ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿੱਚ ਐਤਵਾਰ 16 ਜੁਲਾਈ ਨੂੰ ਪੰਜਾਬ ਦੀ ਮਹਾਨ ਗਾਇਕਾ ਜਿਸ ਨੂੰ ઑਪੰਜਾਬ ਦੀ ਕੋਇਲ਼ ਦੀ ਉਪਾਧੀ ਦਿੱਤੀ ਗਈ ਹੈ, ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਗਾਇਕੀ ਨੂੰ ਮਹਾਨ ਦੇਣ ਬਾਰੇ ਸਾਰਥਿਕ ਚਰਚਾ ਕੀਤੀ ਗਈ। ਇਸ ਚਰਚਾ ਦੇ ਮੁੱਖ-ਬੁਲਾਰੇ ਸਭਾ ਦੇ ਸਰਗਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਸਨ ਜੋ ਇਸ ਮਹਾਨ ਗਾਇਕਾ ਦੇ ਪਰਿਵਾਰ ਨਾਲ ਕਾਫੀ ਨੇੜਿਉਂ ਵਿਚਰਦੇ ਰਹੇ ਹਨ ਅਤੇ ਉਨ੍ਹਾਂ ਨੇ ਸੁਰਿੰਦਰ ਕੌਰ ਜੀ ਨਾਲ ਵਿਸਤ੍ਰਿਤ ਇੰਟਰਵਿਊ ਵੀ ਕੀਤੀ ਹੈ।
ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਕੰਪਿਊਟਰ ਦੀ ਖ਼ੂਬ ਮੁਹਾਰਤ ਰੱਖਣ ਵਾਲੇ ਅਤੇ ਇਸ ਦੇ ਨਾਲ ਹੀ ਸਾਹਿਤਕ ਰੁਚੀਆਂ ਦੇ ਮਾਲਕ ਕ੍ਰਿਪਾਲ ਸਿੰਘ ਪੰਨੂੰ, ਲਹਿੰਦੇ ਪੰਜਾਬ ਦੇ ਵੱਡੇ ਸ਼ਇਰ ਪ੍ਰੋ. ਆਸ਼ਿਕ ਰਹੀਲ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸੁਸ਼ੋਭਿਤ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਮਲੂਕ ਸਿੰਘ ਕਾਹਲੋਂ ਨੇ ਸਮਾਗ਼ਮ ਵਿੱਚ ਸ਼ਾਮਲ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਦਾ ਹਾਰਦਿਕ ਸੁਆਗਤ ਕਰਦਿਆਂ ਸਭਾ ਦੀਆਂ ਪਿਛਲੇ 12 ਸਾਲਾਂ ਦੀਆਂ ਸਰਗਰਮੀਆਂ ਅਤੇ ਇਨ੍ਹਾਂ ਦੀ ਲਗਾਤਾਰਤਾ ਬਾਰੇ ਸੰਖੇਪ ਵਿੱਚ ਦੱਸਿਆ। ਸਾਵਣ ਮਹੀਨੇ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਉੱਘੇ ਗਾਇਕ ਇਕਬਾਲ ਬਰਾੜ ਦੇ ਸਾਵਣ ਮਹੀਨੇ ਨਾਲ ਨਾਲ ਸਬੰਧਿਤ ਪਹਾੜੀ ਰਾਗ ਵਿੱਚ ਗਾਏ ਗਏ ઑਗੀਤਾਂ ਦੇ ਗੁਲਦਸਤੇ਼ ਨਾਲ ਕੀਤੀ ਗਈ। ਉਪਰੰਤ, ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਡਾ. ਸੰਘਾ ਨੂੰ ਮਰਹੂਮ ਗਾਇਕਾ ਸੁਰਿੰਦਰ ਕੌਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਇਸ ਪਰਿਵਾਰ ਦੀਆਂ ਤਿੰਨੇ ਧੀਆਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਨੂੰ ਬਚਪਨ ਤੋਂ ਹੀ ਗਾਉਣ ਦਾ ਬੜਾ ਸ਼ੌਕ ਸੀ ਅਤੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਤਾਂ ਮਿਲ ਕੇ ਬਹੁਤ ਸਾਰੇ ਲੋਕ-ਗੀਤ ਇਕੱਠੀਆਂ ਨੇ ਵੀ ਗਾਏ। ਸੁਰਿੰਦਰ ਕੌਰ ਨੇ 1948 ਤੋਂ 1952 ਦੇ ਵਿਚਕਾਰ ਆਈਆਂ ਹਿੰਦੀ ਫਿਲਮਾਂ ઑਸ਼ਹੀਦ਼ (1948), ઑਸ਼ਗਨ਼ (1951) ਅਤੇ ઑਸਿੰਗਾਰ਼ (1952) ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਪਲੇ-ਬੈਕ ਸਿੰਗਰ ਵਜੋਂ ਕਈ ਗੀਤ ਗਾਏ।
ਆਪਣੀ ਗੱਲ ਜਾਰੀ ਰੱਖਦਿਆਂ ਡਾ. ਸੰਘਾ ਨੇ ਦੱਸਿਆ ਕਿ 1929 ਵਿੱਚ ਜਨਮੀ ਸੁਰਿੰਦਰ ਕੌਰ ਨੇ ਆਪਣਾ ਪ੍ਰੋਫ਼ੈਸ਼ਨਲ ਕਰੀਅਰ ਅਗਸਤ ਲਾਹੌਰ ਰੇਡੀਓ ਤੋਂ 1943 ਵਿੱਚ ਆਰੰਭ ਕੀਤਾ ਅਤੇ ਉਸ ਦੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ ਗਾਇਆ ਗਿਆ ਗੀਤ ઑਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੋੜੀਆਂ਼ ਬਹੁਤ ਹੀ ਮਕਬੂਲ ਹੋਇਆ। ਸੁਰਿੰਦਰ ਕੌਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ ਜਿਨ੍ਹਾਂ ਵੱਲੋਂ ਸੁਰਿੰਦਰ ਦੇ ਗਾਉਣ ਦੇ ਸ਼ੌਕ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਗਈ। ਸੁਰਿੰਦਰ ਕੌਰ ਦੇ ਲੱਗਭੱਗ 2000 ਗਾਣੇ ਰਿਕਾਰਡ ਹੋਏ ਜਿਨ੍ਹਾਂ ਵਿਚ ਕਈ ਦੋਗਾਣੇ ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਗਾਏ ਗਏ। ਸੁਰਿੰਦਰ ਕੌਰ ਦੀ ਗਾਇਕੀ ਦੀ ਵਿਰਾਸਤ ਨੂੰ ਹੁਣ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ ਬਾਖ਼ੂਬੀ ਅੱਗੇ ਲਿਜਾ ਰਹੀ ਹੈ। ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 2002 ਵਿੱਚ ਸੁਰਿੰਦਰ ਕੌਰ ਨੂੰ ઑਡਾਕਟਰ ਆਫ਼ ਲਿਟਰੇਚਰ਼ ਦੀ ਆਨਰੇਰੀ ਡਿਗਰੀ ਦੇਣ ਅਤੇ ਓਸੇ ਦਿਨ ਦੀ ਸ਼ਾਮ ਨੂੰ ਯੂਨੀਵਰਸਿਟੀ ਦੇ ਵਿਸ਼ਾਲ ਗੁਰੂ ਨਾਨਕ ਆਡੀਟੋਰੀਅਮ ਵਿੱਚ ਹੋਏ ਸ਼ਾਨਦਾਰ ਸਮਾਗ਼ਮ ਵਿੱਚ ਸੁਰਿੰਦਰ ਕੌਰ ਤੇ ਡੌਲੀ ਗੁਲੇਰੀਆ ਵੱਲੋਂ ਗਾਏ ਗਏ ਖ਼ੂਬਸੂਰਤ ਗੀਤਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿੱਚ ઑਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ਼, ઑਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ਼, ઑਮਾਵਾਂ ਤੇ ਧੀਆਂ ਮਿਲ਼ ਬੈਠੀਆਂ ਮਾਏ਼, ਆਦਿ ਸ਼ਾਮਲ ਸਨ। ਇਸ ਵਿਚਾਰ-ਚਰਚਾ ਨੂੰ ਕਰਨ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਤਲਵਿੰਦਰ ਮੰਡ ਅਤੇ ਪਰਮਜੀਤ ਗਿੱਲ ਵੱਲੋਂ ਅੱਗੇ ਵਧਾਇਆ ਗਿਆ। ਬਲਰਾਜ ਚੀਮਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਸੁਰਿੰਦਰ ਕੌਰ ઑਮਲਕਾ-ਏ-ਤਰੰਨਮ਼ ਨੂਰ ਜਹਾਂ ਵਾਂਗ ਪੰਜਾਬ ਦੀ ઑਲੋਕ-ਗਾਇਕੀ ਅਤੇ ਸੁਰਾ ਦੀ ਮਲਿਕਾ਼ ਹੈ। ਸਮਾਗ਼ਮ ਦੇ ਦੂਸਰੇ ਭਾਗ ਨੂੰ ઑਸਾਵਣ ਕਵੀ ਦਰਬਾਰ਼ ਦਾ ਨਾਂ ਦਿੱਤਾ ਗਿਆ ਜਿਸ ਦਾ ਸੰਚਾਲਨ ਸੁਰਿੰਦਰਜੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਵਿੱਚ ਸਾਵਣ ਮਹੀਨੇ ਨਾਲ ਜੁੜੇ ਗੀਤਾਂ ਤੇ ਕਵਿਤਾਵਾਂ ਦੀ ਭਰਮਾਰ ਰਹੀ ਅਤੇ ਇਸ ਦੇ ਨਾਲ ਹੀ ਕਈ ਹੋਰ ਚਲੰਤ ਵਿਸ਼ਿਆਂ ਨੂੰ ਵੀ ਬਾਖ਼ੂਬੀ ਛੋਹਿਆ ਗਿਆ। ਸਮਾਗ਼ਮ ਦੇ ਇਸ ਭਾਗ ਦੇ ਪ੍ਰਧਾਨਗੀ-ਮੰਡਲ ਵਿੱਚ ਸੁਰਜੀਤ ਕੌਰ, ਸੁਖਚਰਨਜੀਤ ਕੌਰ, ਸਤਿੰਦਰ ਕਾਹਲੋਂ ਅਤੇ ਰੇਖਾ ਮਹਾਜਨ ਸ਼ਾਮਲ ਸਨ। ਆਪਣੇ ਅਤੇ ਕੁਝ ਹੋਰ ਪੰਜਾਬੀ ਕਵੀਆਂ/ਕਵਿੱਤਰੀਆਂ ਦੇ ਸ਼ਿਅਰਾਂ ਦੀ ਪਿੱਠ-ਭੂਮੀ ਨਾਲ ਨਾਲ ਸੁਰਿੰਦਰਜੀਤ ਨੇ ਕਵੀ-ਦਰਬਾਰ ਦੀ ਸ਼ੁਰੂਆਤ ਕਰਦਿਆਂ ਸੱਭ ਤੋਂ ਪਹਿਲਾਂ ਪਰਮਜੀਤ ਢਿੱਲੋਂ ਨੂੰ ਆਪਣਾ ਗੀਤ ਪੇਸ਼ ਕਰਨ ਲਈ ਕਿਹਾ ਅਤੇ ਫਿਰ ਵਾਰੋ-ਵਾਰੀ ਪ੍ਰਿੰ. ਗਿਆਨ ਸਿੰਘ ਘਈ, ਪਰਮਜੀਤ ਸਿੰਘ ਗਿੱਲ, ਕਰਨ ਅਜਾਇਬ ਸੰਘਾ, ਹਰਮੇਸ਼ ਜੀਂਦੋਵਾਲ, ਡਾ. ਜਗਮੋਹਨ ਸੰਘਾ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਆਏ ਰਾਜ ਲਾਲੀ, ਇੰਗਲੈਂਡ ਤੋਂ ਆਏ ਲਖਵਿੰਦਰ ਲੱਖਾ, ਬਰਲਿੰਗਟਨ ਤੋਂ ਪਹੁੰਚੇ ਡਾ. ਪਰਗਟ ਸਿੰਘ ਬੱਗਾ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਆਸ਼ਿਕ ਰਹੀਲ, ਗੁਰਦੇਵ ਚੌਹਾਨ, ਗੁਰਦੇਵ ਸਿੰਘ ਰੱਖੜਾ, ਹਰਦਿਆਲ ਝੀਤਾ, ਪ੍ਰੋ. ਜਗੀਰ ਸਿੰਘ ਕਾਹਲੋਂ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ, ਰਿੰਟੂ ਭਾਟੀਆ, ਕਰਮਜੀਤ ਕੌਰ, ਪਰਸ਼ਿੰਦਰ ਧਾਲੀਵਾਲ, ਰਾਜੇਸ਼ ਮੌਂਗਾ, ਰਾਜੇਸ਼ ਪੁੰਜ, ਕੁਲਦੀਪ ਅਤੇ ਕਈ ਹੋਰਨਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਪ੍ਰਧਾਨਗੀ-ਮੰਡਲ ਵਿੱਚੋਂ ਸੁਰਜੀਤ ਕੌਰ, ਸੁਖਚਰਨਜੀਤ ਕੌਰ ਅਤੇ ਸਤਿੰਦਰ ਕਾਹਲੋਂ ਨੇ ਆਪਣੀਆਂ ਕਵਿਤਾਵਾਂ ઑਤੇ ਗੀਤ ਪੇਸ਼ ਕੀਤੇ। ਅੰਮ੍ਰਿਤਸਰ ਤੋਂ ਆਈ ਰੇਖਾ ਮਹਾਜਨ ਨੇ ਸਾਵਣ ਨਾਲ ਸਬੰਧਿਤ ਗਿੱਧੇ ਦੀਆਂ ਬੋਲੀਆਂ ਪਾ ਕੇ ਅਤੇ ਨੱਚ ਕੇ ਚੰਗਾ ਰੰਗ ਬੰਨ੍ਹਿਆਂ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਵਰਗਵਾਸੀ ਗਾਇਕ ਮੁਹੰਮਦ ਰਫ਼ੀ ਜੀ ਜਿਨ੍ਹਾਂ ਦੀ ਬਰਸੀ ਇਸ ਮਹੀਨੇ ਦੇ ਅਖ਼ੀਰ ਵਿਚ ਆ ਰਹੀ ਹੈ, ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ઑਬਰੈਂਪਟਨ ਦੇ ਰਫ਼ੀ਼ ਇਕਬਾਲ ਬਰਾੜ ਨੇ ਨਕਸ਼ ਲਾਇਲਪੁਰੀ ਦਾ ਲਿਖਿਆ ਹੋਇਆ ਮੁਰੰਮਦ ਰਫ਼ੀ ਸਾਬ੍ਹ ਦਾ ਗਾਇਆ ਗੀਤ ”ਜੀਅ ਕਰਦਾ ਏ ਇਸ ਦੁਨੀਆਂ ਨੂੰ, ਮੈਂ ਹੱਸ ਕੇ ਠੋਕਰ ਮਾਰਦਿਆਂ” ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ ਜਿਸ ਦੀ ਸਰੋਤਿਆਂ ਵੱਲੋਂ ਖ਼ੂਬ ਸਰਾਹਨਾ ਕੀਤੀ ਗਈ। ਅਖੀਰ ਵਿੱਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ, ਸਮਾਗ਼ਮ ਵਿਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਇੰਜੀ. ਈਸ਼ਰ ਸਿੰਘ, ਡਾ. ਰਾਜੇਸ਼ ਪੱਲਣ, ਪ੍ਰੋ. ਸਿਕੰਦਰ ਸਿੰਘ, ਜਗਮੇਲ ਸਿੰਘ ਜਠੌਲ, ਗੁਰਬਚਨ ਸਿੰਘ ਚਿੰਤਕ, ਰਮਿੰਦਰ ਵਾਲੀਆ, ਜਗਦੀਸ਼ ਕੌਰ ਝੰਡ, ਸਰਬਜੀਤ ਕੌਰ ਕਾਹਲੋਂ, ਸੀਮਾ ਮੌੰਂਗਾ, ਮਿਸਿਜ਼ ਘਈ ਅਤੇ ਕਈ ਹੋਰ ਸ਼ਾਮਲ ਸਨ।