਕਰ ਰਹੀ ਹੈ। ਰਿਵਰਵਾਕ ਅਤੇ ਹੋਰ ਪ੍ਰਮੁੱਖ ਪਬਲਿਕ ਟ੍ਰਾਂਜਿਟ ‘ਚ ਵੀ ਕਾਫ਼ੀ ਨਿਵੇਸ਼ ਹੋ ਰਿਹਾ ਹੈ ਅਤੇ ਇਸ ਨਾਲ ਬਰੈਂਪਟਨ ਨੂੰ ਇਕ ਨਵੀਂ ਦਿਸ਼ਾ ਮਿਲ ਰਹੀ ਹੈ। ਮੈਂ ਇਸ ਪ੍ਰੋਜੈਕਟ ‘ਚ ਫੈਡਰਲ ਸਰਕਾਰ ਦੇ ਸਹਿਯੋਗ ਨੂੰ ਵਧਾਉਣ ਦਾ ਯਤਨ ਕਰਾਂਗੀ। ਨਵੀਂ ਯੂਨੀਵਰਸਿਟੀ ਨਾਲ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ।ઠ
ਯੂਨੀਵਰਸਿਟੀ, ਚਰਚ ਸਟਰੀਟ ਵੈਸਟ ਦੇ ਸਾਊਥ ਈਸਟ ਕਾਰਨਰ ‘ਤੇ ਹੋਵੇਗੀ ਅਤੇ ਇਹ ਗੋ ਸਟੇਸ਼ਨ ਦੇ ਕੋਲ ਹੀ ਹੈ। ਸਤੰਬਰ 2022 ਤੋਂ ਯੂਨੀਵਰਸਿਟੀ ‘ਚ 2000 ਤੋਂ ਜ਼ਿਆਦਾ ਨਵੇਂ ਅੰਡਰਗ੍ਰੇਜੁਏਟ ਸਟੂਡੈਂਟਸ ਆਪਣੀ ਪੜ੍ਹਾਈ ਸ਼ੁਰੂ ਕਰਨਗੇ। ਓਨਟਾਰੀਓ ਸਰਕਾਰ ਨੇ ਇਸ ਪ੍ਰੋਜੈਕਟ ਲਈ 150 ਮਿਲੀਅਨ ਡਾਲਰ ਵੰਡੇ ਗਏ ਹਨ ਅਤੇ ਸ਼ੁਰੂਆਤ ‘ਚ 90 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …