-10.2 C
Toronto
Saturday, January 31, 2026
spot_img
Homeਕੈਨੇਡਾਬਰੇਅਡਨ ਸੀਨੀਅਰ ਕਲੱਬ ਨੇ ਕ੍ਰਿਸਟੀ ਲੇਕ ਦਾ ਟੂਰ ਲਾਇਆ

ਬਰੇਅਡਨ ਸੀਨੀਅਰ ਕਲੱਬ ਨੇ ਕ੍ਰਿਸਟੀ ਲੇਕ ਦਾ ਟੂਰ ਲਾਇਆ

ਬਰੈਂਪਟਨ : ਲੰਘੀ 23 ਜੂਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰ ਟ੍ਰੀਲਾਈਨ ਸਕੂਲ ਤੋਂ ਸਵੇਰੇ 9.30 ਕ੍ਰਿਸਟੀ ਲੇਕ ਦਾ ਟੂਰ ਲਾਉਣ ਲਈ ਰਵਾਨਾ ਹੋ ਕੇ ਸਫਰ ਦਾ ਅਨੰਦ ਮਾਣਦੇ ਹੋਏ ਲਗਭਗ 11 ਵਜੇ ਮੰਜਲ ‘ਤੇ ਪਹੁੰਚ ਗਏ। ਹਰੇ ਭਰੇ ਰੁੱਖਾਂ ਦੀ ਛਾਂ ਹੇਠ ਸਭ ਨੇ ਘਰੋਂ ਲਿਆਂਦਾ ਭੋਜਨ ਰਲ ਮਿਲ ਖਾਧਾ। ਸ਼੍ਰੀਮਾਨ ਪੁਸ਼ਪ ਜੈਨ ਪਰਿਵਾਰ ਵੱਲੋਂ ਲਿਆਂਦੇ ਅੰਬਾਂ ਦਾ ਅਨੰਦ ਮਾਣਦੇ ਹੋਏ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗਰਮੀ ਦੇ ਮੌਸਮ ਵਿੱਚ ਹਰੇ ਭਰੇ ਕੁਦਰਤੀ ਨਜ਼ਾਰੇ ਅਤੇ ਝੀਲ ਦੇ ਪਾਣੀਆਂ ਦਾ ਲੁਤਫ ਲੈਂਦੇ ਹੋਏ ਸਮਾਂ ਬਿਤਾਇਆ ਗਿਆ।
ਇਸ ਉਪਰੰਤ ਇੱਥੋਂ 10 ਕਿਲੋਮੀਟਰ ਦੂਰ ਇੱਕ ਹੋਰ ਪਾਰਕ ਦੀ ਸੈਰ ਲਈ ਪ੍ਰੋਗਰਾਮ ਬਣਾ ਕੇ ਬੱਸ ਰਾਹੀਂ ਉੱਧਰ ਦੇ ਚਾਲੇ ਪਾ ਦਿੱਤੇ ਗਏ। ਇਸ ਪਾਰਕ ਦੇ ਪਹਾੜੀ ਉੱਚੇ ਨੀਂਵੇਂ ਰਾਸਤੇ ਵਿਲੱਖਣ ਅਨੁਭਵ ਦੇਣ ਵਾਲੇ ਸਨ। ਤਕਰੀਬਨ 4 ਵਜੇ ਵਾਪਸ ਕ੍ਰਿਸਟੀ ਲੇਕ ਆਇਆ ਗਿਆ। ਸ਼ਾਮ 5 ਕੁ ਵਜੇ ਵਾਪਸੀ ਲਈ ਬੱਸ ਵਿੱਚ ਸਵਾਰ ਹੋਏ। ਰਸਤੇ ਵਿੱਚ ਟਿਮਹੌਰਟਨ ‘ਤੇ ਬਸ ਰੋਕ ਲੋੜਵੰਦਾਂ ਨੇ ਚਾਹ ਪਾਣੀ ਛਕਿਆ। ਇਸ ਮਨੋਰੰਜਕ ਪਿਕਨਿਕ ਦਾ ਅਨੰਦ ਮਾਣਦੇ ਹੋਏ ਕੋਈ 7 ਕੁ ਵਜੇ ਘਰੋਘਰੀਂ ਪਹੁੰਚ ਗਏ। ਇਸ ਸਫਲ ਟੂਰ ਲਈ ਸੈਕਟਰੀ ਗੁਰਦੇਵ ਸਿੰਘ ਸਿੱਧੂ ਹੁਰਾਂ ਕਲੱਬ ਵੱਲੋਂ ਸਭ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮੈਬਰਾਂ ਨੇ ਪ੍ਰਬੰਧਕ ਟੀਮ ‘ਚ ਸ਼ਾਮਲ ਸ. ਤਾਰਾ ਸਿੰਘ ਗਰਚਾ ਅਤੇ ਸ. ਗੁਰਦੇਵ ਸਿੰਘ ਭੱਠਲ ਦੇ ਸਹਿਯੋਗ ਲਈ ਧੰਨਵਾਦ ਕੀਤਾ। ਅਗਲੇ ਮਨੋਰੰਜਕ ਟੂਰ ਦੀ ਆਸ ਨਾਲ ਸਭ ਵਿਦਾ ਹੋਏ।

RELATED ARTICLES
POPULAR POSTS