-8.4 C
Toronto
Saturday, December 27, 2025
spot_img
Homeਕੈਨੇਡਾਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹੇਗਾ ਉਨਟਾਰੀਓ

ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹੇਗਾ ਉਨਟਾਰੀਓ

ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਹੇ ਹਨ। ਇਨ੍ਹਾਂ ਬਾਰਡਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਜ਼ਮੀਨੀ ਰਸਤੇ ਤੇ ਪਾਣੀ ਰਾਹੀਂ ਇੰਟਰਪ੍ਰੋਵਿੰਸ਼ੀਅਲ ਟਰੈਵਲ ਦੀ ਇਜਾਜ਼ਤ ਮਿਲ ਜਾਵੇਗੀ।
ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਸਰਹੱਦੀ ਪਾਬੰਦੀਆਂ ਸਬੰਧੀ ਆਰਡਰ ਬੁੱਧਵਾਰ ਨੂੰ ਰਾਤੀਂ 12:01 ਉੱਤੇ ਖਤਮ ਹੋਣ ਹੋ ਗਿਆ ਹੈ ਤੇ ਓਨਟਾਰੀਓ ਵਿੱਚ ਦਾਖਲ ਹੋਣ ਵਾਲਿਆਂ ਨੂੰ ਪ੍ਰੋਵਿੰਸ ਵਿੱਚ ਲਾਗੂ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰਨਾ ਹੋਵੇਗਾ। ਆਖਰੀ ਵਾਰੀ ਉਨਟਾਰੀਓ ਨੇ ਇਨ੍ਹਾਂ ਸਰਹੱਦੀ ਪਾਬੰਦੀਆਂ ਵਿੱਚ 29 ਮਈ ਨੂੰ ਵਾਧਾ ਕੀਤਾ ਸੀ ਜੋ ਕਿ ਬੁੱਧਵਾਰ ਨੂੰ ਮੁੱਕ ਗਈਆਂ। ਸੱਭ ਤੋਂ ਪਹਿਲਾਂ ਇਹ ਪਾਬੰਦੀਆਂ 16 ਅਪਰੈਲ, 2021 ਨੂੰ ਲਾਈਆਂ ਗਈਆਂ ਸਨ। ਇਸ ਸਮੇਂ ਪ੍ਰੋਵਿੰਸ ਆਪਣੇ ਰੀਓਪਨਿੰਗ ਪਲੈਨ ਦੇ ਪਹਿਲੇ ਪੜਾਅ ਉੱਤੇ ਹੈ। ਪ੍ਰੋਵਿੰਸ ਦੇ ਅਧਿਕਾਰੀ ਦੂਜਾ ਪੜਾਅ 2 ਜੁਲਾਈ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਦੌਰਾਨ ਕਿਊਬਿਕ ਸਰਕਾਰ ਨੇ ਗੈਟਿਨਿਊ ਤੇ ਵੈਸਟਰਨ ਕਿਊਬਿਕ ਵਿੱਚ ਪਾਬੰਦੀਆਂ ਵਿੱਚ ਹੋਰ ਢਿੱਲ ਦੇ ਦਿੱਤੀ। ਇਸ ਤਹਿਤ ਇੰਡੋਰ ਇਕੱਠ ਤੇ ਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਨੀਟੋਬਾ ਵਿੱਚ ਵੀ ਕੋਵਿਡ-19 ਦੇ ਮਾਮਲੇ ਘਟੇ ਹਨ ਤੇ ਇਸ ਪ੍ਰੋਵਿੰਸ ਵਿੱਚ ਵੀ ਕੁੱਝ ਪਾਬੰਦੀਆਂ ਵਿੱਚ ਰਿਆਇਤ ਦਿੱਤੀ ਜਾਵੇਗੀ।

RELATED ARTICLES
POPULAR POSTS