1.4 C
Toronto
Wednesday, January 7, 2026
spot_img
Homeਕੈਨੇਡਾਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨਾ ਵਾਧਾ

ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨਾ ਵਾਧਾ

logo-2-1-300x105ਗੈਸੋਲੀਨ ਦੀ ਕੀਮਤ ਵੀ 4.3 ਸੈਂਟ ਵਧਾਈ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕਰਕੇ ਵਾਤਾਵਰਣ ਬਦਲਾਅ ਨਾਲ ਨਿਪਟਣ ਦੇ ਲਈ ਕੈਪ ਐਂਡ ਟਰੇਡ ਸਿਸਟਮ ਨੂੰ ਤਿਆਰ ਕੀਤਾ ਹੈ। ਇਸ ਨਾਲ ਹਰ ਘਰ ਦੇ ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨੇ ਦਾ ਖਰਚਾ ਵਧਣ ਦੀ ਉਮੀਦ ਹੈ ਅਤੇ ਗੈਸੋਲੀਨ ਦੀ ਕੀਮਤ ਵਿਚ ਵੀ 4.3 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ। ਕੈਪ ਐਂਡ ਟਰੇਡ ਦੇ ਤਹਿਤ ਇੰਡਸਟਰੀਜ਼ ਦੇ ਪ੍ਰਦੂਸ਼ਣ ਨੂੰ ਲੈ ਕੇ ਸੀਮਾਵਾਂ ਨੂੰ ਤਹਿ ਕੀਤਾ ਗਿਆ ਹੈ। ਪ੍ਰੀਮੀਅਰ ਕੈਥਲਿਨ ਵਿੰਨ ਦੇ ਉਦਮਾਂ ਸਦਕਾ ਲਿਬਰਲ ਅਤੇ ਐਨਡੀਪੀ ਨੇ ਇਕੱਠਿਆਂ ਵੋਟਿੰਗ ਕਰਕੇ ਇਸ ਮਤੇ ਨੂੰ ਪਾਸ ਕਰ ਲਿਆ ਹੈ। ਜਦੋਂਕਿ ਪੀਸੀ ਪਾਰਟੀ ਦੀ ਐਮਪੀਪੀ ਲੀਜ਼ਾ ਥੌਮਸਨ ਨੇ ਕਿਹਾ ਕਿ ਲਿਬਰਲਾਂ ਦੀ ਕੈਪ ਐਂਡ ਟਰੇਡ ਯੋਜਨਾ ਪੈਸਾ ਇਕੱਠਾ ਕਰਨ ਦੀ ਯੋਜਨਾ ਹੈ ਅਤੇ ਇਸ ਨਾਲ ਗੈਸ, ਗਰੌਸਰੀਜ਼, ਬਿਜਲੀ ਅਤੇ ਹੋਮ ਹੀਟਿੰਗ ਦਾ ਖ਼ਰਚਾ ਵਧ ਜਾਵੇਗਾ। ਜਦਕਿ ਸਰਕਾਰ ਦੇ ਇਸ ਕਦਮ ਦਾ ਐਨਡੀਪੀ ਨੇ ਵੀ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਕਾਰਬਨ ਨੂੰ ਘੱਟ ਕਰਕੇ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਘੱਟ ਕਰਨ ਦੇ ਲਈ ਇਹ ਚੰਗਾ ਕਦਮ ਹੈ। ਪਰ ਇਹ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਲਿਬਰਲ ਇਸ ਪੈਸੇ ਦਾ ਸਹੀ ਜਗ੍ਹਾ ਇਸਤੇਮਾਲ ਕਰਨ।

RELATED ARTICLES
POPULAR POSTS