16.4 C
Toronto
Monday, September 15, 2025
spot_img
Homeਕੈਨੇਡਾਇਕ ਹਫ਼ਤੇ 'ਚ ਅੱਠ ਹਥਿਆਰ ਕੀਤੇ ਜ਼ਬਤ

ਇਕ ਹਫ਼ਤੇ ‘ਚ ਅੱਠ ਹਥਿਆਰ ਕੀਤੇ ਜ਼ਬਤ

ਬਰੈਂਪਟਨ: ਪੀਲ ਰੀਜਨਲ ਪੁਲਿਸ ਲਗਾਤਾਰ ਨਜਾਇਜ਼ ਹਥਿਆਰਾਂ ਨੂੰ ਬਰਾਮਦ ਕਰਨ ਦੇ ਮਿਸ਼ਨ ‘ਚ ਅੱਗੇ ਵੱਧ ਰਹੀઠઠਹੈ ਤਾਂ ਜੋ ਹਿੰਸਾ ਨੂੰ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ। ਇਸ ਸਬੰਧ ‘ਚ ਪੁਲਿਸ ਨੇ ਪੀਲ ਰੀਜਨ ‘ਚ ਇਕ ਹਫ਼ਤੇ ‘ਚ ਅੱਠ ਹਥਿਆਰਾਂ ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ‘ਚ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਕਿਸੇ ਅਪਰਾਧਿਕ ਵਾਰਦਾਤ ਵਿਚ ਵੀ ਵਰਤਿਆ ਗਿਆ ਹੋ ਸਕਦਾ ਹੈ। ਪੁਲਿਸ ਹੁਣ ਤੱਕ ਪੂਰੇ ਸਾਲ ‘ਚ ਅਜਿਹੇ 247 ਹਥਿਆਰਾਂ ਨੂੰ ਬਰਾਮਦ ਕਰ ਚੁੱਕੀ ਹੈ ਜੋ ਕਿ ਨਜਾਇਜ਼ ਪਾਏ ਗਏ। ਪੁਲਿਸ ਲਗਾਤਾਰ ਰੀਜਨ ਦੀਆਂ ਗਲੀਆਂ ‘ਚ ਇਨ੍ਹਾਂ ਨਜਾਇਜ਼ ਹਥਿਆਰਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਹਿੰਸਾ ਦੇ ਮਾਮਲਿਆਂ ‘ਤੇ ਰੋਕ ਲਾਈ ਜਾ ਸਕੇ। ਪੁਲਿਸ ਨੇ ਇਸ ਮਿਸ਼ਨ ਲਈ ਜ਼ਿਆਦਾ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਹੈ ਅਤੇ ਇੰਟੈਲੀਜੈਂਸ ਰਿਪੋਰਟਾਂ ਅਤੇ ਖੁਫ਼ੀਆ ਜਾਣਕਾਰੀਆਂ ਨੂੰ ਵੀ ਇਕੱਠਾ ਕੀਤਾ ਜਾ ਸਕੇ। ਪੁਲਿਸ ਚੀਫ਼ ਇਵਾਂਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕਿਸੇ ਅਜਿਹੇ ਆਦਮੀ ਬਾਰੇ ਪਤਾ ਲੱਗੇ ਜਿਸ ਦੇ ਕੋਲ ਨਜਾਇਜ਼ ਹਥਿਆਰ ਹੋਣ ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਪੁਲਿਸ ਨੇ ਦੱਸਿਆ ਕਿ 15 ਅਗਸਤ ਨੂੰ ਰਿਚਮੰਡ ਹਿਲ ‘ਚ ਇਕ 45 ਸਾਲਾ ਵਿਅਕਤੀ ਤੋਂ ਹਾਈਵੇਅ-50 ‘ਤੇ 9 ਐਮ.ਐਮ. ਦੀਆਂ ਦੋ ਗੰਨਾਂ ਬਰਾਮਦ ਕੀਤੀਆਂ ਗਈਆਂ ਹਨ। ਉਧਰ 16 ਅਗਸਤ ਨੂੰ ਲਾਵਰਟਾਊਨ ਐਵੀਨਿਊ ‘ਚ ਇਕ ਟਰੱਕ ਵਿਚੋਂ ਇਕ ਸ਼ਾਟਗੰਨ ਬਰਾਮਦ ਕੀਤੀ ਗਈ। ਇਸ ਮਾਮਲੇ ‘ਚ ਚਾਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਪੁਲਿਸ ਨੇ 21 ਅਗਸਤ ਨੂੰ ਵੀ 22 ਕੈਲੀਬਰ ਦੀ ਇਕ ਰਿਵਾਲਵਰ ਬਰਾਮਦ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ‘ਚ ਇਕ 18 ਸਾਲਾ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਪੁਲਿਸ ਨੇ 24 ਅਗਸਤ ਨੂੰ ਕੁਈਨ ਸਟਰੀਟ ਬਰੈਂਪਟਨ ਤੋਂ 9 ਐਮ.ਐਮ. ਸੈਮੀ ਆਟੋਮੈਟਿਕ ਹੈਂਡਗੰਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਟਰੀਟ ਲੈਵਲ ਆਰਗੇਨਾਈਜ਼ਡ ਕਰਾਈਮ ਯੂਨਿਟ ਲਗਾਤਾਰ ਅਜਿਹੇ ਅਪਰਾਧਾਂ ਦੀ ਜਾਂਚ ਕਰ ਰਹੀ ਹੈ, ਜੋ ਕਿ ਨਜਾਇਜ਼ ਹਥਿਆਰਾਂ ਕਾਰਨ ਸਾਹਮਣੇ ਆਏ ਹਨ। ਅਜਿਹੇ ‘ਚ ਲੋਕਾਂ ਨੂੰ ਲਗਾਤਾਰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਹਿੰਸਾ ਦੇ ਮਾਮਲਿਆਂ ‘ਚ ਕਮੀ ਲਿਆਂਦੀ ਜਾ ਸਕੇ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧ ‘ਚ ਕੋਈ ਵੀ ਜਾਣਕਾਰੀ 1800 222 8477 ‘ਤੇ ਦਿੱਤੀ ਜਾ ਸਕਦੀ ਹੈ।

RELATED ARTICLES
POPULAR POSTS