ਟੋਰਾਂਟੋ : ਡੇਅਰੀ ਮੇਡ ਪਾਰਕ ਵਿਚ ਕਲੀਵ ਵਿਊ ਐਸਟੇਟ ਦੀਆਂ ਬੀਬੀਆਂ ਨੇ ਪੋਟਲੱਕ ਅਤੇ ਕੈਨੇਡਾ ਡੇਅ ਦਾ ਇਤਿਹਾਸਕ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਿਸ ਵਿਚ 20 ਤੋਂ 25 ਬੀਬੀਆਂ ਨੇ ਭਾਗ ਲਿਆ। ਬੀਬੀਆਂ ਨੇ ਪੋਟਲੱਕ ਪ੍ਰੋਗਰਾਮ ਵਿਚ ਕਮਿਊਨਿਟੀ ਦੇ ਮਰਦਾਂ ਨੂੰ ਵੀ ਬੁਲਾਇਆ ਹੋਇਆ ਸੀ। ਸਾਰਿਆਂ ਵਲੋਂ ਪਹਿਲਾਂ ਕੈਨੇਡਾ ਡੇਅ ਦਾ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਤਰਲੋਚਨ ਸਿੰਘ ਬਡਵਾਲ ਨੇ ਕੈਨੇਡਾ ਡੇਅ ਬਾਰੇ ਵਿਚਾਰ ਸਾਂਝੇ ਕੀਤੇ। ਬੀਬੀਆਂ ਵਲੋਂ ਰਲ ਮਿਲ ਕੇ ਕੈਨੇਡਾ ਡੇਅ ਮਨਾਉਣ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਬੀਬੀ ਜਤਿੰਦਰ ਕੌਰ, ਦਰਸ਼ਨ ਕੌਰ, ਪੂਨਮ, ਕਿਰਨ ਅਤੇ ਹਰਜਿੰਦਰ ਕੌਰ ਨੇ ਗੀਤ ਵੀ ਸੁਣਾਏ। ਅਖੀਰ ਵਿਚ ਫਿਰ ਮਿਲਣ ਦਾ ਵਾਅਦਾ ਕਰਕੇ ਇਹ ਪਾਰਟੀ ਸਮਾਪਤ ਕੀਤੀ ਗਈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …