ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਵਿਖੇ ਸਾਲਾਨਾ ਓਲੰਪਿਕ ਡੇ ਅਯੋਜਿਤ ਕੀਤਾ ਗਿਆ। ਹਰ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਸਿਹਤ ਦੇ ਨਾਲ -ਨਾਲ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਖਾਲਸਾ ਕਮਿਉਨਿਟੀ ਸਕੂਲ ਵਿੱਚ ਸਾਰਾ ਸਾਲ ਵੱਖ -ਵੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ । ਸਾਰੇ ਸਕੂਲ ਨੂੰ ਚਾਰ ਹਾਊਸਜ਼ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ) ਵਿੱਚ ਵੰਡਿਆ ਹੋਇਆ ਹੈ। ਵਿਦਿਆਰਥੀਆਂ ਨੂੰ ਸਾਰਾ ਸਾਲ ਬਾਸਕਟਬਾਲ, ਸੌਕਰ, ਬਾਲ ਹਾਕੀ, ਕਰੌਸ ਕੰਟਰੀ ਆਦਿ ਖੇਡਾਂ ਕਰਵਾਈਆ ਜਾਂਦੀਆਂ ਹਨ। ਬਾਹਰ ਖੇਡਣ ਵਾਲੀਆਂ Leagues (Indoor soccer, Outdoor soccer, Ball hockey, Cross country, Flag football ) ਆਦਿ ਵਿੱਚ ਵੀ ਵਿਦਿਆਰਥੀ ਦੂਜੇ ਸਕੂਲਾਂ ਨਾਲ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ । ਅੱਜ ਦੇ ਪ੍ਰੋਗਰਾਮ ਦੀ ੋਪੲਨਨਿਗ ਚੲਰੲਮੋਨੇ ਸਕੂਲ ਦੇ ਬੈਂਡ ਨਾਲ ਕੀਤੀ ਗਈ। ਜਿਸ ਵਿੱਚ ਗ੍ਰੇਡ 3 ਅਤੇ 4 ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ, ਰੰਗ ਬਰੰਗੇ ਕੱਪੜਿਆਂ ਵਿੱਚ ਕਈ ਤਰਾਂ ਦੀਆ ਡਰਿੱਲਜ਼ ਕੀਤੀਆਂ ਅਤੇ Staff / Students ਵਿਚਕਾਰ ਸੋਕਰ ਦਾ ਮੈਚ ਹੋਇਆ। ਗ੍ਰੇਡ 6 ਤੋਂ 8 ਤੱਕ ਦੇ ਵਿਦਿਆਰਥੀਆਂ ਵਿਚਕਾਰ Tug of war ਕਰਵਾਇਆ ਗਿਆ। ਅੰਤ ਵਿੱਚ ਸਕੂਲ ਦੀ ਟਰਾਫੀ ਜੇਤੂ ਹਾਊਸ ਨੂੰ ਦਿੱਤੀ ਗਈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …