Breaking News
Home / ਕੈਨੇਡਾ / ਸਵੈਚਾਲਕ ਸੇਵਾ ਦਲ ਨੇ ਭਵਿੱਖ ਦੇ ਪ੍ਰੋਗਰਾਮਾਂ ਦਾ ਬਲੂਪਰਿੰਟ ਪੇਸ਼ ਕੀਤਾ

ਸਵੈਚਾਲਕ ਸੇਵਾ ਦਲ ਨੇ ਭਵਿੱਖ ਦੇ ਪ੍ਰੋਗਰਾਮਾਂ ਦਾ ਬਲੂਪਰਿੰਟ ਪੇਸ਼ ਕੀਤਾ

sewa-dal-news-copy-copyਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ, 9 ਅਕਤੂਬਰ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਦੀ ਮੀਟਿੰਗ ਬ੍ਰਿਗੇਡੀਅਰ ਨਵਾਬ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਕੁਝ ਨਵੇਂ ਚਿਹਰੇ ਵੀ ਸ਼ਮਾਲ ਸਨ ਜੋ ਸੇਵਾਦਲ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਗਰੁੱਪ ਨਾਲ ਜੁੜੇ ਹਨ। ਸਰਦਾਰ ਹਰਬੰਸ ਸਿੰਘ ਬੰਸਲ ਅਤੇ ਪ੍ਰਿਤਪਾਲ ਸਿੰਘ ਚੱਘਰ ਪਹਿਲੀ ਵਾਰ ਹਾਜ਼ਰ ਹੋਏ। ਹੋਰ ਵੀ ਬਹੁਤ ਸਜਣ ਹਨ ਜੋ ਗਰੁੱਪ ਨਾਲ ਜੁੜ ਚੁੱਕੇ ਹਨ। ਪਿਛਲੇ ਮਲਟੀਕਲਚਰ ਪ੍ਰੋਗਰਾਮ ਵਿਚ ਅਜਿਹੇ 30 ਅਦਾਰੇ ਸਨ ਜਿਨ੍ਹਾਂ ਸਾਂਝੇ ਉਤਸਵ ਵਿਚ ਸ਼ਮੂਲੀਅਤ ਕੀਤੀ ਸੀ। ਸੇਵਾ ਦਲ ਨਾਲ ਜੁੜਨ ਦੀ ਕੋਈ ਫੀਸ ਨਹੀਂ ਹੈ ਕੇਵਲ ਸੇਵਾ ਭਾਵਨਾ ਹੀ ਵੱਡੀ ਕੁਆਲੀਫਿਕੇਸ਼ਨ ਹੈ। ਇਸ ਤਰ੍ਹਾਂ ਸੇਵਾ ਦਲ ਬਹੁਤ ਸਾਰੇ ਗਰੁੱਪਾਂ ਦਾ ਇਕ ਸੰਗਠਨ ਹੈ। ਬ੍ਰਿਗੇਡੀਅਰ ਨਵਾਬ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਕ ਵਿਚਾਰ ਨੂੰ ਦਰਿੜ ਕੀਤਾ ਕਿ ਭਾਈਚਾਰੇ ਦਾ ਹਰ ਵਰਗ ਸਾਡੇ ਨਾਲ ਜੁੜਨਾ ਚਾਹੀਦਾ ਹੈ। ਸਾਡਾ ਗਰੁੱਪ ਕਿਸੇ ਧਰਮ ਵਿਸ਼ੇਸ਼ ਨੂੰ ਪਰਮੋਟ ਨਹੀਂ ਕਰਦਾ ਸਗੋਂ ਹਿੰਦੂ ਸਿੱਖ ਅਤੇ ਹੋਰ ਧਰਮਾ ਨੂੰ ਮੰਨਣ ਵਾਲੇ ਸਭ ਲੋਕਾਂ ਨੂੰ ਸਮਰਪਿਤ ਹੈ। ਜੋ ਲੋਕ ਗਲਤ ਪਰਚਾਰ ਕਰ ਰਹੇ ਹਨ, ਉਨ੍ਹਾਂ ਅਗੇ ਸਨਿਮਰ ਬੇਨਤੀ ਹੈ ਕਿ ਉਹ ਭਾਈਚਾਰਾ ਮਜ਼ਬੁਤ ਕਰਨ ਵਿਚ ਮਦਤ ਕਰਨ।
ਸਕੱਤਰ ਅਜੀਤ ਸਿੰਘ ਰੱਖੜਾ ਨੇ ਗਤੀ ਵਿਧੀਆਂ ਦੀ ਤਫਸੀਲ ਦੇਂਦਿਆ ਜ਼ਿਕਰ ਕੀਤਾ ਕਿ ਹੁਣ ਤਕ ਤਕਰੀਬਨ 10,000 ਡਾਲਰ ਦਾ ਫੰਡ ਪੈਦਾ ਕੀਤਾ ਜਾ ਚੁਕਾ ਹੈ। 6000 ਜੂਨ 2016 ਦੇ ਮਲਟੀਕਲਚਰ ਦਿਵਸ ਤਕ ਅਤੇ ਤਕਰੀਬਨ 4000 ਉਸਤੋਂ ਬਾਅਦ। ਇਸ ਵਿਚ ਫੀਊਨਰਲ ਕਮੇਟੀ, ਟੂਰਿਜ਼ਮ ਕਮੇਟੀ ਅਤੇ ਕੁਝ ਹੋਰ ਦਾਨ ਰਾਸ਼ੀਆਂ ਦੀਆਂ ਰਕਮਾਂ ਸ਼ਾਮਲ ਹਨ। ਇਸ ਬਾਰੇ ਲਿਖਤੀ ਰੀਪੋਰਟ ਮੈਂਬਰਾਂ ਨੂੰ ਵੰਡੀ ਗਈ। ਗਰੁੱਪ ਦੀ ਪ੍ਰੰਪਰਾ ਹੈ ਕਿ ਸਭ ਕੁਝ ਪਾਰਦਰਸ਼ੀ ਹੋਵੇ। 2016 ਵਿਚ ਇਹ ਦੂਸਰੀ ਵਾਰ ਹੈ ਕਿ ਖਾਤਿਆਂ ਬਾਰੇ ਸੰਪੂਰਣ ਪਾਰਦਰਸ਼ਤਾ ਵਿਖਾਈ ਗਈ ਹੈ। ਨਜ਼ਦੀਕ ਭਵਿਖ ਵਾਸਤੇ, ਗਰੁਪ ਵਲੋਂ ਇਕ ਨਵਾ ਪ੍ਰੋਜੈਕਟ ਟੇਬਲ ਕੀਤਾ ਗਿਆ ਜਿਸ ਤਹਿਤ ਕੋਸਿਸ਼ ਹੋਵੇਗੀ ਕਿ ਇਹ ਗਰੁਪ ਇਕ ਰੈਗੂਲਰ ਆਫਿਸ ਖੋਲੇ ਜਿਥੇ ਲੋਕਾਂ ਨੂੰ ਫਾਰਮ ਅਤੇ ਲਾਈਫ ਸਰਟੀਫਿਕੇਟਸ ਵਗੈਰਾ ਦੇਣ ਦੀ ਵਿਵੱਸਥਾ ਜੁਟਾਈ ਜਾਵੇ। ਵੇਖਿਆ ਗਿਆ ਹੈ ਕਿ ਕਿਸੇ ਵੀ ਸਰਕਾਰੀ ਫਾਰਮ ਦੀ ਹਾਰਡ ਕਾਪੀ ਲੈਣ ਖਾਤਰ ਬਿਨੈਕਾਰਾਂ ਨੂੰ ਬੜੀ ਮੁਸ਼ਕਿਲ ਆ ਰਹੀ ਹੈ। ਅਪਰੋਪਰੀਏਟ ਫਾਰਮ ਲਭਣਾ ਦੁਸ਼ਵਾਰ ਹੈ। ਕਈ ਕਈ ਚੱਕਰ ਸਹੀ ਫਾਰਮ ਲੈਣ ਖਾਤਰ ਦਫਤਰਾਂ ਦੇ ਮਾਰਨੇ ਪੈਂਦੇ ਹਨ।
ਸਾਡਾ ਸੇਵਾਦਲ, ਭਾਰਤੀ ਕਾਨਸੂਲੇਟ ਦਫਤਰ, ਸਿਟੀ ਦਫਤਰ ਅਤੇ ਐਥੋਂ ਤਕ ਕਿ ਭਾਰਤ ਅਤੇ ਹੋਰ ਮੁਲਕਾਂ ਨਾਲ ਸਭੰਧਿਤ ਸਾਰੇ ਫਾਰਮ ਲੋਕਾਂ ਨੂੰ ਸਪਲਾਈ ਕਰੇਗਾ। ਮੀਟਿੰਗ ਵਿਚ ਲਾਈਫ ਸਰਟੀਫਿਕੇਟਾਂ ਬਾਰੇ ਭਾਰਤੀ ਸਰਕਾਰ ਦੇ ਪੋਰਟਲ ਦੀ ਕਾਪੀ ਵੰਡੀ ਗਈ ਜਿਸ ਵਿਚ ਦਰਜ ਹੈ ਕਿ ਬਾਹਰ ਰਹਿੰਦੇ ਲੋਕਾਂ ਦੇ ਲਾਈਫ ਸਰਟੀਫਿਕੇਟ ਬਣਾਉਣ ਲਈ ਤਿੰਨ ਅਧਿਕਾਰੀ ਮੁਕਰਰ ਹਨ। ਜਿਨ੍ਹਾਂ ਵਿਚ ਭਾਰਤੀ ਦੂਤਾਵਾਸ, ਨੋਟਰੀ ਪਬਲਿਕ ਅਤੇ ਉਸ ਬੈਂਕ ਦੀ ਫੋਰਨ ਬਰਾਂਚ ਦਾ ਮੈਨੇਜਰ ਜਿਸ ਵਿਚੋਂ ਕਰਮਚਾਰੀ ਪੈਨਸ਼ਨ ਲੈਂਦਾ ਹੈ। ਆਮ ਲੋਕ ਸਮਝਦੇ ਹਨ ਕਿ ਕੇਵਲ ਕਾਨਸੂਲੇਟ ਦਫਤਰ ਹੀ ਇਕੋ ਇਕ ਅਥਾਰਟੀ ਹੈ ਜੋ ਲਾਈਫ ਸਰਟੀਫਿਕੇਟ ਦੇਣ ਦੇ ਸਮਰੱਥ ਹੈ, ਪਰ ਇਹ ਸੱਚ ਨਹੀਂ ਹੈ।
ਗਰੁੱਪ ਵਲੋਂ ਪਾਈ ਇਕ ਨਵੀਂ ਪਿਰਤ ਬਾਰੇ ਦਸਿਆ ਗਿਆ। ਉਹ ਇਹ ਕਿ ਜਦ ਵੀ ਕੋਈ ਪਬਲਿਕ ਸੈਲੀਬ੍ਰੇਸ਼ਨ ਕਿਸੇ ਸੰਸਥਾ ਵਲੋਂ ਕੀਤਾ ਜਾ ਰਿਹਾ ਹੋਵੇ ਅਤੇ ਸਾਡੇ ਗਰੁੱਪ ਨੂੰ ਲਿਖਤੀ ਨਿਮੰਤਰ ਦਿਤਾ ਗਿਆ ਹੋਵੇ ਤਾਂ ਉਸ ਹੋਸਟ ਆਰਗੇਨਾਈਜ਼ੇਸ਼ਨ ਨੂੰ ਸਗਨ ਵਜੋਂ ਮਾਇਆ ਦਿਤੀ ਜਾਵੇਗੀ। ਦੋ ਵਾਰ ਇਸ ਤਰ੍ਹਾਂ ਕੀਤਾ ਜਾ ਚੁਕਾ ਹੈ। ਨਵੇਂ ਪ੍ਰੋਜੈਕਟ ਤਹਿਤ ਸਾਡਾ ਗਰੁਪ ਬਹੁਤ ਜਲਦ ਇਕ ਫੁਲ ਕਲਰ ਕਲੰਡਰ ਰੀਲੀਜ਼ ਕਰ ਰਿਹਾ ਹੈ ਜਿਸ ਵਿਚ 2017 ਦੀਆਂ ਮਿਤੀਆ ਦੇ ਇਲਾਵਾ ਬਹੁਤ ਸਾਰੀਆਂ ਕੀਮਤੀ ਜਾਣਕਾਰੀਆਂ ਉਪਲੱਬਤ ਹੋਣਗੀਆਂ। ਸਵੈਚਾਲਕ ਗਰੁਪ ਦੇ ਟੀਚੇ ਅਤੇ ਹੋਰ ਵੇਰਵੇ ਪ੍ਰਦਰਸ਼ਤ ਹੋਣਗੇ। ਕਿਸੇ ਹੋਰ ਜਾਣਕਾਰੀ ਲਈ ਫੋਨ ਹਨ ਰੱਖੜਾ 905 794 7882, ਬ੍ਰਗੇਡੀਅਰ 647 631 9445, ਧੱਵਨ 905 840 4500

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …