Breaking News
Home / ਕੈਨੇਡਾ / ਸੰਜੂ ਗੁਪਤਾ ਨੇ 9 ਨਵੰਬਰ ਨੂੰ ਵਾਟਰਲੂ ਵਿਖੇ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰਨ ਵਿਚ ਲਿਆ ਹਿੱਸਾ

ਸੰਜੂ ਗੁਪਤਾ ਨੇ 9 ਨਵੰਬਰ ਨੂੰ ਵਾਟਰਲੂ ਵਿਖੇ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰਨ ਵਿਚ ਲਿਆ ਹਿੱਸਾ

ਵਾਟਰਲੂ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਵਾਟਰਲੂ ਵਿਖੇ 9 ਨਵੰਬਰ ਦਿਨ ਸ਼ਨੀਵਾਰ ਨੂੰ ਹੋਈ ‘ਰੀਮੈਂਬਰੈਂਸ ਡੇਅ’ ਨੂੰ ਸਮਰਪਿਤ 11 ਕਿਲੋਮੀਟਰ ਰੇਸ ਵਿਚ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਦੌੜ ਵਿਚ 190 ਦੌੜਾਕ ਸ਼ਾਮਲ ਸਨ ਜਿਨ੍ਹਾਂ ਵਿੱਚੋਂ 76 ਮਰਦ ਅਤੇ 114 ਇਸਤਰੀਆਂ ਸਨ। ਸੰਜੂ ਗੁਪਤਾ ਨੇ ਇਹ ਦੌੜ 1 ਘੰਟਾ 15 ਮਿੰਟ 33 ਸਕਿੰਟ ਵਿਚ ਸੰਪੰਨ ਕੀਤੀ ਅਤੇ ਉਹ ਓਵਰਆਲ 176ਵੇਂ ਸਥਾਨ ‘ਤੇ ਆਇਆ, ਜਦ ਕਿ ਮਰਦ ਦੌੜਾਕਾਂ ਵਿਚੋਂ ਉਸ ਦਾ 72ਵਾਂ ਨੰਬਰ ਸੀ। ਇਨ੍ਹਾਂ ਦੌੜਾਂ ਵਿਚ ਸਥਾਨ ਪ੍ਰਾਪਤੀ ਏਨੀ ਮਹੱਤਵਪੂਰਨ ਨਹੀਂ ਹੈ ਜਿਨ੍ਹਾਂ ਇਨ੍ਹਾਂ ਵਿਚ ਭਾਗ ਲੈਣਾ ਅਹਿਮੀਅਤ ਰੱਖਦਾ ਹੈ। ਇਹ ਦੌੜ ਤਾਂ ਵੈਸੇ ਵੀ ‘ਰੀਮੈਂਬਰੈਂਸ ਡੇਅ’ ਨੂੰ ਸਮੱਰਪਿਤ ਸੀ ਜਿਹੜੀ ਕਿ ਵੱਖ-ਵੱਖ ਜੰਗਾਂ ਵਿਚ ਸ਼ਹੀਦ ਹੋਏ ਫ਼ੌਜੀ ਸਿਪਾਹੀਆਂ ਦੀ ਮਾਣਮੱਤੀ ਯਾਦ ਤਾਜ਼ਾ ਕਰਾਉਂਦੀ ਹੈ। ਇਹ ਸੰਜੂ ਦੀ ਇਸ ਸਾਲ 2019 ਦੀ 49ਵੀਂ ਦੌੜ ਸੀ ਅਤੇ ਉਸ ਦਾ ਟੀਚਾ ਇਸ ਸਾਲ 55 ਦੌੜਾਂ ਦੌੜਨ ਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …