ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 15 ਜੁਲਾਈ ਨੂੰ ઑਫਲਾਵਰ ਸਿਟੀ ਫਰੈਂਡਜ਼ ਕਲੱਬ਼ ਦੇ ਮੈਂਬਰਾਂ ਨੇ ਬਲੂ ਮਾਂਊਂਨਟੇਨ ਤੇ ਕਾਲਿੰਗਵੁੱਡ ਦੇ ਰਮਣੀਕ ਸਥਾਨਾਂ ਦਾ ਟੂਰ ਲਗਾਇਆ ਅਤੇ ਉਨ੍ਹਾਂ ਵੱਲੋਂ ਯੋਗਾ ਦੀ ਅਧਿਆਪਕ ਅਨੁਜਾ ਦੀ ਅਗਵਾਈ ਹੇਠ ਕਾਲਿੰਗਵੁੱਡ ਦੀ ਬੀਚ ‘ઑਤੇ ਯੋਗਾ ਦਾ ਅਭਿਆਸ ਕੀਤਾ ਗਿਆ। ਇਸ ਪ੍ਰਕਿਰਿਆ ਨੂੰ ਉਨ੍ਹਾਂ ਵੱਲੋਂ ”ਯੋਗਾ ਔਨ ઑਦ ਬੀਚ” ਦਾ ਨਾਂ ਦਿੱਤਾ ਗਿਆ ਅਤੇ ਇਹ ਉਨ੍ਹਾਂ ਲਈ ਬਿਲਕੁਲ ਨਵਾਂ, ਵੱਖਰਾ ਅਤੇ ਮਨੋਰੰਜਕ ਤਜ਼ਰਬਾ ਸੀ।
ਕਾਲਿੰਗਵੁੱਡ ਦੀ ઑਸਨ-ਪੁਆਇੰਟ ਬੀਚ਼ ਦੇ ਕੁਦਰਤੀ ਸੁਹੱਪਣ ਨੇ ਇਸ ਨੂੰ ਹੋਰ ਵੀ ਚਾਰ ਚੰਨ ਲਾਏ। ਯੋਗਾ ਦੀ ਮੁਹਾਰਤ ਦੇ ਪਿਛੋਕੜ ਸਦਕਾ ਅਨੁਜਾ ਨੇ ਯੋਗਾ ਦੇ ਵੱਖ-ਵੱਖ ਆਸਣਾਂ ਅਤੇ ਸਾਹ ਲੈਣ ਦੀਆਂ ਕਿਰਿਆਵਾਂ ਦੀ ਖ਼ੂਬਸੂਰਤ ਪ੍ਰਦਰਸ਼ਨੀ ਕੀਤੀ ਅਤੇ ਇਸ ਦਾ ਅਭਿਆਸ ਕਲੱਬ ਦੇ ਮੈਂਬਰਾਂ ਨੂੰ ਕਰਵਾਇਆ। ਇਸ ਨਾਲ ਤਨ, ਮਨ ਅਤੇ ਆਤਮਾ ਦੀ ਸ਼ੁੱਧੀ ਤੇ ਇਕਸੁਰਤਾ ਵਿੱਚ ਢੇਰ ਸਾਰਾ ਵਾਧਾ ਹੁੰਦਾ ਹੈ।
ਇਸਦੇ ਨਾਲ ਹੀ ਕਲੱਬ ਦੇ ਮੈਂਬਰਾਂ ਨੇ ਇਨ੍ਹਾਂ ਰਮਣੀਕ ਸਥਾਨਾਂ ਦੀ ਸੁੰਦਰਤਾ ਦਾ ਭਰਪੂਰ ਅਨੰਦ ਮਾਣਿਆਂ ਅਤੇ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕੀਤਾ।
ਇੱਥੇ ਉਨ੍ਹਾਂ ਨੇ ਸਾਵਣ ਮਹੀਨੇ ਨਾਲ ਸਬੰਧਿਤ ਬੋਲੀਆਂ ਪਾ ਕੇ ਖ਼ੂਬ ਗਿੱਧਾ ਤੇ ਭੰਗੜਾ ਪਾਇਆ, ਗਰਬਾ ਡਾਂਸ ਕੀਤਾ ਅਤੇ ਗੱਪ-ਸ਼ੱਪ ਲਗਾ ਕੇ ਮਨਾਂ ਦੇ ਵਲਵਲੇ ਸਾਂਝੇ ਕੀਤੇ।
ਮਨੋਰੰਜਨ ਦਾ ਇਹ ਸੈਸ਼ਨ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੀਆਂ ਸਭਿਆਚਾਰਕ ਸਰਗਰਮੀਆਂ ਅਤੇ ਇਸ ਦੇ ਮੈਂਬਰਾਂ ਦੇ ਛੁਪੇ ਹੋਏ ਟੇਲੈਂਟ ਦਾ ਖ਼ੂਬਸੂਰਤ ਮੁਜ਼ਾਹਰਾ ਸੀ ਜਿਸਦਾ ਹਰੇਕ ਨੇ ਖ਼ੂਬ ਅਨੰਦ ਲਿਆ। ਇਸ ਟੂਰ ਦੀ ਸਮਾਪਤੀ ਬਲੂ ਮਾਂਊਨਟੇਨ ਪਿੰਡ ਵਿੱਚ ਜਾ ਕੇ ਹੋਈ ਜਿੱਥੇ ਸਾਰੇ ਮੈਂਬਰਾਂ ਨੇ ਰਾਈਡਾਂ ਅਤੇ ਸੈਰ ਦਾ ਖ਼ੂਬ ਲੁਤਫ ਲਿਆ। ਇਸ ਦੌਰਾਨ ਮੈਂਬਰਾਂ ਨੇ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਅਤੇ ਮਹੱਤਵਪੂਰਨ ਕਿਰਿਆਵਾਂ ਨੂੰ ਆਪਣੇ ਕੈਮਰਿਆਂ ਵਿਚ ਵੀ ਕੈਦ ਕੀਤਾ ਤਾਂ ਜੋ ਭਵਿੱਖ ਵਿੱਚ ਇਨ੍ਹਾਂ ਦੀ ਅਭੁੱਲ ਯਾਦ ਬਣੀ ਰਹੇ। ਜ਼ਿਕਰਯੋਗ ਹੈ ਕਿ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਬਰੈਂਪਟਨ ਦੀ ਔਰਤਾਂ ਦੀ ਸਿਰਕੱਢ ਸਮਾਜਿਕ ਕਲੱਬ ਹੈ ਜੋ ਔਰਤਾਂ ਦੀ ਅਗਵਾਈ ਵਿੱਚ ਬਾਖ਼ੂਬੀ ਚੱਲ ਰਹੀ ਹੈ।
ਇਸ ਦੇ ਫ਼ੈਸਲੇ ਉਨ੍ਹਾਂ ਵੱਲੋਂ ਸਮੂਹਿਕ ਰੂਪ ਵਿੱਚ ਸਰਬਸੰਮਤੀ ਨਾਲ ਲਏ ਜਾਂਦੇ ਹਨ ਅਤੇ ਇਸ ਵਿੱਚ ਉਹ ਪਰਿਵਾਰਕ, ਵਿੱਤੀ ਅਤੇ ਸਿਹਤ ਨਾਲ ਸਬੰਧਿਤ ਮਸਲੇ ਸਾਂਝੇ ਕਰਦੀਆਂ ਹਨ ਅਤੇ ਉਨ੍ਹਾਂ ਦਾ ਹੱਲ ਲੱਭਣ ਦੇ ਯਤਨ ਵੀ ਕਰਦੀਆਂ ਹਨ। ਆਪਣੀਆਂ ਮੀਟਿੰਗਾਂ ਵਿੱਚ ਉਹ ਔਰਤਾਂ ਨੂੰ ਸਮਾਜ ਵਿੱਚ ਬਣਦਾ ਸਹੀ ਸਥਾਨ ਅਤੇ ਸ਼ਕਤੀਆਂ ਦੇਣ ਦੀ ਗੱਲ ਵੀ ਕਰਦੀਆਂ ਹਨ।
ਟੂਰ ਦੀ ਸਮਾਪਤੀ ઑਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਇਸ ਕਲੱਬ ਦੀ ਸਰਗ਼ਰਮ ਮੈਂਬਰ ਜਸਵਿੰਦਰ ਕੌਰ ਨੇ ਕਿਹਾ, ”ਮੈਨੂੰ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਟੂਰ ਦੌਰਾਨ ਅਸੀਂ ਆਪਣੇ ਮੈਂਬਰਾਂ ਨੂੰ ਮਨੋਰੰਜਨ ਦੇ ਨਾਲ ਨਾਲ ਸਿਹਤ ਸਬੰਧੀ ਜਾਗਰੂਕਤਾ ਅਤੇ ਸਭਿਆਚਾਰਕ ਵਟਾਂਦਰੇ ਦਾ ਖ਼ੂਬਸੂਰਤ ਸੁਨੇਹਾ ਦੇਣ ਵਿੱਚ ਸਫ਼ਲ ਹੋਈਆਂ ਹਾਂ।
”ਯੋਗਾ ਔਨ ઑਦ ਬੀਚ” ਪ੍ਰੋਗਰਾਮ ਮੈਂਬਰਾਂ ਨੂੰ ਕੁਦਰਤ ਨਾਲ ਜੁੜਨ ਅਤੇ ਉਸ ਦੇ ਨਾਲ ਮੂਕ ਸੰਵਾਦ ਰਚਾਉਣ ਵਿੱਚ ਬੇਹੱਦ ਕਾਮਯਾਬ ਹੋਇਆ ਹੈ। ਮੈਂਬਰਾਂ ਨੂੰ ਯੋਗਾ ਦੇ ਫ਼ਾਇਦਿਆਂ ਬਾਰੇ ਜਾਨਣ ਅਤੇ ਇਕ ਦੂਸਰੇ ਨਾਲ ਮਿਲਣ ਜੁਲਣ ਦਾ ਵਧੀਆ ਮੌਕਾ ਮਿਲਿਆ ਹੈ। ਅਸੀਂ ਯੋਗਾ ਟੀਚਰ ਅਨੁਜਾ ਅਤੇ ਸਮੂਹ ਮੈਂਬਰਾਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਟੂਰ ਯਾਦਗਾਰੀ ਹੋ ਨਿਬੜਿਆ ਹੈ।”