Breaking News
Home / ਕੈਨੇਡਾ / ਸੁਸ਼ਮਾ ਸਵਰਾਜ ਨੇ 39 ਭਾਰਤੀਆਂ ਦੇ ਸਹੀ ਸਲਾਮਤਹੋਣਦੀ ਆਸ ਪ੍ਰਗਟਾਈ

ਸੁਸ਼ਮਾ ਸਵਰਾਜ ਨੇ 39 ਭਾਰਤੀਆਂ ਦੇ ਸਹੀ ਸਲਾਮਤਹੋਣਦੀ ਆਸ ਪ੍ਰਗਟਾਈ

ਇਰਾਕੀ ਹਮਰੁਤਬਾ 24 ਜੁਲਾਈ ਨੂੰ ਭਾਰਤਫੇਰੀ ਦੌਰਾਨ ਦੇਣਗੇ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਲ 2014 ਤੋਂ ਇਰਾਕਵਿੱਚਫਸੇ ਤੇ ਇਸਲਾਮਿਕਸਟੇਟਵੱਲੋਂ ਬੰਦੀਬਣਾ ਕੇ ਰੱਖੇ 39 ਭਾਰਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਹੀ ਸਲਾਮਤਹੋਣਬਾਰੇ ਆਸ ਦੀਨਵੀਂ ਕਿਰਨਵਿਖਾਉਂਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਕਿਹਾ ਕਿ ਇਹ ਭਾਰਤੀ ਉੱਤਰਪੱਛਮੀ ਮੌਸੁਲ ਦੇ ਬਾਦੂਸ਼ਸ਼ਹਿਰਦੀਜੇਲ੍ਹ ਵਿੱਚਬੰਦ ਹੋ ਸਕਦੇ ਹਨ।
ਸਵਰਾਜ ਨੇ ਕਿਹਾ ਕਿ ਉਨ੍ਹਾਂ ਦੇ ਇਰਾਕੀਹਮਰੁਤਬਾ 24 ਜੁਲਾਈਦੀਭਾਰਤਫ਼ੇਰੀ ਦੌਰਾਨ ਇਨ੍ਹਾਂ ਬਾਰੇ ਸੱਜਰੀਜਾਣਕਾਰੀਲੈ ਕੇ ਆਉਣਗੇ। ਯਾਦਰਹੇ ਕਿ ਆਈਐਸ ਵੱਲੋਂ ਅਗਵਾਕੀਤੇ ਇਨ੍ਹਾਂ ਭਾਰਤੀਆਂ ਵਿਚੋਂ ਵੱਡੀਗਿਣਤੀਪੰਜਾਬਨਾਲਸਬੰਧਤਹਨ। ਬੀਬੀਸਵਰਾਜ ਨੇ ਸਬੰਧਤਪਰਿਵਾਰਾਂ ਨੂੰ ਜਾਣਕਾਰੀਦੇਣਲਈਨਵੀਂ ਦਿੱਲੀਸੱਦਿਆ ਸੀ। ਇਸ ਮੌਕੇ ਵਿਦੇਸ਼ਰਾਜਮੰਤਰੀਜਨਰਲਵੀ.ਕੇ.ਸਿੰਘ ਤੇ ਐਮ.ਜੇ.ਅਕਬਰ ਤੋਂ ਇਲਾਵਾਦਿੱਲੀ ਸਿੱਖ ਗੁਰਦੁਆਰਾਕਮੇਟੀ ਦੇ ਪ੍ਰਧਾਨਮਨਜੀਤ ਸਿੰਘ ਜੀਕੇ ਵੀ ਮੌਜੂਦ ਸਨ। ਜੀਕੇ ਸਬੰਧਤਪਰਿਵਾਰਾਂ ਦੇ ਨਾਲ ਗਏ ਸਨ। ਬੀਬੀਸਵਰਾਜ ਨੇ ਦੱਸਿਆ ਕਿ ਮੌਸੁਲ ਦੇ ਇਸਲਾਮਿਕਸਟੇਟ ਦੇ ਕਬਜ਼ੇ ਵਿਚੋਂ ਮੁਕਤਹੋਣਮਗਰੋਂ ਉਨ੍ਹਾਂ ਵਿਦੇਸ਼ਰਾਜਮੰਤਰੀਵੀ.ਕੇ.ਸਿੰਘ ਨੂੰ 39 ਭਾਰਤੀਆਂ ਦਾਥਹੁ ਪਤਾਲਾਉਣਲਈਖਾੜੀਮੁਲਕਭੇਜਿਆ ਸੀ। ਉਥੇ ਸਿੰਘ ਨੂੰ ਇਕ ਜ਼ਿੰਮੇਵਾਰਅਧਿਕਾਰੀ ਨੇ ਖ਼ੁਫ਼ੀਆਸੂਤਰਾਂ ਦਾਹਵਾਲਾਦਿੰਦਿਆਂ ਦੱਸਿਆ ਸੀ ਕਿ ਉਪਰੋਕਤਭਾਰਤੀਆਂ ਨੂੰ ਪਹਿਲਾਂ ਉਸਾਰੀਅਧੀਨਹਸਪਤਾਲ ਦੇ ਕੰਮ’ਤੇ ਲਾਇਆ ਗਿਆ ਤੇ ਮਗਰੋਂ ਇਕ ਫਾਰਮਵਿੱਚਤਬਦੀਲਕਰਦਿੱਤਾ।
ਉਪਰੰਤਉਨ੍ਹਾਂ ਨੂੰ ਪੱਛਮੀ ਮੌਸੁਲ ਵਿਚਬਾਦੂਸ਼ਦੀਜੇਲ੍ਹ ‘ਚ ਲਿਜਾਇਆ ਗਿਆ, ਜਿੱਥੇ ਇਰਾਕੀਸਲਾਮਤੀਦਸਤਿਆਂ ਤੇ ਇਸਲਾਮਿਕਸਟੇਟਵਿਚਲੜਾਈਜਾਰੀ ਹੈ। ਸਵਰਾਜ ਨੇ ਕਿਹਾ ਕਿ ਇਰਾਕੀਵਿਦੇਸ਼ਮੰਤਰੀਅਲਜਾਫ਼ਰੀ 24 ਜੁਲਾਈ ਨੂੰ ਭਾਰਤਆਉਣਗੇ, ਜਿਸ ਤੋਂ ਬਾਅਦਇਨ੍ਹਾਂ ਗੁੰਮਸ਼ੁਦਾਭਾਰਤੀਆਂ ਬਾਰੇ ਤਾਜ਼ਾਤਰੀਨਜਾਣਕਾਰੀਮਿਲ ਸਕੇਗੀ।
ਉਨ੍ਹਾਂ ਕਿਹਾ ਕਿ ਲੋੜਪੈਣ’ਤੇ ਸਿੰਘ ਨੂੰ ਮੁੜਇਰਾਕਭੇਜਿਆ ਜਾ ਸਕਦਾ ਹੈ। ਇਥੇ ਦੱਸਣਾਬਣਦਾ ਹੈ ਕਿ ਪੂਰਬੀ ਮੌਸੁਲ ਜਿੱਥੇ ਪੂਰੀਤਰ੍ਹਾਂ ਇਰਾਕੀ ਫ਼ੌਜਾਂ ਦੇ ਕਬਜ਼ੇ ਵਿਚ ਹੈ, ਉਥੇ ਪੱਛਮੀ ਮੌਸੁਲ ‘ਚ ਉਸ ਨੂੰ ਅਜੇ ਵੀ ਆਈਐਸ ਨਾਲਲੋਹਾਲੈਣਾਪੈਰਿਹਾ ਹੈ। ઠ
ਮਾਇਆਵਤੀ ਨੇ ਦਿੱਤਾ ਰਾਜਸਭਾ ਤੋਂ ਅਸਤੀਫਾ
ਨਵੀਂ ਦਿੱਲੀ : ਪਹਿਲਾਂ ਧਮਕੀਅਤੇ ਫਿਰਰਾਜਸਭਾ ਤੋਂ ਅਸਤੀਫਾ। ਬਹੁਜਨ ਸਮਾਜਪਾਰਟੀਦੀਪ੍ਰਧਾਨਮਾਇਆਵਤੀ ਨੇ ਰਾਜਸਭਾਦੀਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਸਤੀਫ਼ੇ ਨੂੰ ਮਨਜ਼ੂਰ ਵੀਕਰਲਿਆ ਗਿਆ ਹੈ।ਅਸਤੀਫੇ ਤੋਂ ਬਾਅਦਮਾਇਆਵਤੀ ਨੇ ਕਿਹਾ ਕਿ ਜਦੋਂ ਸੱਤਾਧਾਰੀ ਧਿਰਮੈਨੂੰਆਪਣੀ ਗੱਲ ਕਹਿਣਦਾ ਮੌਕਾ ਹੀ ਨਹੀਂ ਦਿੰਦੀ ਤਾਂ ਮੇਰਾਅਸਤੀਫਾਦੇਣਾ ਹੀ ਠੀਕਹੈ। ਇਸ ਤੋਂ ਪਹਿਲਾਂ ਰਾਜਸਭਾਵਿਚਮਾਇਆਵਤੀ ਨੇ ਨਰਾਜ਼ਗੀ ਪ੍ਰਗਟਕਰਦੇ ਹੋਏ ਕਿਹਾ ਸੀ ਕਿ ਨਾ ਤਾਂ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਬੋਲਣਦਾ ਮੌਕਾ ਦਿੱਤਾ ਜਾ ਰਿਹਾਹੈ। ਇਸ ਕਰਕੇ ਉਨ੍ਹਾਂ ਅਸਤੀਫਾਦੇਣਦਾਫੈਸਲਾਲਿਆਹੈ। ਉਧਰ ਦੂਜੇ ਪਾਸੇ ਮਾਇਆਵਤੀ ਦੇ ਅਸਤੀਫੇ ‘ਤੇ ਬੋਲਦਿਆਂ ਯੂਪੀ ਦੇ ਸ੍ਰੀਕਾਂਤਸ਼ਰਮਾਨਾਮ ਦੇ ਮੰਤਰੀ ਨੇ ਕਿਹਾ ਕਿ ਯੂਪੀ ਦੇ ਵਿਕਾਸਵਿਚਮਾਇਆਵਤੀਦਾ ਕੋਈ ਯੋਗਦਾਨਨਹੀਂ ਸੀ।
ਲੋਕਸਭਾ ‘ਚ ਉਠੀ ਦਿੱਲੀ ‘ਚ ਰਾਸ਼ਟਰਪਤੀਰਾਜ ਲਾਉਣ ਦੀ ਮੰਗ
ਨਵੀਂ ਦਿੱਲੀ : ਦਿੱਲੀਵਿਚਪ੍ਰਸ਼ਾਸਨ ਨੂੰ ਪੂਰੀਤਰ੍ਹਾਂ ਅਸਫ਼ਲਦੱਸਦੇ ਹੋਏ ਅੱਜ ਲੋਕਸਭਾਵਿਚ ਇਹ ਮੰਗ ਉਠੀ ਕਿ ਦਿੱਲੀ ਵਿਚਰਾਸ਼ਟਰਪਤੀਸ਼ਾਸਨਲਾਇਆਜਾਵੇ।ਭਾਜਪਾਮੈਂਬਰਮਹੇਸ਼ਗਿਰੀ ਨੇ ਸਦਨਵਿਚ ਜ਼ੀਰੋ ਕਾਲ ‘ਚ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਦਿੱਲੀਵਿਚਨਗਰਨਿਗਮਾਂ ਨੂੰ ਤਿੰਨ ਹਿੱਸਿਆਂ ਵਿਚਵੰਡੇ ਜਾਣ ਤੋਂ ਬਾਅਦਪੂਰੀਦਿੱਲੀਕੂੜੇ ਦਾਘਰਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਨਗਰਨਿਗਮਾਂ ਨੂੰ ਪਹਿਲਾਂ ਵਾਂਗ ਹੀ ਮਿਲਾ ਕੇ ਇਕ ਕਰਨ ਦੇ ਨਾਲ ਹੀ ਦਿੱਲੀਵਿਚਰਾਸ਼ਟਰਪਤੀਸ਼ਾਸਨਲਾਇਆਜਾਵੇ।ਸਦਨਵਿਚਹਾਜ਼ਰਆਮਆਦਮੀਪਾਰਟੀ ਦੇ ਐਮਪੀਭਗਵੰਤਮਾਨ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਜ਼ਾਹਰਨਹੀਂ ਕੀਤੀ। ਜ਼ਿਕਰਯੋਗ ਹੈ ਕਿ ਦਿੱਲੀਵਿਚਆਮਆਦਮੀਪਾਰਟੀਦੀਸਰਕਾਰਹੈ।
ਪੁਰਾਣੇ ਨੋਟਾਂ ਨੂੰ ਜਮ੍ਹਾ ਕਰਵਾਉਣ ਦਾਹੋਰ ਮੌਕਾ ਨਹੀਂ ਦੇ ਸਕਦੇ : ਕੇਂਦਰ
ਨਵੀਂ ਦਿੱਲੀ : ਪੁਰਾਣੇ 500 ਅਤੇ 1000 ਦੇ ਨੋਟਾਂ ਨੂੰ ਜਮ੍ਹਾਂ ਕਰਵਾਉਣ ਲਈ ਇਕ ਵਾਰ ਮੁੜ ਤੋਂ ਮੌਕਾ ਦਿੱਤੇ ਜਾਣ’ਤੇ ਨੋਟਬੰਦੀਦਾਪੂਰਾਮਕਸਦਖਤਮ ਹੋ ਸਕਦਾਹੈ। ਇਹ ਗੱਲ ਕੇਂਦਰਸਰਕਾਰ ਨੇ ਸੁਪਰੀਮ ਕੋਰਟਵਿਚ ਦੱਸੀ ਹੈ।ਲੋਕਾਂ ਨੂੰ ਪੁਰਾਣੇ ਨੋਟਜਮ੍ਹਾਂ ਕਰਵਾਉਣ ਲਈ ਇਕ ਹੋਰ ਮੌਕਾ ਦਿੱਤੇ ਜਾਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬਵਿਚ ਕੇਂਦਰ ਨੇ ਕਿਹਾ ਕਿ ਅਸੀਂ ਹੁਣ ਪੁਰਾਣੇ ਨੋਟਾਂ ਨੂੰ ਜਮ੍ਹਾਂ ਕਰਵਾਉਣ ਦਾਹੋਰ ਮੌਕਾ ਨਹੀਂ ਦੇ ਸਕਦੇ। ਕਈ ਲੋਕਾਂ ਨੇ ਸੁਪਰੀਮ ਕੋਰਟਵਿਚਪਟੀਸ਼ਨਦਾਇਰਕਰਕੇ ਪੁਰਾਣੇ ਨੋਟਾਂ ਨੂੰ ਜਮ੍ਹਾਂ ਕਰਵਾਉਣ ਦਾ ਇਕ ਹੋਰ ਮੌਕਾ ਦਿੱਤੇ ਜਾਣਦੀ ਮੰਗ ਕੀਤੀ ਸੀ। ਇਨ੍ਹਾਂ ਵਿਚ ਇਕ ਗਰਭਵਤੀ ਔਰਤ ਵੀਸ਼ਾਮਲ ਸੀ, ਜਿਸ ਨੇ ਕਿਹਾ ਕਿ ਉਹ ਗਰਭਵਤੀ ਸੀ ਅਤੇ ਬੱਚੇ ਨੂੰ ਜਨਮਦੇਣਵਾਲੀ ਸੀ ਇਸ ਲਈ ਪੁਰਾਣੇ ਨੋਟਜਮ੍ਹਾਂ ਨਹੀਂ ਕਰਵਾ ਸਕੀ। ਜੰਮੂਕਸ਼ਮੀਰ ਤੋਂ ਬਾਅਦ ਹੁਣ ਕਰਨਾਟਕ ਚਾਹੁੰਦਾ ਹੈ ਆਪਣਾ ਵੱਖਰਾ ਝੰਡਾ
ਕਰਨਾਟਕਾਦਾਹੋਵੇਗਾ ਵੱਖਰਾ ਝੰਡਾ
ਕਮੇਟੀਡਿਜ਼ਾਈਨਫਾਈਨਲਕਰਨ ‘ਚ ਲੱਗੀ
ਬੈਂਗਲੁਰੂ : ਕਰਨਾਟਕਸਰਕਾਰਸੂਬੇ ਲਈ ਵੱਖਰਾ ਝੰਡਾਅਤੇ ਚਿੰਨ੍ਹ ਲਈਐਕਸ਼ਨਵਿਚ ਆ ਗਈ ਹੈ।ਸਰਕਾਰ ਨੇ 9 ਮੈਂਬਰਾਂ ਦੀ ਇਕ ਕਮੇਟੀਬਣਾਈ ਹੈ, ਜਿਸ ਨੂੰ ਝੰਡਾਡਿਜ਼ਾਈਨਕਰਨਅਤੇ ਚਿੰਨ੍ਹ ਤੈਅਕਰਨਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਕਮੇਟੀ ਇਸ ਬਾਰੇ ਆਪਣੀਰਿਪੋਰਟ ਸੌਂਪੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਕਾਨੂੰਨੀਮਾਨਤਾ ਦਿਵਾਉਣ ਦਾਕੰਮ ਸ਼ੁਰੂ ਹੋ ਜਾਵੇਗਾ। ਜੇਕਰ ਇਹ ਫੈਸਲਾਲਾਗੂ ਹੋ ਜਾਂਦਾ ਹੈ ਤਾਂ ਜੰਮੂਕਸ਼ਮੀਰ ਤੋਂ ਬਾਅਦਕਰਨਾਟਕਦੇਸ਼ਦਾਦੂਜਾ ਅਜਿਹਾ ਸੂਬਾਹੋਵੇਗਾ, ਜਿਸ ਦਾਆਪਣਾਝੰਡਾਹੋਵੇਗਾ। ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਕੁਝ ਮਹੀਨਿਆਂ ਬਾਅਦ ਹੀ ਸੂਬੇ ਵਿਚਚੋਣਾਂ ਹੋਣੀਆਂ ਹਨ। ਇਸ ਸਬੰਧੀ ਕੇਂਦਰੀਮੰਤਰੀਸਦਾਨੰਦ ਗੌੜਾ ਨੇ ਕਿਹਾ ਕਿ ਭਾਰਤ ਇਕ ਰਾਸ਼ਟਰ ਹੈ ਇਸਦੇ ਦੋ ਝੰਡੇ ਨਹੀਂ ਹੋ ਸਕਦੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …