Breaking News
Home / ਕੈਨੇਡਾ / ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਵਿੱਚ 29 ਜਨਵਰੀ ਸੋਮਵਾਰ ਨੂੰ ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰੋ. ਕੁਲਜੀਤ ਕੌਰ ਅਤੇ ਡਾ . ਬਲਜੀਤ ਕੌਰ ਰਿਆੜ ਨੇ ਸੰਚਾਲਣ ਕੀਤਾ। ਡਾ. ਨਵਜੋਤ ਕੌਰ ਨੂੰ ਨਾਰੀ ਸ਼ਕਤੀ ਦੀ ਮਿਸਾਲ, ਇਨਕਲਾਬੀ ਵਿਚਾਰਾਂ ਦੀ ਧਾਰਨੀ ਅਤੇ ਕੁਸ਼ਲ ਪ੍ਰਬੰਧਕ ਦੇ ਤੌਰ ‘ਤੇ ਅਸੀਂ ਸਭ ਜਾਣਦੇ ਹਾਂ। ਡਾ . ਸਰਬਜੀਤ ਕੌਰ ਸੋਹਲ ਨੇ ਡਾ ਨਵਜੋਤ ਦਾ ਸਵਾਗਤ ਕਰਦਿਆਂ ਦੱਸਿਆ ਕਿ ਡਾ. ਨਵਜੋਤ ਆਪਣੇ ਆਪ ਵਿੱਚ ਇਕ ਸੰਸਥਾ ਹਨ। ਉਹਨਾਂ ਡਾ. ਨਵਜੋਤ ਨੂੰ ਇਕ ਪ੍ਰਸਿੱਧ ਕਾਲਮ ਨਵੀਸ ਵੀ ਦੱਸਿਆ ਜੋ ਪਿਛਲੇ ਲੰਮੇ ਸਮੇਂ ਤੋਂ ਚਲੰਤ ਮਾਮਲਿਆਂ ਬਾਰੇ ਨਾਮੀ ਅਖ਼ਬਾਰ ਵਿੱਚ ਸ਼ਬਦਾਂ ਦੀ ਸਾਂਝ ਪਾਉਂਦੇ ਹਨ। ਉਹਨਾਂ ਡਾ . ਨਵਜੋਤ ਦੀ ਕਵਿਤਾ ਨੂੰ ਭਾਵਾਂ ਅਤੇ ਜਜ਼ਬਿਆਂ ਦੇ ਨਾਲ ਇਨਕਲਾਬੀ ਵਿਚਾਰਾਂ ਵਾਲੀ ਕਵਿਤਾ ਦੇ ਤੌਰ ‘ਤੇ ਸਮਾਜਿਕ ਚੇਤਨਾ ਫੈਲਾਉਣ ਵਾਲੀ ਕਵਿਤਾ ਦੱਸਿਆ। ਉਹਨਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਰਮਿੰਦਰ ਰੰਮੀ ਮੈਡਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ . ਨਵਜੋਤ ਨੇ ਆਪਣੇ ਮੁਢਲੇ ਜੀਵਨ ਤੋਂ ਲੈ ਕੇ ਵਰਤਮਾਨ ਸਫ਼ਰ ਤੱਕ ਦੇ ਅਨੁਭਵ ਸਾਂਝੇ ਕੀਤੇ।
ਉਹਨਾਂ ਆਪਣੇ ਮਾਤਾ ਪਿਤਾ ਸਵ . ਕਾਮਰੇਡ ਸਵਿੰਦਰ ਸਿੰਘ ਅਤੇ ਮਾਤਾ ਅਮਰੀਕ ਕੌਰ ਤੋਂ ਜੋ ਸੇਧ ਲਈ ਉਹ ਆਪਣੇ ਜੀਵਨ ਵਿੱਚ ਲਾਗੂ ਕੀਤੀ। ਉਹਨਾਂ ਉਚ ਸਿਖਿਆ ਦੀਆਂ ਚੁਨੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ । ਉਹਨਾਂ ਆਪਣੇ ਜੀਵਨ ਦੀ ਸਫਲਤਾ ਵਿੱਚ ਆਪਣੇ ਅਧਿਆਪਕਾਂ ਅਤੇ ਆਪਣੇ ਪਰਿਵਾਰ ਦਾ ਸਹਿਯੋਗ ਦੱਸਿਆ। ਉਹਨਾਂ ਬਤੌਰ ਥੀਏਟਰ ਆਰਟਿਸਟ ਆਪਣੇ ਤਜ਼ਰਬੇ ਸਾਂਝੇ ਕੀਤੇ। ਉਹਨਾਂ ਅਨੁਸਾਰ ਉਨ੍ਹਾਂ ਦਾ ਸੁਪਨਾ ਹੈ ਕਿ ਕੋਈ ਵੀ ਲੜਕੀ ਆਰਥਿਕ ਤੰਗੀ ਕਾਰਨ ਪੜ੍ਹਨ ਤੋਂ ਵਾਂਝੀ ਨਾ ਰਹਿ ਜਾਵੇ। ਉਹਨਾਂ ਕਿਸਾਨੀ ਅੰਦੋਲਨ ਦੌਰਾਨ ਆਪਣੇ ਵੱਲੋਂ ਪਾਏ ਯੋਗਦਾਨ ਬਾਰੇ ਅਤੇ ਆਪਣੇ ਅਨੁਭਵਾਂ ਬਾਰੇ ਦੱਸਿਆ। ਡਾ . ਨਵਜੋਤ ਨੇ ਆਪਣੀਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ, ਜੋ ਸਭ ਨੇ ਬਹੁਤ ਪਸੰਦ ਕੀਤੀਆਂ । ਪ੍ਰੋ . ਜਾਗੀਰ ਸਿੰਘ ਕਾਹਲੋਂ ਨੇ ਡਾ. ਨਵਜੋਤ ਦੀ ਤਾਰੀਫ਼ ਕਰਦਿਆਂ ਅਧਿਆਪਕ ਯੂਨੀਅਨ ਵਿੱਚ ਪਾਏ ਉਹਨਾਂ ਦੇ ਸਹਿਯੋਗ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਡਾ ਨਵਜੋਤ ਨੂੰ ਜਨਮ ਤੋਂ ਹੀ ਬੇਇਨਸਾਫ਼ੀ ਵਿਰੁੱਧ ਲੜਨ ਦੀ ਗੁੜ੍ਹਤੀ ਮਿਲੀ ਹੈ। ਡਾ. ਬਲਜੀਤ ਕੌਰ ਰਿਆੜ ਨੇ ਪ੍ਰੋਗਰਾਮ ਨੂੰ ਸਮਅੱਪ ਕੀਤਾ ਤੇ ਉਹਨਾਂ ਨੇ ਸ਼ੋਕ ਮੈਸੇਜ ਪੜ੍ਹ ਕੇ ਸੁਣਾਇਆ ਕਿ ਬਹੁਤ ਭਰੇ ਮਨ ਨਾਲ ਇਹ ਖ਼ਬਰ ਆਪ ਸੱਭ ਨਾਲ ਸਾਂਝੀ ਕਰ ਰਹੇ ਹਾਂ ਕਿ ਸੰਸਥਾ ਦੇ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਦੇ ਜੀਜਾ ਜੀ ਸੁਰਗਵਾਸ ਹੋ ਗਏ ਹਨ ਤੇ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਸੱਭ ਉਹਨਾਂ ਦੇ ਨਾਲ ਹਾਂ । ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ । ਡਾ . ਸਰਬਜੀਤ ਕੌਰ ਸੋਹਲ ਨੇ ਵੀ ਸ . ਪਿਆਰਾ ਸਿੰਘ ਕੁੱਦੋਵਾਲ ਤੇ ਸੁਰਜੀਤ ਕੌਰ ਨੂੰ ਸੰਬੋਧਨ ਕਰਦਿਆਂ ਦੁੱਖ ਜ਼ਾਹਿਰ ਕੀਤਾ ਤੇ ਕਿਹਾ ਕਿ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਸਾਰਾ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਆਪ ਜੀ ਦੇ ਨਾਲ ਖੜੇ ਹਾਂ ਜੀ। ਬਹੁਤ ਹੀ ਭਾਵਪੂਰਤ ਤੇ ਪ੍ਰੇਰਨਾਦਾਇਕ ਰਿਹਾ ਡਾ ਨਵਜੋਤ ਕੌਰ ਨਾਲ ਰੂਬਰੂ ਅੰਤਰਰਾਸ਼ਟਰੀ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ। ਡਾ. ਬਲਜੀਤ ਰਿਆੜ ਨੇ ਦੱਸਿਆ ਕਿ ਸ਼ਖ਼ਸੀਅਤਾਂ ਹਮੇਸ਼ਾਂ ਸ਼ਬਦਾਂ ਰਾਹੀਂ ਬੋਲਦੀਆਂ ਹਨ। ਡਾ . ਨਵਜੋਤ ਬਹੁਤ ਬੇਬਾਕ ਹੋ ਕੇ ਆਪਣੀ ਗੱਲ ਕਰਦੇ ਹਨ ਤੇ ਲਿਖਦੇ ਵੀ ਹਨ। ਕਹਿਣੀ ਕਥਿਨੀ ਕਰਨੀ ਦੇ ਪੂਰੇ ਹਨ। ਰਮਿੰਦਰ ਰੰਮੀ ਨੇ ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਆਪ ਸੱਭ ਦੇ ਸਹਿਯੋਗ ਸਦਕਾ ਹੀ ਪ੍ਰੋਗਰਾਮ ਸਫ਼ਲ ਹੋ ਰਹੇ ਹਨ। ਆਸ ਕਰਦੇ ਹਾਂ ਕਿ ਆਪ ਸੱਭ ਦਾ ਸਾਥ ਤੇ ਸਹਿਯੋਗ ਹਮੇਸ਼ਾਂ ਇਸੇ ਤਰ੍ਹਾਂ ਮਿਲਦਾ ਰਹੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ। ਸਿਰਜਣਾ ਦੇ ਆਰ ਪਾਰ ਦੀ ਸਮੁੱਚੀ ਟੀਮ ਸੁਰਜੀਤ ਟਰਾਂਟੋ, ਰਿੰਟੂ ਭਾਟੀਆ, ਪਿਆਰਾ ਸਿੰਘ ਕੁੱਦੋਵਾਲ, ਦੀਪ ਕੁਲਦੀਪ, ਅਮਨਬੀਰ ਸਿੰਘ ਧਾਮੀ ਤੇ ਡਾ . ਅਮਰ ਜੋਤੀ ਮਾਂਗਟ ਹਾਜ਼ਰ ਸਨ। ਸ. ਮਲੂਕ ਸਿੰਘ ਕਾਹਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਅਤੇ ਸ. ਹਰਦਿਆਲ ਸਿੰਘ ਝੀਤਾ ਕਲਮਾਂ ਦੀ ਸਾਂਝ ਤੋਂ ਪ੍ਰੋਗਰਾਮ ਵਿੱਚ ਹਾਜ਼ਰ ਸਨ। ਪ੍ਰੋਗਰਾਮ ਦੀ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …