2.1 C
Toronto
Friday, November 14, 2025
spot_img
Homeਕੈਨੇਡਾਸੋਨੀਆ ਸਿੱਧੂ ਨੇ ઑਕੈਨੇਡਾ ਡੈਂਟਲ ਹੈਲਥ ਬੈਨੀਫਿਟ਼ ਦੀ ਸਫਲਤਾ ਤੇ ਇਸਦੇ ਪਸਾਰ...

ਸੋਨੀਆ ਸਿੱਧੂ ਨੇ ઑਕੈਨੇਡਾ ਡੈਂਟਲ ਹੈਲਥ ਬੈਨੀਫਿਟ਼ ਦੀ ਸਫਲਤਾ ਤੇ ਇਸਦੇ ਪਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਵਿਚ ઑਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ਼ ਬਾਰੇ ਜਾਣਕਾਰੀ ਸ਼ਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਿਸ ਨਾਲ ਬਰੈਂਪਟਨ ਸਾਊਥ ਵਿੱਚ ਲੱਗਭਗ 1000 ਬੱਚਿਆਂ ਨੂੰ ਓਰਲ ਹੈੱਲਥ ਕੇਅਰ ਮੁਹੱਈਆ ਕੀਤੀ ਜਾ ਚੁੱਕੀ ਹੈ। ਇਸ ਹਿਸਾਬ ਨਾਲ ਚੱਲਦਿਆਂ ਇਸ ਸਾਲ ਦੇ ਅਖ਼ੀਰ ਤੱਕ ਸੀਨੀਅਰਜ਼ ਅਤੇ ਵਿਕਲਾਂਗ ਵਿਅੱਕਤੀਆਂ ਨੂੰ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ।
ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਉਸ ਦੀ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਨਾਲ ਉਹ ਕੈਨੇਡਾ-ਵਾਸੀਆਂ ਦੀ ਸਿਹਤ-ਸੰਭਾਲ ਦੀਆਂ ਸੇਵਾਵਾਂ ਦੇ ਪਸਾਰ ਅਤੇ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ਲਈ ਹਮੇਸ਼ਾ ਤਤਪਰ ਹੈ।
ਜ਼ਿਕਰਯੋਗ ਹੈ ਕਿ ઑਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ਼ ਸਰਕਾਰ ਵੱਲੋਂ ਇਸ ਉਦੇਸ਼ ਨਾਲ ਆਰੰਭ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਹਾਲਾਤ ਦੇ ਬਾਵਜੂਦ ਹਰੇਕ ਬੱਚੇ ਲਈ ਯੋਗ ਅਤੇ ਸਹੀ ਡੈਂਟਲ ਕੇਅਰ ਨੂੰ ਯਕੀਨੀ ਬਣਾਇਆ ਜਾ ਸਕੇ। ਬਰੈਂਪਟਨ ਸਾਊਥ ਵਿਚ 1000 ਦੇ ਲੱਗਭੱਗ ਬੱਚੇ ਇਸ ਪ੍ਰੋਗਰਾਮ ਦਾ ਪਹਿਲਾਂ ਹੀ ਫ਼ਾਇਦਾ ਉਠਾ ਰਹੇ ਹਨ। ਸਪੱਸ਼ਟ ਹੈ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਕਮਿਊਨਿਟੀ ਦੇ ਪਰਿਵਾਰਾਂ ਦੇ ਜੀਵਨ ਵਿੱਚ ਠੋਸ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਸਾਊਥ ਵਿਚ ઑਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ਼ ਪ੍ਰੋਗਰਾਮ ਦੀ ਸਫ਼ਲਤਾ ਸੱਚਮੁੱਚ ਹੀ ਸੱਭਨਾਂ ਨੂੰ ਦਿਲਾਸਾ ਦੇਣ ਵਾਲੀ ਹੈ। ਅਸੀਂ ਸਾਰੇ ਇਹ ਵੇਖਦੇ ਹਾਂ ਕਿ ਦੰਦਾਂ ਦੀ ਸਹੀ ਸੰਭਾਲ ਪ੍ਰਤੀ ਪਹੁੰਚ ਬੱਚਿਆਂ ਦੀ ਸਮੁੱਚੀ ਸਿਹਤ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵਿੱਚ ਸਾਰਥਿਕ ਵਾਧਾ ਕਰਦੀ ਹੈ। ਮੈਂ ਇਸ ਪ੍ਰੋਗਰਾਮ ਦੀ ਲਗਾਤਾਰਤਾ ਅਤੇ ਇਸ ਦੇ ਸੀਨੀਅਰਾਂ ਤੇ ਵਿਕਲਾਂਗ ਵਿਅੱਕਤੀਆਂ ਤੱਕ ਪਸਾਰ ਬਾਰੇ ਪੂਰਨ ਭਰੋਸੇਮੰਦ ਹਾਂ ਅਤੇ ਵਿਸ਼ਵਾਸ ਦਿਵਾਂਉਂਦੀ ਹਾਂ ਕਿ ਹਰੇਕ ਵਿਅੱਕਤੀ ਨੂੰ ਦੰਦਾਂ ਦੀ ਸੰਭਾਲ ਦਾ ਸਹੀ ਮੌਕਾ ਮਿਲੇਗਾ।” ਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ ਦੇ ਨਾਲ ਹੀ ਸੋਨੀਆ ਸਿੱਧੂ ਨੇ ਇੱਕ ਹੋਰ ਅਹਿਮ ਐਲਾਨ ਸਾਂਝਾ ਕੀਤਾ। ਉਹ ਇਹ ਕਿ ਪੱਤਝੜ ਦੇ ਇਸ ਸੈਸ਼ਨ ਵਿੱਚ ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ ਸਬੰਧੀ ਇੱਕ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਰੇ ਕੈਨੇਡਾ-ਵਾਸੀਆਂ ਨੂੰ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਲੋੜੀਂਦੀਆਂ ਦਵਾਈਆਂ ਤੱਕ ਪਹੁੰਚ ਕਰਨੀ ਆਸਾਨ ਹੋ ਜਾਏਗੀ। ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਡਾਕਟਰਾਂ ਦੇ ਵੱਲੋਂ ਲਿਖ ਕੇ ਦਿੱਤੀਆਂ ਗਈਆਂ ਦਵਾਈਆਂ ਖ੍ਰੀਦਣ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਹੋਣ ਦੀ ਸੰਭਾਵਨਾ ਹੈ।
ਐੱਮ.ਪੀ. ਸੋਨੀਆ ਸਿੱਧੂ ਆਪਣੇ ਹਲਕੇ ਬਰੈਂਪਟਨ ਸਾਊਥ ਅਤੇ ਸਮੂਹ ਕੈਨੇਡੀਅਨਾਂ ਦੀ ਸਿਹਤ ਸੰਭਾਲ ਅਤੇ ਖ਼ੁਸ਼ਹਾਲੀ ਲਈ ਪਾਲਸੀਆਂ ਬਨਾਉਣ ਲਈ ਸੁਹਿਰਦ ਅਤੇ ਵਚਨਬੱਧ ਹੈ। ਇਹ ਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ ਪ੍ਰੋਗਰਾਮ ਅਤੇ ਜਲਦੀ ਹੀ ਆ ਰਿਹਾ ਯੂਨੀਵਰਸਲ ਫ਼ਾਰਮਾਕੇਅਰ ਕਾਨੂੰਨ ਉਸ ਦੇ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਅਤੇ ਉਸ ਦੀ ਵਚਨਬੱਧਤਾ ਦੇ ਠੋਸ ਸਬੂਤ ਹਨ ਜੋ ਕੈਨੇਡਾ-ਵਾਸੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਲਿਆ ਸਕਦੇ ਹਨ।

 

RELATED ARTICLES
POPULAR POSTS