ਹੁਣ ਤੱਕ 600 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਕਰਵਾਈ ਰਜਿਸਟ੍ਰੇਸ਼ਨ, ਅੱਠ ਪ੍ਰਮੁੱਖ ਜੱਥੇਬੰਦੀਆਂ ਮਿਲ ਕੇ ਲੈ ਰਹੀਆਂ ਨੇ ਹਿੱਸਾ
ਬਰੈਂਪਟਨ/ਡਾ. ਝੰਡ : 16 ਜੁਲਾਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਸਥਿਤ ਟੈਰੀਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿੱਚ ਹੋ ਰਹੀ ઑਇੰਸਪੀਰੇਸ਼ਨਲ ਸਟੈੱਪਸ-2023਼ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਈਵੈਂਟ ਦਾ ਮੁੱਖ ਮੰਤਵ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ, ਉਚੇਰੀ ਸਿੱਖਿਆ ਲਈ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ, ਵਾਤਾਵਰਣ ਸਬੰਧੀ ਜਾਣਕਾਰੀ ਫੈਲਾਉਣਾ ਅਤੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਹੈ।
ਇਸ ਮਹਾਨ ਈਵੈਂਟ ਨੂੰ ਇਸ ਵਾਰ ਬਰੈਂਪਟਨ ਦੀਆਂ ਅੱਠ ਮੁੱਖ ਜੱਥੇਬੰਦੀਆਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ, ਟੀ.ਪੀ.ਏ.ਆਰ. ਕਲੱਬ, ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ, ਸਹਾਇਤਾ, ਡਰੱਗਜ਼ ਅਵੇਅਰਨੈੱਸ ਸੋਸਾਇਟੀ, ਪਿੰਗਲਵਾੜਾ ਅਤੇ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਵੱਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਤੇ ਵਾੱਕ ਦੇ ਈਵੈਂਟ ਕਰਵਾਏ ਜਾਣਗੇ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਸਿਟੀ ਕੌਂਸਲ ਦੇ ਮੈਂਬਰ ਅਤੇ ਹੋਰ ਮਹੱਤਵਪੂਰਨ ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਇਸ ਮੌਕੇ ਸ਼ਿਰਕਤ ਕਰਨਗੀਆਂ। ਇਹ ਮਨੋਰੰਜਨ ਭਰਪੂਰ ਪਰਿਵਾਰਕ ઑਰੱਨ ਐਂਡ ਫ਼ਨ਼ ਈਵੈਂਟ ਹੋਵੇਗਾ ਜਿਸ ਵਿਚ ਲੋਕਾਂ ਵੱਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾ ਰਹੀ ਹੈ। ਬੱਚਿਆਂ, ਨੌਜਵਾਨਾਂ ਅਤੇ ਸੀਨੀਅਰਾਂ ਦੇ ਲਈ 400 ਮੀਟਰ ਅਤੇ ਇੱਕ ਕਿਲੋਮੀਟਰ ਦੌੜਾਂ ਦਾ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 600 ਤੋਂ ਵਧੀਕ ਦੌੜਾਕ ਅਤੇ ਵਾੱਕਰ ਇਸ ઑਰੱਨ ਐਂਡ ਫ਼ਨ਼ ਈਵੈਂਟ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਦਾ ਇਹ ਸਿਲਸਿਲਾ ਬਾਕਾਇਦਾ ਜਾਰੀ ਹੈ ਜੋ 16 ਜੁਲਾਈ ਦੀ ਸਵੇਰ ਦੇ ਅੱਠ ਵਜੇ ਤੱਕ ਜਾਰੀ ਰਹੇਗਾ। ਇਸ ਤਰ੍ਹਾਂ ਇਸ ਈਵੈਂਟ ਵਿੱਚ ਭਾਗ ਲੈਣ ਦੇ ਚਾਹਵਾਨ 16 ਜੁਲਾਈ ਨੂੰ ਮੌਕੇ ‘ઑਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 18 ਸਾਲ ਜਾਂ ਇਸ ਤੋਂ ਵੱਡੇ ਬਾਲਗਾਂ ਲਈ ਰਜਿਸਟ੍ਰੇਸ਼ਨ ਫ਼ੀਸ 25 ਡਾਲਰ ਅਤੇ 10 ਤੋਂ 17 ਸਾਲ ਦੇ ਨੌਜਵਾਨਾਂ ਲਈ 10 ਡਾਲਰ ਹੈ। 10 ਸਾਲ ਤੋਂ ਛੋਟੇ ਬੱਚਿਆਂ ਅਤੇ ਵਿਕਲਾਂਗ ਵਿਅੱਕਤੀਆਂ ਲਈ ਇਹ ਰਜਿਸਟ੍ਰੇਸ਼ਨ ਫ਼ਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ (416-275-9337), ਐੱਨਲਾਈਟ ਕਿੱਡਜ਼ ਦੇ ਸੰਚਾਲਕ ਨਰਿੰਦਰਪਾਲ ਬੈਂਸ (647-893-3656), ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੇ ਮੁੱਖ-ਸੇਵਾਦਾਰ ਪਰਮਜੀਤ ਸਿੰਘ ਢਿੱਲੋਂ (416-500-1124) ਜਾਂ ਟੀਪੀਏਆਰ ਦੇ ਸਰਗ਼ਰਮ ਮੈਂਬਰ ਮਨਜੀਤ ਨੌਟਾ (416-301-1968) ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …