-0.5 C
Toronto
Wednesday, March 4, 2026
spot_img
Homeਕੈਨੇਡਾਸੀਨੀਅਰ ਵੈਟਰਨਸ ਐਸੋਸੀਏਸ਼ਨ ਆਫ ਉਨਟਾਰੀਓ ਦੀ ਮੀਟਿੰਗ ਹੋਈ

ਸੀਨੀਅਰ ਵੈਟਰਨਸ ਐਸੋਸੀਏਸ਼ਨ ਆਫ ਉਨਟਾਰੀਓ ਦੀ ਮੀਟਿੰਗ ਹੋਈ

ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਵੈਟਰਨਸ ਐਸੋਸੀਏਸ਼ਨ ਆਫ ਓਨਟਾਰੀਓ ਦੀ ਕਾਰਜਕਾਰਨੀ ਦੀ ਮੀਟਿੰਗ 23 ਅਪ੍ਰੈਲ ਨੂੰ ਏਅਰਪੋਰਟ ਬੁਖਾਰਾ ਵਿਖੇ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਰਨਲ ਹਰਵੰਤ ਸਿੰਘ ਪੰਨੂ, ਲੈਫਟੀਨੈਂਟ ਨੌਨਿਹਾਲ ਸਿੰਘ ਮਰਵਾਹ, ਕੈਪਟਨ ਰਣਜੀਤ ਸਿੰਘ ਧਾਲੀਵਾਲ ਜਨਰਲ ਸੈਕਟਰੀ, ਜੇ ਡਬਲਯੂ ਲਖਬੀਰ ਸਿੰਘ ਕਾਹਲੋਂ ਪੀ ਆਰ ਓ, ਕੈਪਟਨ ਸੁਖਦੇਵ ਸਿੰਘ ਗਰੇਵਾਲ਼, ਜੇ ਡਬਲਯੂ ਅਰਜਨ ਸਿੰਘ, ਸੂਬੇਦਾਰ ਰਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ । ਜਨਰਲ ਸੈਕਟਰੀ ਵੱਲੋਂ ਪੜੇ ਗਏ ਏਜੰਡਾ ਪੁਆਇੰਟਾਂ ਉਪਰ ਚਰਚਾ ਹੋਈ। ਐਸੋਸੀਏਸ਼ਨ ਦੀ ਜਨਰਲ- ਬਾਡੀ ਦੀ ਮੀੰਟਿੰਗ 2 ਮਈ ਨੂੰ ਰੱਖਣ ਦਾ ਫੈਸਲਾ ਲਿਆ ਗਿਆ।
ਇਸ ਗਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਸਾਨੂੰ ਇਸ ਦੇਸ਼ ਵਿੱਚ ਵਿਚਰਦਿਆਂ ਹੋਇਆਂ, ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡੇ ਸਮਾਜ ਦੀ ਬਦਨਾਮੀ ਹੋਵੇ ਅਤੇ ਸਾਡੇ ਸਵੈਮਾਨ ਨੂੰ ਠੇਸ ਪਹੁੰਚੇ। ਲੰਚ ਕਰਨ ਉਪਰੰਤ ਮੀਟਿੰਗ ਦੀ ਸਮਾਪਤੀ ਹੋਈ ।

RELATED ARTICLES
POPULAR POSTS