-3.4 C
Toronto
Monday, December 1, 2025
spot_img
Homeਕੈਨੇਡਾਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ 'ਲੋਹੜੀ ਗਾਲਾ ਨਾਈਟ' 15 ਜਨਵਰੀ ਨੂੰ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਜਨਵਰੀ ਨੂੰ

logo-2-1-300x105-3-300x105ਬਰੈਂਪਟਨ/ਡਾ.ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ।
ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 ਵਜੇ ਰੱਖਿਆ ਗਿਆ ਹੈ ਅਤੇ ਇਸ ਦੀ ਤਿਆਰੀ ਸਬੰਧੀ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਸਮਾਗ਼ਮ ਵਿੱਚ ਜਿੱਥੇ ਲੋਹੜੀ ਦੇ ਤਿਉਹਾਰ ਨਾਲ ਜੁੜੀਆਂ ਨਿਆਮਤਾਂ ਰਿਉੜੀਆਂ, ਮੂੰਗਫ਼ਲੀਆਂ ਆਦਿ ਸਾਂਝੀਆਂ ਕੀਤੀਆਂ ਜਾਣਗੀਆਂ, ਉੱਥੇ ਸ਼ਾਨਦਾਰ ਸਨੈਕਸ ਅਤੇ ਸੁਆਦਲੇ ਖਾਣੇ ਦਾ ਵੀ ਵਧੀਆ ਪ੍ਰਬੰਧ ਹੋਵੇਗਾ। ਇਸ ਲੋਹੜੀ ਗਾਲਾ ਨਾਈਟ ਵਿੱਚ ਹਰ ਵਰਗ ਦੇ ਮਹਿਮਾਨਾਂ ਲਈ ਭਰਪੂਰ ਮਨੋਰੰਜਨ ਦੀਆਂ ਆਈਟਮਾਂ ਹੋਣਗੀਆਂ ਜਿਨ੍ਹਾਂ ਵਿੱਚ ਜਾਗੋ, ਗਿੱਧਾ, ਭੰਗੜਾ, ਬੱਚਿਆਂ ਦੀਆਂ ਖੇਡਾਂ, ਕਪਲ-ਡਾਂਸ ਵਗ਼ੈਰਾ ਸ਼ਾਮਲ ਹਨ। ਨਵੇਂ ਵਿਆਹੇ ਜੋੜਿਆਂ ਅਤੇ ਨਵ-ਜੰਮੇਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਟੌਮੀ ਵਾਲੀਆ, ਵਿਸ਼ ਵਾਲੀਆ, ਜੱਸ ਵਾਲੀਆ, ਅਮਰਦੀਪ ਵਾਲੀਆ, ਕੰਵਰਦੀਪ ਸਿੰਘ ਵਾਲੀਆ ਅਤੇ ਮਹਿੰਦਰ ਸਿੰਘ ਵਾਲੀਆ ਆਦਿ ਸ਼ਾਮਲ ਹੋਏ। ਇਸ ਲੋਹੜੀ ਸਮਾਗ਼ਮ ਲਈ ਟਿਕਟਾਂ ਅਤੇ ਹੋਰ ਜਾਣਕਾਰੀ ਲਈ ਕਿੰਗ ਵਾਲੀਆ ਨੂੰ 416-804-4122, ਟੌਮੀ ਵਾਲੀਆ ਨੂੰ 647-242-8100 ਜਾਂ ਵਿਸ਼ ਵਾਲੀਆ ਨੂੰ 416-629-8588 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS