ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮੋਹੀ ਨਿਵਾਸੀਆਂ ਦੀ ਪਿਕਨਿਕ 13 ਅਗਸਤ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ ਦੇ ਐਲਰਾਲਡੋ ਪਾਰਕ ਵਿਚ ਮਨਾਈ ਜਾ ਰਹੀ ਹੈ। ਇਸ ਵਿਚ ਸ਼ਾਮਲ ਹੋਣ ਲਈ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਹੇ ਮੋਹੀ ਨਿਵਾਸੀਆਂ ਨੂੰ ਅਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਦੀ ਯਾਦ ਨੂੰ ਸਮਰਪਿਤ ਹੋਵੇਗੀ, ਜੋ 1907 ਵਿਚ ਵੈਨਕੂਵਰ ਆਏ ਸਨ। ਉਹ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਪਾਰਟੀ ਦੇ ਹੁਕਮ ‘ਤੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ 1914 ਵਿਚ ਕੈਨੇਡਾ ਛੱਡ ਕੇ ਚੱਲ ਪਏ। ਬਰਮਾ ਬਾਰਡਰ ‘ਤੇ ਸਾਥੀਆਂ ਸਮੇਤ ਫੜੇ ਜਾਣ ‘ਤੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇਮਾਨ ਟਾਪੂ ਦੀ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ, ਜਿੱਥੇ ਉਹਨਾਂ ਨੇ 21 ਸਾਲ ਜੇਲ੍ਹ ਦੀਆਂ ਸਖਤੀਆਂ ਅਤੇ ਤਸੀਹੇ ਝੱਲੇ। ਮੋਹੀ ਪਿਕਨਿਕ ਵਿਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਗਰੈਜੂਏਟ ਹੋਏ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦੀਆਂ ਖੇਡਾਂ, ਰੱਸਾਕਸੀ ਅਤੇ ਵਾਲੀਵਾਲ ਦੇ ਵਧੀਆ ਮੁਕਾਬਲੇ ਹੋਣਗੇ। ਸਵੇਰੇ 9.00 ਵਜੇ ਤੋਂ ਸ਼ਾਮ 7.00 ਵਜੇ ਤੱਕ ਖਾਣ,-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਪ੍ਰੋ. ਮਹਿੰਦਰ ਸਿੰਘ ਮੋਹੀ ਨੂੰ 416-659-1232 ਜਾਂ ਬਲਰਾਜ ਸਿੰਘ ਰਾਜੂ ਨੂੰ 416-566-9094 ਜਾਂ ਹਰਪ੍ਰੀਤ ਸਿੰਘ ਬੰਟੀ ਨੂੰ 905-379-9789 ‘ਤੇ ਕਾਲ ਕੀਤਾ ਜਾ ਸਕਦਾ ਹੈ।
ਮੋਹੀ ਨਿਵਾਸੀਆਂ ਦੀ ਪਿਕਨਿਕ 13 ਅਗਸਤ ਸ਼ਨਿੱਚਰਵਾਰ ਨੂੰ
RELATED ARTICLES

