13 C
Toronto
Friday, April 3, 2026
spot_img
Homeਕੈਨੇਡਾਰੈੱਡ ਵਿੱਲੋ ਕਲੱਬ ਵਲੋਂ ਪਾਰਕਾਂ 'ਚ ਸਹੂਲਤਾਂ ਲਈ ਯਤਨ

ਰੈੱਡ ਵਿੱਲੋ ਕਲੱਬ ਵਲੋਂ ਪਾਰਕਾਂ ‘ਚ ਸਹੂਲਤਾਂ ਲਈ ਯਤਨ

logo-2-1-300x105-3-300x105ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਜੋ ਕਿ ਕਾਰਜ਼ਸ਼ੀਲ ਕਲੱਬ ਹੈ। ਇਹ ਕਲੱਬ ਸੀਨੀਅਰਜ਼ ਵਾਸਤੇ ਸਹੂਲਤਾਂ ਤੇ ਉਹਨਾ ਦੇ ਮਨੋਰੰਜਨ ਲਈ ਯਤਨ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਕਲੱਬ ਦੇ ਯਤਨਾਂ ਨਾਲ ਇਸ ਇਲਾਕੇ ਦੇ ਵਾਚਮੈਨ ਪਾਰਕ ਵਿੱਚ ਜ਼ਰੂਰਤ ਮੁਤਾਬਕ ਬੈਂਚ ਨਾ ਹੋਣ ਕਾਰਣ ਸੀਨੀਅਰਜ਼ ਦੇ ਬੈਠਣ ਲਈ ਮੁਸ਼ਕਿਲ ਹੋਣ ਕਰਕੇ ਰੈੱਡ ਵਿੱਲੋ ਕਲੱਬ ਨੇ ਇਲਾਕੇ ਦੇ ਸੀਨੀਅਰ ਹਰਕਮਲ ਸਿੰਘ ਅਤੇ ਹੋਰਨਾਂ ਦੀ ਮੰਗ ਤੇ ਯਤਨ ਆਰੰਭੇ ਤੇ ਇਸ ਵਾਰਡਨ ਦੇ ਕੌਂਸਲਰ ਪੈਟ ਫੋਰਟੀਨੀ ਨੇ ਉਹਨਾਂ ਨੂੰ ਨੇਪਰੇ ਚਾੜ੍ਹਿਆ।  ਇਸੇ ਤਰ੍ਹਾਂ ਐਨ ਨੈਸ਼ ( ਰੈੱਡ ਵਿੱਲੋ) ਪਾਰਕ ਵਿੱਚ ਬੱਚਿਆਂ ਦੀਆਂ ਰਾਈਡਜ਼ ਵਾਲੀ ਥਾਂ ਤੇ ਪਏ ਟੋਇਆਂ ਵਾਲੀ ਥਾਂ ਤੇ ਯਤਨ ਕਰ ਕੇ ਵੁੱਡ ਚਿਪਸ ਪਵਾਈ ਗਈ। ਰਾਈਡਾਂ ਅਤੇ ਬੈਂਚਾਂ ਦੀ ਟੁੱਟ ਭੱਜ ਦੀ ਮੁਰੰਮਤ ਲਈ ਯਤਨ ਕੀਤਾ। ਇਸ ਵਾਸਤੇ ਜਿੱਥੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਆਪਣੇ ਟੀਮ ਮੈਂਬਰਾਂ ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਬਲਵੰਤ ਕਲੇਰ, ਜੋਗਿੰਦਰ ਪੱਡਾ ਅਤੇ ਬਲਦੇਵ ਰਹਿਪਾ ਆਦਿ ਦੇ ਭਰਪੂਰ ਸਹਿਯੋਗ ਨਾਲ ਯਤਨ ਕਰ ਰਹੇ ਹਨ ਉੱਥੇ ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਪਰਧਾਨ ਪਰਮਜੀਤ ਬੜਿੰਗ ਵੀ ਇਸ ਸਭ ਕਾਸੇ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।

RELATED ARTICLES
POPULAR POSTS