Breaking News
Home / ਕੈਨੇਡਾ / ਵਿਸ਼ਵ ਰੰਗਮੰਚ ਦਿਵਸ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ

ਵਿਸ਼ਵ ਰੰਗਮੰਚ ਦਿਵਸ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ

ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਉਕਤ ਦਿਨ ਨੂੰ ਬਰੈਂਪਟਨ ਸ਼ਹਿਰ ਦੇ ਬਰੈਂਮਲੀ ਸਿਟੀ ਸੈਂਟਰ ਸਥਿੱਤ ਲੈਸਟਰ ਬੀ ਪੀਅਰਸਨ ਥੀਏਟਰ ਵਿੱਚ ਸਮਾਰੋਹ ਸ਼ਾਮ ਦੇ 3 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਦੋ ਨਾਟਕਾਂ ਦਾ ਮੰਚਣ ਕੀਤਾ ਜਾਵੇਗਾ। ਪਹਿਲਾ ਨਾਟਕ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪਾਲੀ ਭੁਪਿੰਦਰ ਦਾ ਲਿਖਿਆ  ਬਲਜਿੰਦਰ ਲੇਲਨਾ ਦੇ ਨਿਰਦੇਸ਼ਨ ਹੇਠ ‘ਇੱਕ ਸੁਪਨੇ ਦਾ ਰਾਜਨੀਤਿਕ ਕਤਲ’ ਦਾ ਮੰਚਣ ਹੋਵੇਗਾ ਜਦ ਕਿ ਦੂਸਰਾ ਨਾਟਕ ‘ਹੈਟਸ-ਅੱਪ’ ਵੱਲੋਂ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ‘ਨਵਾਂ ਜਨਮ’ ਖ਼ੇਡਿਆ ਜਾਵੇਗਾ। ਇਸ ਨਾਟ-ਮੇਲੇ ਵਿੱਚ ਹਰ ਸਾਲ ਦੀ ਤਰਾਂ ਪੰਜਾਬੀ ਰੰਗਮੰਚ ਖ਼ੇਤਰ ਵਿੱਚ ਜਿਕਰਯੋਗ ਕੰਮ ਕਰਨ ਵਾਲੀ ਸ਼ਖ਼ਸ਼ੀਅਤ ਨੂੰ ‘ਸਾਲਾਨਾ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ‘ਵਿਸ਼ਵ ਰੰਗਮੰਚ ਦਿਵਸ’ ਸਮਾਰੋਹ ਲਈ ਟੋਰਾਂਟੋ ਖ਼ੇਤਰ ਵਿੱਚ ਕੰਮ ਕਰ ਰਹੀਆਂ ਲੋਕ-ਪੱਖੀ ਜਥੇਬੰਦੀਆਂ ਤੇ ਸਮੂਹ ਨਾਟ-ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ। ਇਸ ਸਮਾਗਮ ਨੂੰ ਸਪਾਂਸਰ ਕਰਨ ਜਾਂ ਟਿਕਟਾਂ ਆਦਿ ਲਈ ਹੀਰਾ ਰੰਧਾਵਾ ਨਾਲ 416-319-0551, ਸ਼ਿੰਗਾਰਾ ਸਮਰਾ ਨਾਲ 416-710-2615 ਜਾਂ ਬਲਜਿੰਦਰ ਲੇਲਨਾ ਨਾਲ 416-671-1555 ਆਦਿ ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …