Breaking News
Home / ਕੈਨੇਡਾ / ਐਨ ਆਰ ਆਈ

ਐਨ ਆਰ ਆਈ

ਛੱਡਿਆ ਇੰਡੀਆ ਪਹਿਚਾਣ ਵੀ ਨਾਲ ਛੱਡੀ,
ਪਰਦੇਸੀ ਬਣ ਗਏ ਨੇ ਹੁਣ ਐਨ ਆਰ ਆਈ ।
ਦੋ-ਚਾਰ ਯਾਰ ਹੀ ਸਾਡੇ ਤੇ ਮਾਣ ਕਰਦੇ,
ਸ਼ਰੀਕਾ ਜਾਂਦਾ ਹੈ ਸਾਡੇ ਨਾਲ ਖਾਰ ਖਾਈ ।

ਹੱਥ ਮਾਇਆ ਤੋਂ ਕਿਸੇ ਦਾ ਤੰਗ ਹੋਇਆ,
ਮਿਸ ਕਾਲ ਦੇਸ ਤੋਂ ਉਹਦੀ ਵਾਰ-ਵਾਰ ਆਈ ।
ਆਈ ਫੋਨ ਲੈਣਾ ਭਤੀਜੇ ਨੇ ਰੱਟ ਲਾਈ,
ਡਾਲਰ ਮੰਗ ਰਹੀ ਹੈ ਥੋੜ੍ਹੇ ਉਧਾਰ ਤਾਈ ।

ਦੇਖ ਭਾਲ ਲਈ ਭਰਾ ਨੂੰ ਜਮੀਨ ਦਿੱਤੀ,
ਸਮਝੇ ਉਹਦੀ ਹੋਈ ਜਦ ਗਿਆ ਬਾਹਰ ਭਾਈ ।
ਅਗੋਂ-ਪਿੱਛੋਂ ਸਰਕਾਰ ਨਾ ਸਾਰ ਲੈਂਦੀ,
ਹਮੇਸ਼ਾਂ ਵੋਟਾਂ ਵੇਲੇ ਹੀ ਸਾਨੂੰ ਹੈ ਵਗਾਰ ਪਾਈ ।

ਇੱਕ ਦੇ ਪੰਜਾਹ ਬਣਦੇ ਉਹੀ ਰੜਕਦੇ ਨੇ,
ਉਂਜ ਸਾਡੇ ਨਾਲ ਨਾ ਕਿਸੇ ਨੂੰ ਸਰੋਕਾਰ ਕਾਈ ।
ਸਰਕਾਰੀ ਡੀਪੂ ਦੀ ਸਮਝ ਕੇ ਖੰਡ ਵਾਂਗੂ,
ਗਿੱਲ ਬਲਵਿੰਦਰ ਨੂੰ ਜਾਣ ਫੱਕਾ ਮਾਰ ਖਾਈ ।
ਗਿੱਲ ਬਲਵਿੰਦਰ
416-558-5530

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …