2.4 C
Toronto
Friday, December 19, 2025
spot_img
Homeਕੈਨੇਡਾਟੀਪੀਏਆਰ ਕਲੱਬ ਨੇ ਕ੍ਰਿਸਮਸ ਪਾਰਟੀ ਤੇ ਸਲਾਨਾ ਸਮਾਗਮ ਸਾਂਝੇ ਮਨਾਏ

ਟੀਪੀਏਆਰ ਕਲੱਬ ਨੇ ਕ੍ਰਿਸਮਸ ਪਾਰਟੀ ਤੇ ਸਲਾਨਾ ਸਮਾਗਮ ਸਾਂਝੇ ਮਨਾਏ

ਕਈ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ, ਤੇਜ਼-ਤਰਾਰ ਮੈਰਾਥਨ ਦੌੜਾਕਾਂ ਤੇ ਵਾਲੰਟੀਅਰਾਂ ਨੂੰ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 13 ਦਸੰਬਰ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਨੇ ਕ੍ਰਿਸਮਸ ਪਾਰਟੀ ਅਤੇ ਸਲਾਨਾ ਸਮਾਗਮ ਨੂੰ ਸਾਂਝੇ ਤੌਰ ‘ਤੇ ਬਰੈਂਪਟਨ ਸਥਿਤ ‘ਸਤਿਕਾਰ ਬੈਂਕੁਇਟ ਹਾਲ’ ਵਿੱਚ ਮਨਾਇਆ ਗਿਆ। ਸ਼ਾਮ ਦੇ ਸੱਤ ਵਜੇ ਆਰੰਭ ਹੋਇਆ ਇਹ ਸਮਾਗ਼ਮ ਰਾਤ ਦੇ 11.00 ਵਜੇ ਤੱਕ ਚੱਲਿਆ। ਕਲੱਬ ਦੇ ਮੈਂਬਰਾਂ ਤੇ ਸਪੌਸਰਾਂ ਤੋਂ ਇਲਾਵਾ ਇਸ ਸਮਾਗ਼ਮ ਵਿੱਚ ਓਨਟਾਰੀਓ ਪ੍ਰੋਵਿੰਸ ਦੇ ਐੱਮ.ਪੀ.ਪੀਜ਼. ਅਮਰਜੋਤ ਸਿੰਘ ਸੰਧੂ ਤੇ ਹਰਦੀਪ ਸਿੰਘ ਗਰੇਵਾਲ, ਬਰੈਂਪਟਨ ਸਿਟੀ ਕੌਂਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਸਕੂਲ-ਟਰੱਸਟੀ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਪਰਸਨ ਸਤਪਾਲ ਸਿੰਘ ਜੌਹਲ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਜੰਗੀਰ ਸੈਂਹਬੀ ਤੇ ਕਈ ਹੋਰ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਮੂਲੀਅਤ ਕੀਤੀ ਗਈ।
ਮੈਂਬਰਾਂ ਤੇ ਮਹਿਮਾਨਾਂ ਵੱਲੋਂ ਸਨੈਕਸ ਵਗ਼ੈਰਾ ਲੈਣ ਤੋਂ ਬਾਅਦ ਲੱਗਭੱਗ ਸੱਤ ਵਜੇ ਕਲੱਬ ਦੇ ਸਰਗਰਮ ਮੈਂਬਰ ਮਨਜੀਤ ਸਿੰਘ ਨੋਟਾ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪ-ਰੇਖਾ ਬਾਰੇ ਦੱਸਿਆ ਗਿਆ। ਨਾਲ ਹੀ ਉਨ÷ ਾਂ ਵੱਲੋਂ ਜਸਵਿੰਦਰ ਉਰਫ਼ ਜੱਸੀ ਧਾਲੀਵਾਲ ਨੂੰ ਮੰਚ-ਸੰਚਾਲਕ ਵਜੋਂ ਸਮਾਗ਼ਮ ਦੀ ਕਾਰਵਾਈ ਚਲਾਉਣ ਲਈ ਬੇਨਤੀ ਕੀਤੀ ਗਈ, ਜਿਨ÷ ਾਂ ਨੇ ਸੱਭਤੋਂ ਪਹਿਲਾਂ ਕਲੱਬ ਦੀ ਚੁਣੀ ਗਈ ਨਵੀਂ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਅਤੇ ਉਨ÷ ਾਂ ਦੀ ਜਾਣ-ਪਛਾਣ ਸਰੋਤਿਆਂ ਨਾਲ ਕਰਵਾਈ।
ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਰਿੰਦਰ ਸਿੰਘ ਨਾਗਰਾ ਏਹਨੀਂ ਦਿਨੀਂ ਪੰਜਾਬ ਗਏ ਹੋਣ ਕਾਰਨ ਇਹ ਸਮਾਗ਼ਮ ਉਪ-ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਚੱਲਿਆ। ਉਨ÷ ਾਂ 81 ਸਾਲਾ ਇੰਜੀ. ਈਸ਼ਰ ਸਿੰਘ ਚਾਹਲ, ਜੋ ਇਸ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਹਨ, ਨੂੰ ਕਲੱਬ ਵੱਲੋਂ ਸਰਪ੍ਰਸਤ ਬਣਨ ‘ਤੇ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਕਲੱਬ ਉਨ÷ ਾਂ ਦੀ ਅਗਵਾਈ ਹੇਠ ਅੱਗੋਂਹੋਰ ਬੁਲੰਦੀਆਂ ਨੂੰ ਛੂਹੇਗੀ। ਇਸਦੇ ਨਾਲ ਹੀ ਕਲੱਬ ਦੇ ਨਵੇਂ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ÷ ਾਂ ਕਲੱਬ ਦੇ ਮੈਂਬਰਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਜਾਣਕਾਰੀਸਰੋਤਿਆਂ ਨਾਲ ਸਾਂਝੀ ਕੀਤੀ। ਇਸ ਦੌਰਾਨ ਤੇਜ਼-ਤਰਾਰ ਮੈਰਾਥਨ ਦੌੜਾਕਾਂ ਜਸਵੀਰ ਸਿੰਘ ਖਹਿਰਾ ਤੇ ਜਸਵਿੰਦਰ ਧਾਲੀਵਾਲ ਨੂੰ ‘ਫੁੱਲ ਮੈਰਾਥਨ’ ਵਿਚ ਵਧੀਆ ਕਾਰਗ਼ੁਜ਼ਾਰੀ ਵਿਖਾਉਣ (ਸਮਾਂ: ਕ੍ਰਮਵਾਰ ਪੂਰੇ ਤਿੰਨ ਘੰਟੇ ਤੇ 3 ਘੰਟੇ 48 ਮਿੰਟ 27 ਸਕਿੰਟ) ਅਤੇ ਸੂਰਤ ਸਿੰਘ ਚਾਹਲ ਨੂੰ ‘ਸਿਕਸ-ਸਟਾਰ ਮੈਰਾਥਨ ਇੰਟਰਨੈਸ਼ ਪੂਰੇ ਕਰਨ ਅਤੇ ਫੁੱਲ ਮੈਰਾਥਨ 3 ਘੰਟੇ 10 ਮਿੰਟ ਵਿੱਚ ਲਗਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕਲੱਬ ਦੇ ਵਾਲੰਟੀਅਰਾਂ ਰਾਕੇਸ਼ ਕੁਮਾਰ, ਸੁਖਦੇਵ ਸਿਧਵਾਂ ਤੇ ਤਜਿੰਦਰ ਗਰੇਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਉਪਰੰਤ, ਮੰਚ-ਸੰਚਾਲਕ ਵੱਲੋਂ ਐੱਮ.ਪੀ.ਪੀ. ਅਮਰਜੋਤ ਸੰਧੂ ਨੂੰ ਮੰਚ ‘ਤੇ ਆਉਣ ਲਈ ਬੇਨਤੀ ਕੀਤੀ ਗਈ, ਜਿਨ÷ ਾਂ ਨੇ ਕਲੱਬ ਦੀ ਸ਼ਾਨਦਾਰ ਕਾਰਗ਼ੁਜ਼ਾਰੀ ਲਈ ਇਸ ਨੂੰ ਵਧਾਈ ਦਿੰਦਿਆਂ ਹੋਇਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ÷ ਾ ਕਿਹਾ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਅਸੈਂਬਲੀ ਇਸ ਕਲੱਬ ਦੇ ਸਰਗਰਮ ਮੈਂਬਰ ਹਰਜੀਤ ਸਿੰਘ ‘ਆਇਰਨਮੈਨ’ ਨੂੰ ਸਨਮਾਨਿਤ ਕਰਕੇ ਬੇਹੱਦ ਮਾਣ ਮਹਿਸੂਸ ਕਰ ਰਹੀ ਹੈ। ਐੱਮ.ਪੀ.ਪੀ. ਹਰਦੀਪ ਗਰੇਵਾਲ ਨੇ ਕਲੱਬ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਲੱਬ ਪਿਛਲੇ 10-12 ਸਾਲ ਤੋਂ ਸਿਹਤ ਸਬੰਧੀ ਜਾਗਰੂਕਤਾ ਲਈ ਬੜਾ ਵੱਡਾ ਯੋਗਦਾਨ ਪਾ ਰਹੀ ਹੈ। ਕਲੱਬ ਦੇ ਮੈਂਬਰ ਵੱਖ-ਵੱਖ ਦੌੜਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਹਰੇ ਹਨ। ਬਰੈਂਪਟਨ ਸਿਟੀ ਕੌਂਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕਲੱਬ ਸਮਾਜਿਕ ਜੀਵਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਬਰੈਂਪਟਨ ਸਿਟੀ ਦੇ ਸਹਿਯੋਗ ਨਾਲ ਕਰਵਾਈ ਗਈ ‘ਬਰੈਂਪਟਨ ਹਾਫ਼-ਮੈਰਾਥਨ ਈਵੈਂਟ’ ਦਾ ਹਵਾਲਾ ਦਿੰਦਿਆਂ ਹੋਇਆਂ ਉਨ÷ ਾਂ ਕਿਹਾ ਕਿ ਇਸ ਵਿੱਚ ਹਜ਼ਾਰਾਂ ਦੌੜਾਕਾਂ ਤੇ ਪੈਦਲ-ਚਾਲਕਾਂ ਨੇ ਹਿੱਸਾ ਲਿਆ ਜੋ ਬੜਾ ਸ਼ਲਾਘਾਯੋਗ ਕਦਮ ਹੈ। ਉਨ÷ ਾਂ ਸਿਟੀ ਵੱਲੋਂ ਕਲੱਬ ਨੂੰ ਹਰ ਤਰ÷ ਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ। ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਕਿਹਾ ਕਿ ਕਲੱਬ ਦੀਆਂ ਸਰਗਰਮੀਆਂ ਅਤੀ ਸ਼ਲਾਘਾਯੋਗ ਹਨ। ਇਹ ਬਰੈਂਪਟਨ-ਵਾਸੀਆਂ ਲਈ ਸਿਹਤ ਸਬੰਧੀ ਜਾਗਰੂਕਤਾ ਦਾ ਸ਼ਾਨਦਾਰ ਹੋਕਾ ਦਿੰਦੀ ਹੈ ਅਤੇ ਉਨ÷ ਾਂ ਨੂੰ ਆਪਣੇ ਆਪ ਨੂੰ ਅਰੋਗ ਤੇ ਚੁਸਤ-ਦਰੁੱਸਤ ਰੱਖਣ ਲਈ ਪ੍ਰੇਰਿਤ ਕਰਦੀ ਹੈ।
ਪੀਲ ਡਿਸਟ੍ਰਿਕਟ ਸਕੂਲ ਦੇ ਡਿਪਟੀ ਚੇਅਰ ਤੇ ਵਾਰਡ ਨੰਬਰ 9-10 ਦੇ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਵੱਲੋਂ ਆਪਣੇ ਸੰਬੋਧਨ ਦੌਰਾਨ ਸਕੂਲੀ ਪੜ÷ ਾਈ ਦੇ ਨਾਲ-ਨਾਲ ਵਿਦਿਆਰਥੀਆਂ ਲਈ ਖੇਡਾਂ ਵਿੱਚ ਭਾਗ ਲੈਣ ਦੀ ਅਹਿਮੀਅਤ ਉੱਪਰ ਵੀ ਜ਼ੋਰ ਦਿੱਤਾ ਗਿਆ। ਉਨ÷ ਾਂ ਦੱਸਿਆ ਕਿ ਬਰੈਂਪਟਨ ਦੇ ਕੁਝ ਸਕੂਲਾਂ ਵਿੱਚ ਇਸ ਸਾਲ ਪਹਿਲੀ ਵਾਰ ਵਿਦਿਆਰਥੀਆਂ ਦੇ ਕਬੱਡੀ ਦੇ ਮੈਚ ਕਰਵਾਉਣ ਤੋਂ ਬਾਅਦਉਨ÷ ਾਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਕੂਲਾਂ ਵਿੱਚ ਭੰਗੜੇ ਦੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ ਹਨ, ਜਿਨ÷ ਾਂ ਵਿੱਚ ਵਿਦਿਆਰਥੀਆਂ ਨੇ ਬੜੇ ਸ਼ੌਕ ਨਾਲ ਭਾਗ ਲਿਆ ਹੈ।
ਕਲੱਬ ਦੇ ਸਰਗਰਮ ਮੈਂਬਰ ਨਰਿੰਦਰਪਾਲ ਬੈਂਸ ਕਲੱਬ ਦੇ ਇਤਿਹਾਸ ਅਤੇ ਇਸਦੀ ਕਾਰਗੁਜ਼ਾਰੀ ਨੂੰ ਸੰਖੇਪ ਵਿੱਚ ਦੱਸਦਿਆਂ ਹੋਇਆਂ ਕਿਹਾ ਕਿ ਕਲੱਬ ਦੇ ਥੋੜ÷ ੇ ਹੀ ਸਮੇਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਇਸ ਤਰ÷ ਾਂ ਆਪਣਾ ਨਾਂ ਨਾਮਵਰ ਖੇਡ-ਕਲੱਬਾਂ ਵਿੱਚ ਦਰਜ ਕਰਵਾ ਲਿਆ ਹੈ। ਇਸ ਦੇ ਮੈਂਬਰ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਦੌੜਾਂ ਦੇ ਈਵੈਂਟਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਨ÷ ਾਂ ਵਿੱਚ ਵਧੀਆ ਸਥਾਨਾਂ ‘ਤੇ ਆਉਂਦੇ ਹਨ। ਇਸ ਦੀ ਪ੍ਰੋੜ÷ ਤਾ ਕਰਦਿਆਂ ਹੋਇਆਂ ਕਲੱਬ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ 2012 ਵਿੱਚ 5-6 ਜਣਿਆਂ ਨੇ ਇਕੱਠੇ ਦੌੜਨਾ ਸ਼ੁਰੂ ਕੀਤਾ ਸੀ, ਜਿਸ ਨੂੰ ਨਿਯਮਤ ਰੂਪ ਵਿੱਚ ਸ਼ਨੀਵਾਰ ਤੇ ਐਤਵਾਰ ਦੌੜਦਿਆਂ ਹੋਇਆਂ ਉਸ ਤੋਂ ਅਗਲੇ ਸਾਲ 2013 ਵਿੱਚ ਇਹ ਕਲੱਬ ਹੋਂਦ ‘ਚ ਆ ਗਈ ਜੋ ਹੁਣ 100 ਤੋਂ ਵੀ ਵਧੇਰੇ ਮੈਂਬਰਾਂ ਦੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਕੇਵਲ ਬਰੈਂਪਟਨ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਜੀਟੀਏ ਦੇ ਦੂਰ-ਦੁਰੇਢੇ ਦੇ ਸ਼ਹਿਰਾਂ ਵਿੱਚ ਵੀ ਵਧੀਆ ਕਾਰਗ਼ੁਜ਼ਾਰੀ ਦਾ ਪ੍ਰਦਰਸ਼ਨ ਕਰ ਰਹੀ ਹੈ।ਉਨ÷ ਾਂ ਕਲੱਬ ਦੇ ਨਵ-ਨਿਯੁੱਕਤ ਸਰਪ੍ਰਸਤ ਇੰਜੀ. ਈਸ਼ਰ ਸਿੰਘ ਹੋਰਾਂ ਦੀ ਸ਼ਖ਼ਸੀਅਤ, ਉਨ÷ ਾਂ ਦੇ ਪੰਜਾਬ ਦੇ ਪਿਛੋਕੜ ਅਤੇ ਸਭਾ ਦੇ ਸੱਭ ਤੋਂ ਉਚੇਰੇ ਇਸ ‘ਪਦ’ ਲਈ ਯੋਗ ਵਿਅੱਕਤੀ ਦੀ ਸਹੀ ਚੋਣ ਬਾਰੇ ਵੀ ਗੱਲ ਕੀਤੀ।
ਇਸ ਮੌਕੇ ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ‘ਗਰੈਟਰ ਟੋਰਾਂਟੋ ਮੌਰਟਗੇਜ’ ਦੇ ਮੁੱਖ-ਸੰਚਾਲਕ ਤੇ ਉੱਘੇ ਨਾਟ-ਕਰਮੀ ਬਲਜਿੰਦਰ ਲੇਲਣਾ ਅਤੇ ਕਲੱਬ ਦੇ ਮੈਂਬਰਾਂ, ਜਸਵੀਰ ਸਿੰਘ ਪਾਸੀ, ਕਰਮਜੀਤ ਗਿੱਲ, ਅਰੁਨ ਗੁਪਤਾ ਤੇ ਜੱਸੀ ਭੁੱਲਰ ਵੱਲੋਂ ਵੀ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਸਮਾਗਮ ਦੇ ਅਖ਼ੀਰ ਵੱਲ ਵੱਧਦਿਆਂ ਕਲੱਬ ਦੇ ਸਰਪ੍ਰਸਤ ਇੰਜੀ. ਈਸ਼ਰ ਸਿੰਘ ਵੱਲੋਂ ਇਹ ਮਾਣ ਬਖ਼ਸ਼ਣ ਲਈ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਨੂੰ ਸੰਖੇਪ-ਰੂਪ ਦਿੰਦੇ ਹੋਏਕਲੱਬ ਦੇ ਸਪਾਂਸਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਦਿਆਂ ਉਨ÷ ਾਂ ਕਿਹਾ ਕਿ ਇਨ÷ ਾਂ ਸੱਭਨਾਂ ਦੇ ਸਹਿਯੋਗ ਸਦਕਾ ਹੀ ਇਹ ਕਲੱਬ ਸਿਹਤ ਆਰੋਗਤਾ ਦਾ ਸੁਨੇਹਾ ਦਿੰਦੀ ਹੋਈ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਉਨ÷ ਾਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਉਨ÷ ਾਂ ਦੀ ਸਮੁੱਚੀ ਟੀਮ ਦਾ ਇਸ ਸੁਚੱਜੇ ਸਮਾਗ਼ਮ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੰਚ ਦਾ ਸੰਚਾਲਣ ਜੱਸੀ ਧਾਲੀਵਾਲ ਵੱਲੋਂ ਪ੍ਰੋਫ਼ੈਸ਼ਨਲ ਢੰਗ ਨਾਲ ਬਾਖ਼ੂਬੀ ਕੀਤਾ ਗਿਆ। ਉਪਰੰਤ, ਖਾਣ-ਪੀਣ ਦਾ ਸਿਲਸਿਲਾ ਤੇਜ਼ੀ ਫੜ ਗਿਆ ਜੋ ਰਾਤ ਦੇ ਗਿਆਰਾਂ ਵਜੇ ਤੱਕ ਚੱਲਦਾ ਰਿਹਾ।

RELATED ARTICLES
POPULAR POSTS