-13.4 C
Toronto
Thursday, January 29, 2026
spot_img
Homeਕੈਨੇਡਾਜੋ ਲੀ ਨੇ ਫੰਡ ਇਕੱਠਾ ਕਰਨ ਲਈ ਕੀਤੀ ਪੈਦਲ ਯਾਤਰਾ

ਜੋ ਲੀ ਨੇ ਫੰਡ ਇਕੱਠਾ ਕਰਨ ਲਈ ਕੀਤੀ ਪੈਦਲ ਯਾਤਰਾ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਜੋ ਲੀ ਸਨਾਤਨ ਮੰਦਿਰ ਕਲਚਰਲ ਸੈਂਟਰ ਲਈ ਫੰਡ ਇਕੱਠਾ ਕਰਨ ਲਈ 7 ਕਿਲੋਮੀਟਰ ਪੈਦਲ ਤੁਰੇ। ਇਸ ਪ੍ਰੋਗਰਾਮ ਵਿੱਚ ਹਰ ਵਰਗ ਦੇ ਵਿਅਕਤੀਆਂ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਨੇ ਵੀ ਹਿੱਸਾ ਲਿਆ। ਜੋ ਲੀ ਸਿਰਫ਼ ਇਕੱਲੇ ਕੌਂਸਲਰ ਸਨ ਜਿਨ੍ਹਾਂ ਨੇ ਭਾਈਚਾਰੇ ਦੇ ਲੋਕਾਂ ਨਾਲ ਸਫਰ ਦਾ ਪੂਰਾ ਪੈਂਡਾ ਤੈਅ ਕੀਤਾ। ਇਹ ਯਾਤਰਾ ਮਾਰਖਾਮ ਵਿੱਚ ਸਥਿਤ ਸੈਂਟਰ ਤੋਂ ਸ਼ੁਰੂ ਹੋਈ। ਇਸਦਾ ਮਕਸਦ ਜਿੱਥੇ ਮੰਦਿਰ ਦੀ ਮੁਰੰਮਤ ਲਈ ਫੰਡ ਇਕੱਠਾ ਕਰਨਾ ਸੀ, ਉੱਥੇ ਨਾਲ ਹੀ ਸਮੁਦਾਇਕ ਏਕਤਾ, ਕਸਰਤ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਭਾਵਨਾ ਪੈਦਾ ਕਰਨਾ ਸੀ।

RELATED ARTICLES
POPULAR POSTS