Breaking News
Home / ਕੈਨੇਡਾ / ਸਾਲ 2019 ਦੇ ਪੰਜਾਬੀ ਲਿਖਾਈ ਮੁਕਾਬਲੇ 17 ਨਵੰਬਰ ਨੂੰ ਲਿੰਕਨ ਸਕੂਲ ਵਿਖੇ ਹੋਣਗੇ

ਸਾਲ 2019 ਦੇ ਪੰਜਾਬੀ ਲਿਖਾਈ ਮੁਕਾਬਲੇ 17 ਨਵੰਬਰ ਨੂੰ ਲਿੰਕਨ ਸਕੂਲ ਵਿਖੇ ਹੋਣਗੇ

ਬਰੈਂਪਟਨ/ਡਾ. ਝੰਡ : ਡਾ. ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ 2019 ਦੇ ਪੰਜਾਬੀ ਲਿਖਾਈ ਮੁਕਾਬਲੇ 17 ਨਵੰਬਰ ਦਿਨ ਐਤਵਾਰ ਨੂੰ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਮਾਲਟਨ ਵਿਚ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ ਕਰਵਾਏ ਜਾ ਰਹੇ ਹਨ। ਇਹ ਸਾਲ 2019 ਕਿਉਂ ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਵਜੋਂ ਮਨਾਇਆ ਜਾ ਰਿਹਾ ਹੈ, ਇਸ ਲਈ ਇਹ ਲਿਖਾਈ ਮੁਕਾਬਲੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਹੀ ਸਬੰਧਤ ਹੋਣਗੇ।
ਵੱਖ-ਵੱਖ ਉਮਰ-ਵਰਗ ਦੇ ਬੱਚਿਆਂ ਅਤੇ ਵੱਡਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਰੇ ਸ਼ਬਦ, ਵਾਕ ਤੇ ਲੇਖ ਸੁੰਦਰ ਲਿਖਾਈ ਵਿਚ ਲਿਖਣੇ ਹੋਣਗੇ। ਜਿੱਥੇ ਜੇ.ਕੇ./ਐੱਸ.ਕੇ. ਤੋਂ ਲੈ ਕੇ ਗਰੇਡ-6 ਤੱਕ ਦੇ ਬੱਚਿਆਂ ਲਈ ਦਿੱਤੇ ਹੋਏ ਸ਼ਬਦ ਜਾਂ ਵਾਕ ਵੇਖ-ਵੇਖ ਕੇ ਲਿਖਣੇ ਹੋਣਗੇ, ਉੱਥੇ ਗਰੇਡ 7-8 ਦੇ ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ‘ਵੰਡ ਕੇ ਛਕਣ’ ਬਾਰੇ 100 ਸ਼ਬਦ (ਭਾਰਤ ਵਿਚ ਜਨਮੇ) ਅਤੇ 60 ਸ਼ਬਦ (ਭਾਰਤ ਤੋਂ ਬਾਹਰ ਜਨਮੇ) ਆਪਣੇ ਆਪ ਲਿਖਣਗੇ। ਏਸੇ ਤਰ੍ਹਾਂ, ਗਰੇਡ 9-10 ਦੇ ਵਿਦਿਆਰਥੀ ਗੁਰੂ ਜੀ ਦੀ ਸਿੱਖਿਆ ‘ਕਿਰਤ ਜਾਂ ਮਿਹਨਤ ਕਰਨ’ ਬਾਰੇ 150 ਸ਼ਬਦ (ਭਾਰਤ ਵਿਚ ਜਨਮੇ) ਤੇ 100 ਸ਼ਬਦ (ਭਾਰਤ ਤੋਂ ਬਾਹਰ ਜਨਮੇ) ਲਿਖਣਗੇ, ਅਤੇ ਗਰੇਡ 11-12 ਦੇ ਵਿਦਿਆਰਥੀ ਗੁਰੂ ਸਾਹਿਬ ਦੀ ਸਿੱਖਿਆ ‘ਕਿਰਤ ਜਾਂ ਮਿਹਨਤ ਕਰਨ’ ਬਾਰੇ 200 ਸ਼ਬਦ (ਭਾਰਤ ਵਿਚ ਜਨਮੇ) ਤੇ 150 ਸ਼ਬਦ (ਭਾਰਤ ਤੋਂ ਬਾਹਰ ਜਨਮੇ) ਆਪਣੇ ਆਪ ਹੀ ਲਿਖਣਗੇ। ਇਸ ਦੇ ਨਾਲ ਹੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਸਿੱਖਿਆ ‘ਵੰਡ ਕੇ ਛਕਣ’ ਬਾਰੇ 250 ਸ਼ਬਦ (ਭਾਰਤ ਵਿਚ ਜਨਮਿਆਂ ਨੂੰ) ਅਤੇ 200 ਸ਼ਬਦ (ਭਾਰਤ ਤੋਂ ਬਾਹਰ ਜਨਮਿਆਂ ਨੂੰ) ਅਤੇ ਬਾਲਗ਼ਾਂ ਨੂੰ ‘ਕਰਤਾਰਪੁਰ ਦੇ ਲਾਂਘੇ’ ਬਾਰੇ 300 ਸ਼ਬਦ ਆਪਣੀ ਸ਼ਬਦਾਵਲੀ ਵਿਚ ਲਿਖਣ ਲਈ ਕਿਹਾ ਜਾਏਗਾ।
ਇਹ ਸਾਰੇ ਸ਼ਬਦ, ਵਾਕ, ਪੈਰ੍ਹੇ ਜਾਂ ਲੇਖ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਹੋਣਗੇ। ਇਨ੍ਹਾਂ ਲਿਖਾਈ-ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …