ਮਾਲਟਨ : ਬੀਤੇ ਐਤਵਾਰ 28 ਅਗਸਤ, 2016 ਨੂੰ ਕਨੇਡਾ ਦੇ ਮਸ਼ਹੁਰ ਟੀਵੀ ਹੋਸਟ ਅਤੇ ਪੰਜਾਬੀ ਦੇ ਉਘੇ ਲੇਖਕ ਇਕਬਾਲ ਮਾਹਲ ਦੀ ਕਿਤਾਬ ‘ਪੰਜਾਬੀ ਮਾਂ ਦਾ ਸਰਵਣ ਪੁਤਰ ਇਕਬਾਲ ਮਾਹਲ’ ਲੇਖਕਾਂ ਦੇ ਭਾਵਪੂਰਣ ਇਕੱਠ ਵਿਚ ਰੀਲੀਜ਼ ਕੀਤੀ ਗਈ। ਸਭਾ ਵਿਚ ਤਕਰੀਬਨ 50 ਦੇ ਆਸ ਪਾਸ ਮਹਿਮਾਨ ਹਾਜਰ ਹੋਏ ਜਿਨ੍ਹਾਂ ਵਿਚ ਉਹ ਲੇਖਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਸ ਕਿਤਾਬ ਵਿਚ ਆਪਣੀਆਂ ਲਿਖਤਾ ਦੇਕੇ ਹਿਸਾ ਪਾਇਆ ਸੀ। ਕੁਝ ਹੀ ਦੇਰ ਪਹਿਲਾਂ ਮਾਹਲ ਸਾਹਿਬ ਨੂੰ ‘ਸਵੈਚਾਲਕ ਸੇਵਾ ਦਲ’ ਵਲੋਂ ‘ਪੰਜਾਬੀ ਦਾ ਸਰਬ ਸਰੇਸ਼ਟ ਵਾਰਤਿਕ ਲਿਖਾਰੀ’ ਹੋਣ ਵਜੋਂ ਅਵਾਰਡ ਦਿਤਾ ਗਿਆ ਸੀ। ਤਿੰਨ ਮਹੀਨਿਆ ਦੇ ਵਕਫੇ ਵਿਚ ਮਾਹਲ ਸਾਹਿਬ ਦੀ ਇਹ ਦੂਸਰੀ ਵਾਰ ਇਜ਼ਤ ਅਫਜ਼ਾਈ ਹੋਈ ਹੈ। ਕਿਤਾਬ ਦੇ ਸੰਪਾਦਕ ਗੁਰਬਖਸ਼ ਭੰਡਾਲ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਬਰੈਂਪਟਨ ਪਹੁੰਚੇ। ਉਸੇ ਦਿਨ 2 ਵਜੇ ਉਹ ਵਾਪਿਸ ਵੀ ਚਲੇ ਗਏ। ਸਭਾ ਦਾ ਆਗਾਜ਼ ਪਾਕਿਸਤਾਨ ਤੋਂ ਆਏ ਗਾਇਕ ਮੋਸਿਨ-(ਮਸ਼ਹੂਰ ਗਾਇਕ ਸ਼ੌਕਤ ਅਲੀ ਦੇ ਫਰਜੰਦ) ਦੀਆਂ ਗਜ਼ਲਾਂ ਨਾਲ ਕੀਤਾ ਗਿਆ ਜਿਸ ਨੇ ਹੀਰ ਅਤੇ ਬੁਲੇਸ਼ਾਹ ਦੇ ਕਲਾਮਾਂ ਨਾਲ ਸਰੋਤਿਆਂ ਦਾ ਭਰਪੁਰ ਮਨੋਰੰਜਨ ਕੀਤਾ। ਸਤੀਸ਼ ਘੁਲਾਟੀ, ਗੁਰਬਖਸ਼ ਭੰਡਾਲ ਅਤੇ ਜ਼ਿਰਵੀ ਸਾਹਿਬ ਦੇ ਵਿਚਾਰਾਂ ਤੋਂ ਬਾਅਦ ਤਕਰੀਬਨ ਸਭ ਮਹਿਮਾਨਾਂ ਨੇ ਸਟੇਜ ਉਪਰ ਹਾਜਰੀ ਭਰੀ ਅਤੇ ਲੇਖਕ ਬਾਰੇ ਆਪਣੇ ਵਿਚਾਰ ਦਿਤੇ। ਬੀਬੀ ਨੀਟਾ ਬਲਵਿੰਦਰ ਜੀ ਹਮੇਸ਼ਾ ਦੀ ਤਰ੍ਹਾਂ ਮਾਹਲ ਸਾਹਿਬ ਵਲੋਂ ਪ੍ਰੋਗਰਾਮ ਨੂੰ ਹੋਸਟ ਕਰਨ ਵਾਲੇ ਸਨ।
ਇਹ ਸੁਨਹਿਰੀ ਸ਼ਾਮ
ਸ਼ਾਮ ਤਾਂ ਹਰ ਇਕ ਤੇ ਆਉਣੀ ਹੈ, ਕੀ ਬੰਦਾ, ਕੀ ਜਾਨਵਰ, ਕੀ ਰੁੱਖ ਤੇ ਕੀ ਮੌਸਮ। ਆਮ ਤੋਰ ‘ਤੇ ਅਸੀਂ ਸ਼ਾਮ ਨੂੰ ਮਾੜੇ ਜਾਂ ਢੱਲਦੇ ਰੂਪ ਵਿਚ ਵੇਖਣ ਦੇ ਹੀ ਆਦੀ ਹਾਂ। ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਜਿਸਦੀ ਸ਼ਾਮ ਪੈ ਗਈ, ਸਮਝੋ ਉਹ ਗਿਆ। ਪਰ ਅਸਲੀਅਤ ਇਸ ਤੋਂ ਉੱਲਟ ਹੈ। ਜਦ ਕੋਈ ਰਿਟਾਇਰ ਹੋ ਜਾਂਦਾ ਹੈ ਜਾਂ ਧੀ-ਪੁੰਤਰ ਕੰਮ ਸਾਂਭ ਲੈਂਦੇ ਹਨ ਤਾਂ ਸਮਝੋ, ਹੁਣ ਅਸਲੀ ਜੀਵਨ ਸ਼ੁਰੂ ਹੋਇਆ ਹੈ। ਬੇਫਿਕਰੀ ਮਨੁੱਖ ਦੀ ਸਿਹਤ ਨੂੰ ਠੀਕ ਕਰ ਦੇਂਦੀ ਹੈ। ਲਾਲਚ ਦਾ ਪੱਲਾ ਛੁੱਟ ਜਾਂਦਾ ਹੈ ਤੇ ਇਸੇ ਨਾਲ ਹੀ ਵੱਧ ਜਾਂਦਾ ਹੈ ਮਨੁੱਖਤਾ ਨਾਲ ਪਿਆਰ। ਹਰ ਸਾਥੀ ਹੁਣ ਸਾਨੂੰ ਗਾਹਕ ਨਹੀਂ, ਸਗੋਂ ਮਿੱਤਰ ਪਿਆਰਾ ਦਿੱਸਣ ਲੱਗ ਪੈਂਦਾ ਹੈ। ਹਰ ਸ਼ਾਮ ਪਿੰਡ ਤੋਂ ਦੂਰ ਕਿਸੇ ਖੂਹ ਜਾਂ ਝਿੱੜੀ ਦੀ ਥਾਂ ਤੇ ਹਮ ਉਮਰਾਂ ਦੀ ਹਰ ਸ਼ਾਮ ਸੂਰਜ ਤੋਂ ਵੀ ਸੁਨਹਿਰੀ ਹੋ ਨਿਬੜਦੀ ਹੈ। ਛੋਟੇ ਵੱਡੇ, ਸੁੱਖਾਂ ਦੁੱਖਾਂ ਦੀ ਸਾਂਝ ਇਹਨਾਂ ਨੂੰ ਸਹਿਣਯੋਗ ਕਰ ਦਿੰਦੀ ਹੈ। ਬੰਦਾ ਭਾਵੇ ਕਿਸੇ ਵੀ ਵੱਡੇ ਛੋਟੇ ਕੰਮ ਤੋਂ ਵਿਹਲਾ ਹੋਇਆ ਹੋਵੇ, ਇੱਥੇ ਆਕੇ ਨਿਰਛਲ ਤੇ ਨਿਰਮਲ ਹੋ ਜਾਂਦਾ ਹੈ। ਤਜੁਰਬਿਆਂ ਦੇ ਅਥਾਹ ਖਜ਼ਾਨੇ ਹੁੰਦੇ ਹਨ ਇਹਨਾਂ ਕੋਲ, ਪਰ ਪਿੰਡ ਦੀ ਜਵਾਨੀ ਕੋਲ ਵਕਤ ਹੀ ਨਹੀਂ ਹੁੰਦਾ ਇਹਨਾਂ ਤੋਂ ਫਾਇਦਾ ਲੈਣ ਦਾ। ਪਰ ਇਹ ਵੀ ਸੱਚ ਹੀ ਰਹਿਣਾ ਕਿ ਹਰ ਇਕ ਨੇ ਆਪਣਾ ਸੁਨਹਿਰੀ ਸਮਾਂ ਬਿਤਾਉਣ ਇੱਥੇ ਹੀ ਆਉਣਾ ਹੈ। ਜੋ ਨਹੀਂ ਆ ਸਕਣਗੇ ਉਹਨਾਂ ਦਾ ਰੱਬ ਰਾਖਾ। -ਜਨਮੇਜਾ ਸਿੰਘ ਜੌਹਲ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …